Khetibadi Punjab

BKU ਏਕਤਾ ਡਕੌਂਦਾ ਦੀ ਵੱਡੀ ਕਾਰਵਾਈ, 5 ਆਗੂਆਂ ਨੂੰ ਜਥੇਬੰਦੀ ‘ਚੋਂ ਬਾਹਰ ਕੱਢਿਆ, ਦੱਸੀ ਇਹ ਵਜ੍ਹਾ…

Bharatiya Kisan Union Ekta Dakaunda, PUNJAB NEWS, BARNALA

ਪਟਿਆਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਜਿਸ ਵਿਚ 16 ਜ਼ਿਲ੍ਹਿਆਂ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕੀਤੀ। ਇਸ ਦੀ ਜਾਣਕਾਰੀ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਸੂਬਾ ਕਮੇਟੀ ਨੇ ਵੱਡੀ ਕਾਰਵਾਈ ਕਰਦਿਆਂ 5 ਆਗੂਆਂ ਨੂੰ ਜਥੇਬੰਦੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ, ਜਿਨ੍ਹਾਂ ਵਿਚ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਦਾ ਅਹੁਦਾ ਖਾਰਜ ਕਰ ਦਿੱਤਾ ਹੈ ਅਤੇ 1 ਮਹੀਨੇ ਦੀ ਵਾਰਨਿੰਗ ਦਿੱਤੀ ਕਿ ਜੇਕਰ ਕੋਈ ਗੈਰ ਜਥੇਬੰਦਕ ਕਰੇਗਾ ਤਾਂ ਮੁਢਲੀ ਮੈਂਬਰਸ਼ਿਪ ਵੀ ਖਾਰਜ ਕਰ ਦਿੱਤਾ ਜਾਵੇਗੀ। ਇਸ ਦੇ ਨਾਲ ਬਲਵਿੰਦਰ ਸਿੰਘ ਜੇਠੁਕੇ, ਸਾਹਿਬ ਸਿੰਘ ਬਡਵਰ ਅਤੇ ਬਾਬੂ ਸਿੰਘ ਖੁੰਡੀ ਕਲਾਂ ਇਨ੍ਹਾਂ ਤਿੰਨਾਂ ਦੀ ਮਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ ਹੈ।

ਉਪਰੋਕਤ ਆਗੂ ਪਿਛਲੇ ਲੰਮੇ ਸਮੇਂਤੋਂ ਗੁੱਟ ਬੰਧਕ ਗੈਰ ਜਥੇਬੰਦਕ ਅਤੇ ਫੁੱਟ ਪਾਊ ਕਾਰਵਾਈਆਂ ਕਰਨ ਵਿਚ ਸਰਗਰਮ ਭੂਮਿਕਾ ਨਿਭਾਅ ਰਹੇ ਸੀ ਅਤੇ ਜਥੇਬੰਦੀ ਪ੍ਰਤੀ ਵਿਵਾਦਤ ਪੋਸਟਾਂ ਸੋਸ਼ਲ ਮੀਡੀਏ ’ਤੇ ਨਸ਼ਰ ਕਰ ਰਹੇ ਸੀ। ਇਸ ਕਰਕੇ ਇਹ ਕਾਰਵਾਈ ਕੀਤੀ ਗਈ। ਅੱਗੇ ਤੋਂ ਜੇ ਕੋਈ ਹੋਰ ਸੂਬਾ ਆਗੂ ਜਾਂ ਜ਼ਿਲ੍ਹਾ ਆਗੂ ਅਜਿਹੀ ਕਾਰਵਾਈ ਕਰੇਗਾ ਤਾਂ ਉਸ ਦਾ ਵੀ ਅਜਿਹਾ ਹੀ ਹਸ਼ਰ ਹੋਵੇਗਾ। ਫੁੱਟ ਪਾਉ ਕਾਰਵਾਈ ਦੀ ਜਥੇਬੰਦੀ ਵਿਚ ਕੋਈ ਥਾਂ ਨਹੀਂ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਜਿਸ ਵਿਚ 16 ਜ਼ਿਲ੍ਹਿਆਂ ਦੇ ਨੁਮਾਇੰਦੇ ਸ਼ਾਮਲ ਹੋਏ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਜਿਸ ਵਿਚ 16 ਜ਼ਿਲ੍ਹਿਆਂ ਦੇ ਨੁਮਾਇੰਦੇ ਸ਼ਾਮਲ ਹੋਏ।

ਦੂਜੇ ਫੈਸਲੇ ਰਾਹੀਂ ਮੋਹਾਲੀ ਵਿਚ ਚਲ ਰਹੇ ਕੌਮੀ ਇਨਸਾਫ਼ ਮੋਰਚੇ ਵਿਚ ਜਥੇ ਭੇਜਣ ਦੀਆਂ ਤਾਰੀਕਾਂ ਦਾ ਐਲਾਨ ਛੇਤੀ ਹੀ ਕਰ ਦਿੱਤਾ ਜਾਵੇ। 9 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਕੁਰੂਕਸ਼ੇਤਰ ਵਿਖੇ ਹੋ ਰਹੀ ਮੀਟਿੰਗ ਵਿਚ 32 ਕਿਸਾਨ ਜਥੇਬੰਦੀਆਂ ਵਲੋਂਕੀਤਾ ਫੈਸਲਾ ਬਜਟ ਸੈਸ਼ਨ ਦੌਰਾਨ ਵੱਡਾ ਪ੍ਰਦਰਸ਼ਨ ਕਰਨ ਲਈ ਸੰਯੁਕਤ ਮੋਰਚੇ ਵਿਚ ਪਾਸ ਕਰਾਇਆ ਜਾਵੇਗਾ।

ਅੱਜ ਦੀ ਮੀਟਿੰਗ ਵਿਚ ਸੂਬਾ ਪ੍ਰਧਾਨ ਅਤੇ ਜਨਰਲ ਸਕੱਤਰ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਕਰਮਵਾਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਦਰਸ਼ਨ ਸਿੰਘ ਰਾਏਸਰ, ਗੁਰਦੀਪ ਸਿੰਘ ਰਾਮਪੁਰਾ, ਸੂਬਾ ਖਜ਼ਾਨਚੀ ਰਾਮ ਸਿੰਘ ਮਟੋਰੜਾ, ਸੂਬਾ ਪ੍ਰੈਸ ਸਕੱਤਰ ਬਲਵੰਤ ਸਿੰਘ ਉਪਲੀ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ, ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਬਲਿਆਲ, ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਗੁਰਮੇਲ ਸਿੰਘ ਚੱਕਤਾ, ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਮਾਸਟਰ ਨਿਰਪਾਲ ਸਿੰਘ, ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਵਿੰਦਰ ਸਿੰਘ, ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਬੂਟਾ ਖਾਂ, ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸੁਖਦੇਵ ਸਿੰਘ ਫੌਜੀ, ਜ਼ਿਲ੍ਹਾ ਮੋਗਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ, ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਹਰਨੇਕ ਸਿੰਘ ਮਹਿਮਾ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਹਰੀਸ਼ ਨੱਡਾ, ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਪਰਮਿੰਦਰ ਸਿੰਘ, ਜ਼ਿਲ੍ਹਾ ਜ.ਜ. ਕੁਲਦੀਪਜੋਸ਼ੀ, ਬਠਿੰਡਾ ਜ਼ਿਲ੍ਹਾ ਜ.ਜ. ਮਹਿੰਦਰ ਸਿੰਘ ਭੈਣੀਬਗਾ, ਮਾਨਸਾ ਜਿਲ੍ਹਾ ਜ.ਜ., ਇੰਦਰਜੀਤ ਸਿੰਘ ਲੁਧਿਆਣੀ ਦੀ ਹਾਜ਼ਰੀ ਵਿਚ ਉਪਰੋਕਤ ਫੈਸਲੇ ਲਏ ਗਏ।