Punjab

ਪੰਜਾਬ ਦੀਆਂ ਸੜਕਾਂ ‘ਤੇ ਦੌੜਨਗੀਆਂ 58 ਨਵੀਆਂ ਸਰਕਾਰੀ ਬੱਸਾਂ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪੀਆਰਟੀਸੀ-ਪਨਬਸ ਦੀਆਂ 58 ਨਵੀਆਂ ਬੱਸਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਚੰਨੀ ਨੇ ਥੋੜ੍ਹੀ ਦੂਰੀ ਲਈ ਇੱਕ ਨਵੀਂ ਪਨਬਸ ਆਪ ਵੀ ਚਲਾਈ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ 400 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੇ ਬੇੜੇ ਵਿੱਚ ਕੁੱਲ 842 ਆਧੁਨਿਕ ਵਾਹਨ ਇੱਕ ਵਾਰ ਵਿੱਚ ਸ਼ਾਮਲ ਕੀਤੇ ਜਾ ਰਹੇ ਹਨ। ਪੀਆਰਟੀਸੀ ਲਈ 30 ਬੱਸਾਂ ਅਤੇ ਪਨਬਸ ਲਈ 28 ਬੱਸਾਂ ਦੀ ਪਹਿਲੀ ਖੇਪ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਚੰਨੀ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਵਿੱਚ ਟਰਾਂਸਪੋਰਟ ਵਿਭਾਗ ਵੱਲੋਂ ਨਾਜਾਇਜ਼ ਬੱਸ ਚਾਲਕਾਂ ਅਤੇ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਨਤੀਜੇ ਵਜੋਂ ਮੁੜ ਸੁਰਜੀਤ ਹੋਈ ਹੈ।