Punjab

ਹਰਿਆਣਾ ਪੁਲਿਸ ਮੂਹਰੇ ਹਿੱਕ ਡਾਹੁਣ ਵਾਲਾ ਜਗਮੀਤ ਸਿੰਘ ਪੰਜਾਬ ਪੁਲਿਸ ਦੀ ਕੜਿੱਕੀ ‘ਚ

‘ਦ ਖ਼ਾਲਸ ਬਿਊਰੋ : ਕਿਸਾਨ ਅੰਦੋਲਨ ਦੌਰਾਨ ਜਲ ਤੋਪਾਂ ਅਤੇ ਹਰਿਆਣਾ ਪੁਲਿਸ ਦੇ ਡੰਡਿਆਂ ਮੂਹਰੇ ਹਿੱਕ ਡਾਹ ਕੇ ਖੜਨ ਵਾਲਾ ਨੌਜਵਾਨ ਪੰਜਾਬ ਪੁਲਿਸ ਨੇ ਕਥਿਤ ਤੌਰ ‘ਤੇ ਕੜਿੱਕੀ ਵਿੱਚ ਫਸਾ ਲਿਆ ਹੈ। ਉਹਦੀ ਮਾਂ ਜਸਵੀਰ ਕੌਰ ਅਤੇ ਇੱਕ ਹੋਰ ਸਾਥੀ ਰਵਿੰਦਰ ਸਿੰਘ ਖਿਲਾਫ ਦੇਸ਼ ਧ੍ਰੋਹੀ ਸਮੇਤ ਹੋਰ ਕਈ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਸਲਾਖਾਂ ਪਿੱਛੇ ਡੱਕਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਜਗਦੀਪ ਸਿੰਘ ਹਰਿਆਣਾ ਪੁਲਿਸ ਦੀਆਂ ਜਲ ਤੋਪਾਂ ਮੂਹਰੇ ਚੱਟਾਨ ਬਣ ਕੇ ਉਦੋਂ ਖੜ ਗਿਆ ਸੀ ਜਦੋਂ 25 ਨਵੰਬਰ 2020 ਨੂੰ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਉੱਤੇ ਰੋਕ ਲਿਆ ਗਿਆ ਸੀ। ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਤਾਂ ਹੰਭ ਕੇ ਉੱਥੇ ਹੀ ਧਰਨਾ ਦੇਣ ਲਈ ਕਿਸਾਨਾਂ ਨੂੰ ਪ੍ਰੇਰਨ ਲੱਗ ਪਏ ਸਨ ਪਰ ਜਗਦੀਪ ਸਿੰਘ ਜਿਹੇ ਕਈ ਹੋਰ ਨੌਜਵਾਨ ਪੁਲਿਸ ਵੱਲੋਂ ਰੱਖੇ ਗਏ ਭਾਰੀ ਪੱਥਰਾਂ ਦੇ ਨਾਲ ਫੁੱਟਬਾਲ ਦੀ ਤਰ੍ਹਾਂ ਖੇਡੇ। ਇਨ੍ਹਾਂ ਨੌਜਵਾਨਾਂ ਦੀ ਹਿੰਮਤ ਸਦਕਾ ਹੀ ਕਿਸਾਨ ਦਿੱਲੀ ਦੀਆਂ ਬਰੂਹਾਂ ਉੱਤੇ ਜਾ ਪੁੱਜੇ। ਇਹੋ ਪੜਾਅ ਕਿਸਾਨ ਅੰਦੋਲਨ ਦੀ ਫਤਿਹ ਦਾ ਪਲੇਠੀ ਵਜ੍ਹਾ ਬਣੀ।

ਹੁਣ ਜਦੋਂ ਪਟਿਆਲਾ ਪੁਲਿਸ ਨੇ ਜਗਦੀਪ ਸਿੰਘ ਨੂੰ ਉਹਦੀ ਮਾਂ ਜਸਵੀਰ ਕੌਰ ਅਤੇ ਰਵਿੰਦਰ ਸਿੰਘ ਸਮੇਤ ਹਿਰਾਸਤ ਵਿੱਚ ਲੈ ਕੇ ਗੈਰ-ਜ਼ਮਾਨਤੀ ਧਾਰਾਵਾਂ ਲਗਾ ਦਿੱਤੀਆਂ ਹਨ ਤਾਂ ਆਮ ਲੋਕ ਕਿਸਾਨਾਂ ਤੋਂ ਉਮੀਦ ਰੱਖਣ ਲੱਗੇ ਹਨ ਕਿ ਦੋ ਦਿਨ ਪਹਿਲਾਂ ਹਿਰਾਸਤ ਵਿੱਚ ਲਏ ਮਾਂ-ਪੁੱਤ ਦੀ ਕਾਨੂੰਨੀ ਚਾਰਾਜੋਈ ਲਈ ਕੋਈ ਵੀ ਕਿਸਾਨ ਯੂਨੀਅਨ ਅੱਗੇ ਆਵੇ। ਕਿਸਾਨਾਂ ਨੇ ਹਾਲੇ ਤੱਕ ਪੁਲਿਸ ਕਾਰਵਾਈ ਦੀ ਨਿੰਦਾ ਦਾ ਬਿਆਨ ਨਹੀਂ ਦਿੱਤਾ ਹੈ। ਬਹੁਤਾ ਨਹੀਂ ਤਾਂ ਕਿਸਾਨਾਂ ਦੇ ਮਾਮਲੇ ਵਿੱਚ ਦਖਲ ਦੇਣ ਅਤੇ ਸੱਚਾਈ ਲੋਕਾਂ ਸਾਹਮਣੇ ਲਿਆਉਣ ਦੀ ਡਿਊਟੀ ਤਾਂ ਬਣਦੀ ਹੈ।

ਇੱਥੇ ਇਹ ਦੱਸਣਯੋਗ ਹੈ ਕਿ ਪਟਿਆਲਾ/ਬਨੂੜ ਜ਼ਿਲ੍ਹਾ ਪੁਲੀਸ ਪਟਿਆਲਾ ਨੇ ਖਾਲਿਸ ਤਾਨ ਪੱਖੀ ਪ੍ਰਚਾਰ ਦਾ ਇਲ ਜ਼ਾਮ ਲਾ ਕੇ ਮਾਂ-ਪੁੱਤ ਸਣੇ ਤਿੰਨ ਜਣਿਆ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੀ ਗਈ ਮਹਿਲਾ ਦਾ ਜੇਠ ਬੱਬਰ ਖਾਲਸਾ ਦਾ ਏਰੀਆ ਕਮਾਂਡਰ ਰਿਹਾ ਹੈ, ਜੋ ਖਾੜਕ ਵਾਦ ਸਮੇਂ ਮਾ ਰਿਆ ਗਿਆ ਸੀ। ਪੁਲਿਸ ਅਨੁਸਾਰ ਮੁਲ ਜ਼ਮਾਂ ਨੂੰ ਰਾਜਪੁਰਾ ਸਰਕਲ ਦੇ ਡੀਐੱਸਪੀ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਥਾਣਾ ਬਨੂੜ ਦੇ ਐੱਸਐੱਚਓ ਇੰਸਪੈਕਟਰ ਤਜਿੰਦਰ ਸਿੰਘ ਤੇ ਟੀਮ ਨੇ ਨਾਕੇ ਦੌਰਾਨ ਗ੍ਰਿਫ ਤਾਰ ਕੀਤਾ ਗਿਆ ਹੈ। ਮੁਲ ਜ਼ਮਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦਰਗਾਪੁਰ ਦੇ ਮੂਲ ਵਾਸੀ ਜਸਬੀਰ ਕੌਰ ਅਤੇ ਜਗਮੀਤ ਸਿੰਘ (ਹੁਣ ਵਾਸੀ ਬਨੂੜ) ਸਮੇਤ ਰਵਿੰਦਰ ਸਿੰਘ ਵਾਸੀ ਪਿੰਡ ਜੱਸੜਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਨਾਮ ਸ਼ਾਮਲ ਹਨ। ਉਨ੍ਹਾਂ ਦੇ ਕਬਜ਼ੇ ਵਿੱਚੋਂ ਖਾਲਿਸ ਤਾਨ ਪੱਖੀ ਅਤੇ ਭਾਰਤ ਵਿਰੋਧੀ ਸਮੱਗਰੀ ਬਰਾਮਦ ਹੋਈ ਹੈ। ਉਹ ਸਿੱਖਸ ਫਾਰ ਜਸਟਿਸ ਲਈ ਕੰਮ ਕਰਦੇ ਸਨ। ਜਸਬੀਰ ਕੌਰ ਦਾ ਜੇਠ ਮਨਜੀਤ ਸਿੰਘ ‘ਬੱਬਰ ਖਾਲਸਾ ਇੰਟਰਨੈਸ਼ਨਲ’ (ਸੁਖਦੇਵ ਬੱਬਰ ਗਰੁੱਪ) ਦਾ ਏਰੀਆ ਕਮਾਂਡਰ ਰਿਹਾ ਹੈ, ਜੋ ਅੱਤ ਵਾਦ ਦੌਰਾਨ ਮਾ ਰਿਆ ਗਿਆ ਸੀ।

ਕਿਸਾਨ ਜਥੇਬੰਦੀਆਂ ਦੀ ਚੁੱਪ ਹਾਲੇ ਤੱਕ ਆਮ ਲੋਕਾਂ ਲਈ ਭੇਦ ਬਣੀ ਹੋਈ ਹੈ। ਵੱਡੀ ਗਿਣਤੀ ਲੋਕ ਵਿਸ਼ੇਸ਼ ਕਰਕੇ ਕਿਸਾਨ ਸੰਘਰਸ਼ ਨਾਲ ਜੁੜੇ ਨੌਜਵਾਨ ਕਿਸਾਨ ਨੇਤਾਵਾਂ ਤੋਂ ਸੰਕਟ ਦੀ ਘੜੀ ਬਾਂਹ ਫੜਨ ਦੀ ਉਮੀਦ ਲਾਈ ਬੈਠੇ ਹਨ।