Punjab

ਵਿਆਹ ਤੋਂ ਪਰਤ ਰਹੀ ਕਾਰ ਦਾ ਬੈਲੰਸ ਵਿਗੜਿਆ ! ਫਿਰ ਵਾਪਰਿਆ ਇਹ ਕਾਰਾ

Batala accident 5 died

ਬਿਊਰੋ ਰਿਪੋਰਟ : ਸਰਦੀਆਂ ਵਿੱਚ ਧੁੰਦ ਅਤੇ ਰਫ਼ਤਾਰ ਸੜਕ ਦੇ ਸਭ ਤੋਂ ਵੱਡੇ ਦੁਸ਼ਮਣ ਹਨ । ਠੰਢ ਦੇ ਨਾਲ ਪੰਜਾਬ ਵਿੱਚ ਧੁੰਦ ਵੀ ਵੱਧੀ ਹੈ ਜਿਸ ਦੀ ਵਜ੍ਹਾ ਕਰਕੇ ਸਵੇਰ ਅਤੇ ਸ਼ਾਮ ਵੇਲੇ ਹਾਦਸਿਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਧੁੰਦ ਅਤੇ ਰਫ਼ਤਾਰ ਦੇ ਕਹਿਰ ਦੀ ਵਜ੍ਹਾ ਕਰਕੇ ਗੁਰਦਾਸਪੁਰ ਵਿੱਚ ਇੱਕ ਭਿਆਨਕ ਹਾਦਸਾ ਸਾਹਮਣੇ ਆਇਆ ਹੈ ਜਿਸ ਨੇ ਦਿਲ ਨੂੰ ਦਹਿਲਾ ਦਿੱਤਾ ਹੈ । ਵਿਆਹ ਤੋਂ ਪਰਤ ਰਹੀ ਇੱਕ ਕਾਰ ਅਤੇ ਟਰੱਕ ਵਿੱਚ ਹੋਈ ਜ਼ਬਰਦਸਤ ਟੱਕਰ ਵਿੱਚ 1 ਬੱਚੀ ਸਮੇਤ 4 ਪਰਿਵਾਰ ਦੇ ਹੋਰ ਮੈਂਬਰਾਂ ਦੀ ਮੌਤ ਹੋ ਗਈ ਹੈ । ਜਦਕਿ ਬੁਰੀ ਹਾਲਤ ਵਿੱਚ ਜਖ਼ਮੀ ਇੱਕ ਬੱਚਾ ਜ਼ਿੰਦਗੀ ਦੀ ਜੰਗ ਹਸਪਤਾਲ ਵਿੱਚ ਲੜ ਰਹੀ ਹੈ ।

ਇਸ ਵਜ੍ਹਾ ਨਾਲ ਹੋਇਆ ਹਾਦਸਾ

ਪਰਿਵਾਰ ਦੇ 6 ਮੈਂਬਰ ਆਲਟੋ ਕਾਰ ਨੰਬਰ PB18 H 7799 ‘ਤੇ ਸਵਾਰ ਹੋਕੇ ਇੱਕ ਵਿਆਹ ਤੋਂ ਪਰਤ ਰਹੇ ਸਨ । ਬਟਾਲਾ ਦੇ ਪਿੰਡ ਮਿਸ਼ਰਪੁਰ ਦੇ ਪੈਟਰੋਲ ਪੰਪ ਦੇ ਨਜ਼ਦੀਕ ਧੁੰਦ ਦੀ ਵਜ੍ਹਾ ਕਰਕੇ ਗੱਡੀ ਦਾ ਬੈਲੰਸ ਅਜਿਹਾ ਵਿਗੜਿਆ ਕੀ ਪਹਿਲਾਂ ਕਾਰ ਨੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰੀ ਫਿਰ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਜਾਕੇ ਵਜੀ । ਦੋਵਾਂ ਦੀ ਰਫਤਾਰ ਇੰਨੀ ਜ਼ਿਆਦਾ ਸੀ ਕੀ ਆਲਟੋ ਗੱਡੀ ਦੇ ਪਰਖੱਚੇ ਉੱਠ ਗਏ। ਕਾਰ ਚੱਲਾ ਰਹੇ ਬਟਾਲਾ ਦੇ ਆਸ਼ੂ ਸਿੰਘ ਮਾਂ ਸ਼ਿੰਦਰ ਕੌਰ,ਚਾਹਲ ਕਲਾਂ ਦੇ ਪਤੀ-ਪਤਨੀ ਗਗਨਜੌਤ ਕੌਰ ਅਤੇ ਪਰਮਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ । ਜਦਕਿ ਗੱਡੀ ਵਿੱਚ ਸਵਾਰ 2 ਬੱਚਿਆਂ ਦੇ ਸਾਹ ਚੱਲ ਰਹੇ ਸਨ।

2 ਬੱਚੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ

ਇੰਨੇ ਭਿਆਨਕ ਹਾਦਸੇ ਦੇ ਬਾਅਦ ਜਿੱਥੇ 4 ਲੋਕਾਂ ਦੀ ਮੌਕੇ ‘ਤੇ ਹੀ ਮੌ ਤ ਹੋਈ ਗਈ ਸੀ ਪਰ ਕਾਰ ਵਿੱਚ ਸਵਾਰ 2 ਬੱਚਿਆਂ ਦੇ ਸਾਹ ਹੁਣ ਵੀ ਚੱਲ ਰਹੇ ਸਨ। ਲੋਕਾਂ ਨੂੰ ਬੱਚੀਆਂ ਦੇ ਬਚਣ ਦੀ ਉਮੀਦ ਸੀ,ਉਨ੍ਹਾਂ ਨੇ ਫੌਰਨ ਦੋਵਾਂ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਇਲਾਜ ਸ਼ੁਰੂ ਵੀ ਕਰ ਦਿੱਤਾ ਸੀ । ਪਰ ਇੱਕ ਬੱਚੀ ਨੇ ਇਲਾਜ ਦੌਰਾਨ ਹੀ ਦਮ ਤੋੜ ਦਿੱਤਾ । ਜਦਕਿ ਦੂਜੇ ਬੱਚੇ ਦੀ ਹਾਲਤ ਗੰਭਾਰ ਦੱਸੀ ਜਾ ਰਹੀ ਹੈ । ਕਾਰ ਨੂੰ ਟੱਕਰ ਮਾਰਨ ਵਾਲਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ । ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ । ਉਧਰ ਕਾਰ ਅਤੇ ਟਰੱਕ ਵਿੱਚ ਹੋਏ ਹਾਦਸੇ ਦੌਰਾਨ ਇੱਕ ਮੋਟਰ ਸਾਈਕਲ ਸਵਾਰ ਵੀ ਜਦ ਹੇਠ ਆ ਗਿਆ ।

ਮੋਟਰ ਸਾਈਕਲ ਸਵਾਰ ਵੀ ਹਾਦਸੇ ਦਾ ਸ਼ਿਕਾਰ

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਨੇ ਪਹਿਲਾਂ ਮੋਟਰ ਸਾਈਕਲ ਸਵਾਰ ਨੂੰ ਟੱਕਰ ਮਾਰੀ ਸੀ । ਪਰ ਉਹ ਬੱਚ ਗਿਆ ਅਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆ। ਫਿਰ ਕਾਰ ਅੱਗੇ ਆ ਰਹੇ ਟਰੱਕ ਨਾਲ ਜਾ ਕੇ ਟਕਰਾ ਗਈ ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ।