Punjab

ਸੰਯੁਕਤ ਮੋਰਚੇ ਦੇ ਆਗੂਆਂ ਨਾਲ ਧੱਕੇਸ਼ਾਹੀ ਕਰਨਾ ਤੁਰੰਤ ਬੰਦ ਕਰੇ ਸਰਕਾਰ – ਬੂਟਾ ਸਿੰਘ ਬੁਰਜ ਗਿੱਲ

BKU Dakoanda condemned the central government for harassing the leaders of the United Farmers' Front

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਪ੍ਰੈੱਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੰਯੁਕਤ ਮੋਰਚੇ ਦੇ ਸੀਨੀਅਰ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਯੁੱਧਵੀਰ ਸਿੰਘ ਸਹਿਰਾਵਤ ਨੂੰ ਦਿੱਲੀ ਏਅਰਪੋਰਟ ਤੋ ਗ੍ਰਿਫ਼ਤਾਰ ਕਰ ਲਿਆ ਸੀ, ਜੋ ਕੀ ਕੋਲੰਬੀਆ ਜਾ ਰਹੇ ਵਫ਼ਦ ਨਾਲ ਇੱਥੇ ਪੁੱਜੇ ਸਨ।

ਉਨ੍ਹਾਂ ਅੱਗੇ ਦੱਸਿਆ ਕਿ ਦਿੱਲੀ ਦੀਆ ਹੱਦਾਂ ਤੇ 13 ਮਹੀਨੇ ਚੱਲੇ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਐੱਫ਼.ਆਈ.ਆਰ. ਦਰਜ ਕੀਤੀ ਗਈ ਸੀ ਜਿਸ ਅਧਾਰ ਤੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਕਿਸਾਨੀ ਲਹਿਰ ਦੇ ਦਬਾਅ ਕਾਰਨ ਰਿਹਾਅ ਕਰ ਦਿੱਤਾ ਗਿਆ।  ਗਿੱਲ ਨੇ ਸਰਕਾਰ ਦੀ ਇਸ ਘਿਣਾਉਣੀ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਇਸੇ ਤਰ੍ਹਾਂ ਹੀ ਕਿਸਾਨੀ ਅੰਦੋਲਨ ਦਾ ਵਿਸ਼ਵ ਪੱਧਰ ਤੇ ਪ੍ਰਚਾਰ ਕਰਨ ਵਾਲੇ ਅਦਾਰੇ ਨਿਊਜ਼ ਕਲਿੱਕ ਦੇ ਮਾਲਕ ਤੇ ਹੋਰ ਪੱਤਰਕਾਰਾਂ ਤੇ ਪੁਲੀਸ ਮੁਕੱਦਮੇ ਦਰਜ਼ ਕਰ ਜੇਲ੍ਹਾਂ ਵਿੱਚ ਡੱਕਣਾ ਇਹ ਮੋਦੀ ਸਰਕਾਰ ਦੀ ਬੌਖਲਾਹਟ ਦਾ ਨਤੀਜਾ ਹੈ ।

ਸੰਯੁਕਤ ਕਿਸਾਨ ਮੋਰਚਾ ਸਰਕਾਰ ਦੀਆਂ ਇਹਨਾਂ ਹੋਸ਼ੀਆਂ ਕਾਰਵਾਈਆਂ ਦਾ ਕਦੇ ਵੀ ਦਬਾਅ ਨਹੀਂ ਮੰਨੇਗਾ। ਇਸ ਸਮੇਂ ਦੋਵੇਂ ਕਿਸਾਨ ਆਗੂਆਂ ਨੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਵੱਲੋਂ ਕਿਸਾਨ ਔਰਤਾਂ ਤੇ ਤੰਜਕਸਵਾ ਬਿਆਨ ਦੇਣ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤਾ ਅਤੇ ਕਿਹਾ ਕਿ ਦੇਸ਼ ਦੀ ਵੰਡ ਸਮੇਂ ਅਨਾਜ ਦੇ ਸੰਕਟ ਨਾਲ ਜੂਝ ਰਹੇ ਦੇਸ਼ ਨੂੰ ਅਨਾਜ ਪੱਖੋਂ ਆਪਣੇ ਪੈਰਾਂ ਸਿਰ ਕਰਨ ਵਿੱਚ ਜਿਨ੍ਹਾਂ ਕਿਸਾਨਾਂ ਦਾ ਯੋਗਦਾਨ ਹੈ, ਉਨ੍ਹਾਂ ਹੀ ਕਿਸਾਨ ਬੀਬੀਆਂ ਦਾ ਯੋਗਦਾਨ ਹੈ ਪਰ ਖੇਤੀਬਾੜੀ ਮੰਤਰੀ ਦਾ ਇਸ ਕਿਸਮ ਦਾ ਘਟੀਆ ਬਿਆਨ ਦੇਣਾ ਦਰਸਾਉਂਦਾ ਹੈ ਕੀ ਭਾਜਪਾ ਕਿਸ ਕਿਸਮ ਦੀ ਘਟੀਆ ਸੋਚ ਵਾਲੇ ਲੀਡਰ ਅੱਗੇ ਲੈ ਕੇ ਆਉਂਦੀ ਹੈ।

ਆਗੂਆਂ ਨੇ ਪੰਜਾਬ ਸਰਕਾਰ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕੀ ਅਗਰ ਸਰਕਾਰ ਗੰਨੇ ਦੇ ਭਾਅ ਲਈ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਕਿਸਾਨ ਆਗੂਆਂ ਤੇ ਕੋਈ ਤਸ਼ੱਦਦ ਢਾਉਂਦੀ ਹੈ ਤਾਂ ਸੰਯੁਕਤ ਕਿਸਾਨ ਮੋਰਚਾ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ।