ਰੂਸ ‘ਚ ਭਾਰਤੀਆਂ ਲਈ ਸਰਕਾਰ ਦੀ ਐਡਵਾਈਜਰੀ ਜਾਰੀ, ਤੁਰੰਤ ਜੰਗੀ ਖੇਤਰ ਤੋਂ ਦੂਰ ਜਾਣ ਲਈ ਕਿਹਾ
ਯੂਕਰੇਨ ਅਤੇ ਰੂਸ ਵਿਚਾਲੇ ਜੰਗ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਭਾਰਤੀ ਦੂਤਾਵਾਸ ਨੇ ਬੁੱਧਵਾਰ ਨੂੰ ਰੂਸ ਵਿੱਚ ਰਹਿਣ ਵਾਲੇ ਆਪਣੇ ਨਾਗਰਿਕਾਂ ਲਈ ਇੱਕ ਐਡਵਾਈਜਰੀ ਜਾਰੀ ਕੀਤੀ। ਬੇਲਗੋਰੋਡ, ਕੁਰਸਕ ਅਤੇ ਬ੍ਰਾਇੰਸਕ ਖੇਤਰਾਂ ‘ਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਇਨ੍ਹਾਂ ਇਲਾਕਿਆਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ। ਭਾਰਤੀ ਦੂਤਾਵਾਸ ਨੇ
