Punjab

ਬੀਬਾ ਹਰਸਿਮਰਤ ਨੂੰ ਬਾਬੇ ਨਾਨਕ ਦੀ ਤੱਕੜੀ ਨਾਲ ਆਪਣੀ ਤੱਕੜੀ ਦੀ ਤੁਲਨਾ ਪੈ ਸਕਦੀ ਐ ਭਾਰੀ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਤੁਲਨਾ ਬਾਬੇ ਨਾਨਕ ਦੀ ਤਕੜੀ ਨਾਲ ਕਰਨ ਦੇ ਇਲ ਜ਼ਾਮ ਲੱਗੇ ਹਨ। ਉਨ੍ਹਾਂ ਕਿਹਾ ਸੀ ਕਿ ਅਕਾਲੀ ਦਲ ਦਾ ਚੋਣ ਨਿਸ਼ਾਨ ਵੀ ਉਨ੍ਹਾਂ ਲਈ ਬਾਬੇ ਨਾਨਕ ਦੀ ਤਕੜੀ ਤੋਂ ਘੱਟ ਨਹੀਂ ਹੈ। ਹਰਸਿਮਰਤ ਕੌਰ ਵੱਲੋਂ ਅਬੋਹਰ ‘ਚ ਇੱਕ ਚੋਣ ਪ੍ਰਚਾਰ ਦੌਰਾਨ ਇਹ ਗੱਲ ਕਹੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਅਕਾਲੀ ਦਲ ਪੰਜਾਬ ਵਿੱਚ ਪੰਥਕ ਰਾਜਨੀਤੀ ਕਰਦਾ ਹੈ। ਅਜਿਹੇ ‘ਚ ਸਿੱਖ ਪੰਥ ਦੇ ਪਹਿਲੇ ਗੁਰੂ ਬਾਰੇ ਵਿਵਾਦਤ ਟਿੱਪਣੀ ਦਾ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਕ ਅਬੋਹਰ ‘ਚ ਚੋਣ ਰੈਲੀ ਮੌਕੇ ਪਹੁੰਚੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਡਾ ਪਰਿਵਾਰ ਨਾਸ਼ੁਕਰਾ ਨਹੀਂ ਹੈ। ਉਹ ਲੋਕਾਂ ਦੇ ਹੱਕ ਵਿੱਚ ਮੁੱਲ ਮੋੜਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਸਾਡੇ ਲਈ ਅਕਾਲੀ ਦਲ ਦਾ ਪ੍ਰਤੀਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਤਕੜੀ ਤੋਂ ਘੱਟ ਅਹਿਮ ਨਹੀਂ। ਇਹ ਤਕੜੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਜੇ ਤੁਸੀਂ ਸਾਡੇ ਵਿੱਚ ਵਿਸ਼ਵਾਸ ਰੱਖਦੇ ਹੋ ਤਾਂ ਇਸਦਾ ਮੁੱਲ ਸੌ ਗੁਣਾ ਮੋੜਿਆ ਜਾਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਵੀ ਉਹ ਕਿਸਾਨਾਂ ਨਾਲ ਨੇੜਤਾ ਦਿਖਾਉਣ ਲਈ ਹਿੰਦੂਆਂ ਦੇ ਤਿਲਕ-ਜਨੇਊ ਬਾਰੇ ਟਿੱਪਣੀ ਕਰ ਚੁੱਕੇ ਹਨ। ਹਰਸਿਮਰਤ ਬਾਦਲ ਨੇ ਸੰਸਦ ‘ਚ ਕਿਹਾ ਸੀ ਕਿ ਲਾਲ ਕਿਲੇ ‘ਤੇ ਲਹਿਰਾਏ ਜਾਣ ਵਾਲੇ ਕੇਸਰੀ ਝੰਡੇ ‘ਤੇ ਇਤਰਾਜ਼ ਹੈ। ਇਹ ਉਹੀ ਸਥਾਨ ਹੈ ਜਿੱਥੋਂ ਸਿੱਖ ਧਰਮ ਦੇ 9ਵੇਂ ਗੁਰੂ ਦੀ ਸ਼ਹਾਦਤ ਦਾ ਐਲਾਨ ਹੋਇਆ ਸੀ। ਹਰਸਿਮਰਤ ਨੇ ਕਿਹਾ ਕਿ 9ਵੇਂ ਗੁਰੂ ਨੇ ਤੁਹਾਡੇ ਤਿਲਕ ਅਤੇ ਜਨੇਊ ਨੂੰ ਬਚਾਉਣ ਲਈ ਸ਼ਹੀਦੀ ਦਿੱਤੀ ਸੀ। ਉਨ੍ਹਾਂ ਦੇ ਬਿਆਨ ਨੂੰ ਭਾਜਪਾ ਰਾਹੀਂ ਹਿੰਦੂਆਂ ‘ਤੇ ਸਿੱਧੇ ਤੌਰ ‘ਤੇ ਨਿਸ਼ਾਨਾ ਸਮਝਿਆ ਗਿਆ।