Lok Sabha Election 2024 Punjab

ਕੈਪਟਨ ਦੇ ਮੋਤੀ ਮਹਿਲ ‘ਚ ਅਬਦਾਲੀ ਦਾ ਝੰਡਾ’! ‘ਸੁਖਬੀਰ ਦੇ ਸੁਖਵਿਲਾਸ ‘ਚ ਬਣੇਗਾ ਸਕੂਲ’! ‘ਮੈਂ ਤਾਂ ਪਾਠ ਰੱਖਿਆ ਫਿਰ ਅੰਦਰ ਵੜਿਆ’!

ਪਟਿਆਲਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ.ਬਲਬੀਰ ਸਿੰਘ ਦੇ ਹੱਕ ਵਿੱਚ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਤਿੱਖੇ ਹਮਲੇ ਕੀਤੇ। ਸੀਐੱਮ ਮਾਨ ਨੇ ਕਿਹਾ ਅਮਰਿੰਦਰ ਸਿੰਘ ਦਾ ਦਾਦਾ ਆਲਾ ਸਿੰਘ ਸਿੱਧੂ ਹਾਈਵੇਅ ਰਾਬਰ ਸੀ। ਉਹ ਰਾਹਗੀਰਾਂ ਨੂੰ ਲੁੱਟਦਾ ਸੀ, ਸਰਹੰਦ ਅਤੇ ਸ਼ੇਰਸ਼ਾਹ ਸੂਰੀ ਵਾਲੀ ਥਾਂ ‘ਤੇ ਉਸ ਵੱਲੋਂ ਲੁੱਟ ਕੀਤੀ ਜਾਂਦੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਦਿੱਲੀ ਲੁੱਟ ਕੇ ਜਾਂਦਾ ਸੀ ਤਾਂ ਸਿੰਘ ਉਸ ਦੀ ਪਿੱਛਾ ਕਰਕੇ ਉਸ ਨੂੰ ਲੁੱਟ ਲੈਂਦੇ ਸਨ ਅਤੇ ਸਾਰਾ ਸਮਾਨ ਗਰੀਬਾਂ ਵਿੱਚ ਵੰਡ ਦਿੰਦੇ ਸੀ। ਜਦੋਂ ਅਹਿਮਦ ਸ਼ਾਹ ਨੇ ਪੁੱਛਿਆ ਕਿ ਇਹ ਲੋਕ ਕੌਣ ਹਨ ਤਾਂ ਆਲਾ ਸਿੰਘ ਨੇ ਕਿਹਾ ਕਿ ਇਹ ਸਿੱਖ ਹਨ। ਇਹ ਜਾਣਕਾਰੀ ਮਿਲਣ ‘ਤੇ ਅਹਿਮਦ ਸ਼ਾਹ ਅਬਦਾਲੀ ਨੇ ਖੁਸ਼ ਹੋ ਕੇ ਕਿਹਾ ਕਿ ਕੀ ਚਾਹੀਦਾ ਹੈ ਤਾਂ ਆਲਾ ਸਿੰਘ ਨੇ ਕਿਹਾ ਮੇਰੀ ਸਿਹਤ ਠੀਕ ਨਹੀਂ ਹੈ ਕਿ ਮੇਰੇ ਪੁੱਤਰ ਨੂੰ ਰਾਜ ਦੇ ਦਿਉ।

ਮੁੱਖ ਮੰਤਰੀ ਨੇ ਕਿਹਾ ਮੋਤੀ ਮਹਿਲ ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਝੰਡਾ ਹੈ, ਜਿਸ ਨੇ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਹੈ।

ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਰੂਸਾ ਨੂੰ ਲੈਕੇ ਤੰਜ ਕੱਸਿਆ ਹੋਇਆਂ ਕਿਹਾ ਕਿ ਸੀਐੱਮ ਹਾਊਸ ਦੀਆਂ 2 ਕੋਠੀਆਂ ਆਪਸ ‘ਚ ਜੁੜੀਆਂ ਹੋਈਆਂ ਸਨ। ਇੱਕ ਮਕਾਨ ਵਿੱਚ ਆਰੂਸਾ ਤੇ ਦੂਜੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਰਹਿੰਦੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਸੀਐੱਮ ਹਾਊਸ ਵਿੱਚ ਵੜਨ ਤੋਂ ਪਹਿਲਾਂ ਉਨ੍ਹਾਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਉੱਥੇ ਪਏ ਸੋਫਿਆਂ ਨੂੰ ਵੀ ਬਦਲਿਆਂ ਗਿਆ ਹੈ ਕਿਉਂਕਿ ਪਤਾ ਨਹੀਂ ਉੱਥੇ ਬੈਠ ਕੇ ਕਿੰਨੇ ਗਲਤ ਫੈਸਲੇ ਲਏ ਹੋਣਗੇ।

ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਅਸੀਂ ਸੁਖਬੀਰ ਸਿੰਘ ਬਾਦਲ ਦੇ ਸੁਖਵਿਲਾਸ ਨੂੰ ਸਕੂਲ ਵਿੱਚ ਤਬਦੀਲ ਕਰਾਂਗੇ, ਇਹ ਦੁਨਿਆ ਦਾ ਪਹਿਲਾਂ ਸਕੂਲ ਹੋਵੇਗਾ,ਜਿਸ ਦੇ ਹਰ ਕਮਰੇ ਦੇ ਪਿੱਛੇ ਇੱਕ ਪੂਲ ਹੋਵੇਗਾ। ਸਿਰਫ਼ ਇੰਨਾਂ ਹੀ ਨਹੀਂ ਮੁੱਖ ਮੰਤਰੀ ਨੇ ਇੱਕ ਵਾਰ ਮੁੜ ਤੋਂ ਬਿਕਰਮ ਸਿੰਘ ਮਜੀਠੀਆ ਦੇ ਦਾਦੇ ਵੱਲੋਂ ਜਲਿਆਵਾਲਾ ਬਾਗ ਦੇ ਕਾਤਲ ਜਰਨਲ ਡਾਇਰ ਨੂੰ ਸਪੋਰਾ ਪਾਉਣ ਦੇ ਮੁੱਦੇ ‘ਤੇ ਸਵਾਲ ਪੁੱਛਿਆ ।

ਮੁੱਖ ਮੰਤਰੀ ਮਾਨ ਨੇ ਕਿਹਾ ਕਾਂਗਰਸ ਆਪਸ ਵਿੱਚ ਲੜੀ ਜਾਂਦੀ ਹੈ,ਬੀਜੇਪੀ ਨੂੰ ਪਿੰਡਾਂ ਵਿੱਚ ਆਪਣੀ ਕਰਤੂਤਾਂ ਦੀ ਵਜ੍ਹਾ ਕਰਕੇ ਨਹੀਂ ਵੜਨ ਦਿੰਦੇ ਹਨ। ਇਸ ਵਾਰ ਹਵਾ ਦਾ ਰੁੱਖ ਸਾਫ ਦੱਸ ਰਿਹਾ ਹੈ ਕਿ 13-0 ਹੋਕੇ ਰਹੇਗਾ ।

ਇਹ ਵੀ ਪੜ੍ਹੋ – ਕਿਸਾਨਾਂ ਦਾ ਭਾਜਪਾ ਖ਼ਿਲਾਫ਼ ਵਿਰੋਧ ਜਾਰੀ, ਪੁਲਿਸ ਨੇ ਕੀਤੀ ਕਾਰਵਾਈ, ਪੰਧੇਰ ਨੇ ਕੀਤਾ ਨਵਾਂ ਐਲਾਨ