India International Punjab

ਜਥੇਦਾਰ ਹਰਪ੍ਰੀਤ ਸਿੰਘ ਨੂੰ ਪਾਕਿਸਤਾਨ ਤੋਂ ਮਿਲਿਆ ਸੱਦਾ

‘ਦ ਖ਼ਾਲਸ ਬਿਊਰੋ : ਪਾਕਿਸਤਾਨ ਦੇ ਸ਼ਿਕਾਰਪੁਰ ਸਿੰਧ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਕਰੀਬ 90 ਫੀਸਦੀ ਕੰਮ ਪੂਰਾ ਕਰ ਲਿਆ ਗਿਆ ਹੈ। ਇਸ ਗੁਰਦੁਆਰਾ ਸਾਹਿਬ ਨੂੰ ਫਰਵਰੀ 2022 ਤੱਕ ਸੰਗਤਾਂ ਲਈ ਖੋਲ੍ਹਿਆ ਜਾ ਸਕਦਾ ਹੈ। ਨਵੀਂ ਇਮਾਰਤ ਦੇ ਉਦਘਾਟਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਹ ਗੁਰਦੁਆਰਾ ਕਰੀਬ 200 ਸਾਲ ਪੁਰਾਣਾ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਵੇਲੇ ਇਸ ਅਸਥਾਨ ‘ਤੇ ਆ ਕੇ ਠਹਿਰੇ ਸਨ।

ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਕੰਮ ਅਕਤੂਬਰ 2020 ‘ਚ ਸ਼ੁਰੂ ਕੀਤਾ ਗਿਆ ਸੀ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਜਨਰਲ ਵਿਕਾਸ ਸਿੰਘ ਨੂੰ ਨਵੀਂ ਇਮਾਰਤ ਦੇ ਨਿਰਮਾਣ ਦਾ ਕੰਮ ਦਿੱਤਾ ਗਿਆ ਸੀ। ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਪੀਐੱਸਜੀਪੀਸੀ ਨੇ 20 ਲੱਖ ਰੁਪਏ ਇਮਾਰਤ ਲਈ ਦਿੱਤੇ ਸਨ ਅਤੇ ਹੋਰ ਸਿੱਖ ਸੰਗਤ ਨੇ ਵੀ ਇਸ ‘ਚ ਹਿੱਸਾ ਪਾਇਆ। ਇਮਾਰਤ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਅਤੇ ਹੁਣ ਰੰਗ ਰੋਗਨ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ। ਮਹਾਰਾਜ ਰਣਜੀਤ ਸਿੰਘ ਨੇ 18ਵੀਂ ਸਦੀ ‘ਚ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਵਾਈ ਸੀ। ਇਮਾਰਤ ਦੇ ਪੁਰਾਣੇ ਹਿੱਸੇ ਨੂੰ ਉਸੇ ਹੀ ਤਰ੍ਹਾਂ ਬਹਾਲ ਰੱਖਿਆ ਗਿਆ ਹੈ।