Punjab

ਐਂਟੀ ਗੈਂਗਸਟਰ ਟਾਸਕ ਫੋਰਸ ਦੀ ਵੱਡੀ ਸਫਲਤਾ , ਬੰਬੀਹਾ ਗਰੁੱਪ ਦੇ ਗੈਂਗਸਟਰ ਨੂੰ ਕੀਤਾ ਗ੍ਰਿਫਤਾਰ

Bambiha gang gangster Neeraj Chaska arrested by AGTF

‘ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਅੱਜ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਪੁਲਿਸ ਬੰਬੀਹਾ ਗਰੁੱਪ ਦੇ ਮੋਸਟ ਵਾਂਟੇਡ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਟ (ਏਜੀਟੀਐਫ) ਨੇ ਦਵਿੰਦਰ ਬੰਬੀਹਾ ਗਰੁੱਪ ਦੇ ਮੋਸਟ ਵਾਟੇਂਡ ਗੈਂਗਟਰ ਨੀਰਜ ਚਸਕਾ ਨੂੰ ਗ੍ਰਿਫਤਾਰ ਕਰ ਲਿਆ ਹੈ। ਨੀਰਜ ਚਸਕਾ  ਉਹੀ ਮੁਲਜ਼ਮ ਹੈ ਜਿਸ ਨੇ ਚੰਡੀਗੜ੍ਹ ਦੇ ਪਲੇਅਬੁਆਏ ਡਿਸਕੋ ਵਿੱਚ ਗੁਲਾਲ ਬਰਾੜ ਦਾ ਕਤਲ ਕੀਤਾ ਸੀ। ਗੁਰਲਾਲ ਬਰਾੜ ਗੋਲਡੀ ਬਰਾੜ ਦਾ ਅਸਲੀ ਭਰਾ ਸੀ। ਗੈਂਗਸਟਰ ਨੀਰਜ ਕਈ ਕੇਸਾਂ ਵਿੱਚ ਲੋੜੀਂਦਾ ਹੈ।

ਪੁਲਿਸ ਸੂਤਰਾਂ ਮੁਤਾਬਿਕ ਨੀਰਜ ਚਸਕਾ ਕਤਲ ਦੀਆਂ ਕਰੀਬ 7 ਵਾਰਦਾਤਾਂ ਵਿੱਚ ਲੋੜੀਂਦਾ ਸੀ। ਏਜੀਟੀਐਫ ਦੀ ਟੀਮ ਹੁਣ ਗੈਂਗਸਟਰ ਨੀਰਜ ਤੋਂ ਪੁੱਛਗਿੱਛ ਕਰ ਰਹੀ ਹੈ, ਤਾਂ ਜੋ ਉਸ ਦੇ ਨੈੱਟਵਰਕ ਨਾਲ ਜੁੜੇ ਹੋਰ ਸ਼ਾਰਪ ਸ਼ੂਟਰਾਂ ਦਾ ਪਤਾ ਲਗਾਇਆ ਜਾ ਸਕੇ। ਨੀਰਜ ਚਸਕਾ ‘ਤੇ ਪੰਜਾਬ ਸਮੇਤ ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ‘ਚ ਕਈ ਅਪਰਾਧਿਕ ਮਾਮਲੇ ਦਰਜ ਹਨ। ਉਧਰ, ਬੰਬੀਹਾ ਗਰੁੱਪ ਨੇ ਨੀਰਜ ਚਸਕਾ ਦੀ ਗ੍ਰਿਫਤਾਰੀ ‘ਤੇ ਸੋਸ਼ਲ ਮੀਡੀਆ ‘ਤੇ ਪੋਸਟ ਅਪਲੋਡ ਕਰਕੇ ਪੰਜਾਬ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ। ਬੰਬੀਹਾ ਗਰੁੱਪ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਨੂੰ ਨੀਰਜ ਦੀ ਗ੍ਰਿਫਤਾਰ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਲੰਘੇ ਕੱਲ੍ਹ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਸੋਸ਼ਲ ਮੀਡੀਆ ਇੱਕ ਪੋਸਟ ਪਾ ਕੇ ਕਬੱਡੀ ਪਰਮੋਟਰਾਂ ਤੇ ਖਿਡਾਰੀਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ।

ਉਨ੍ਹਾਂ ਨੇ ਪੋਸਟ ਕਰਦਿਆਂ ਲਿਖਿਆ ਸਤਿ ਸ੍ਰੀ ਆਕਾਲ ਜੀ ਸਾਰੇ ਵੀਰਾਂ ਨੂੰ, ਅੱਜ ਅਸੀਂ ਤੁਹਾਡੇ ਨਾਲ ਕੁੱਝ ਗੱਲਾਂ ਕਰਨ ਜਾ ਰਹੇ ਹਾਂ। ਇਹ ਗੱਲਾਂ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਕਬੱਡੀ ਪਰਮੋਟਰ ਤੇ ਖਿਡਾਰੀਆਂ ਨੂੰ ਅਸੀਂ ਇਹ ਦੱਸਣ ਜਾ ਰਹੇ ਹਾਂ ਕਿ ਸਾਡਾ ਤੇ ਸਾਡੇ ਗਰੁੱਪ ਦਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਤੇ ਜੋ ਜੱਗੂ ਭਗਵਾਨਪੁਰੀਆ ਆਪਣੀ ਕਾਲੀ ਕਮਾਈ ਦਾ ਪੈਸਾ ਕਬੱਡੀ ਰਾਹੀਂ white Money ਵਿੱਚ ਬਦਲ ਰਿਹਾ ਹੈ, ਇਸ ਕਰਕੇ ਸਾਡੀ ਕਬੱਡੀ ਖਿਡਾਰੀਆਂ ਨੂੰ ਸਾਡੀ ਇਹ ਲਾਸਟ ਬੇਨਤੀ ਆ ਕੇ ਕੋਈ ਵੀ ਖਿਡਾਰੀ ਨਾ ਤਾਂ ਉਹ ਇਨ੍ਹਾਂ ਦੇ ਕਹਿਣ ‘ਤੇ ਖੇਡੇ ਤੇ ਨਾ ਹੀ ਸਾਡੇ ਕਹਿਣ ‘ਤੇ, ਜਿੱਥੇ ਤੁਹਾਡਾ ਦਿਲ ਕਰਦਾ ਖੇਡੋ ਤੇ ਜੇ ਸਾਨੂੰ ਪਤਾ ਲੱਗਾ ਕੇ ਇਨ੍ਹਾਂ ਦੇ ਕਹਿਣ ‘ਤੇ ਖੇਡ ਰਿਹਾ ਤਾਂ ਓਹ ਆਪਣੀ ਮੌਤ ਦਾ ਜ਼ਿੰਮੇਵਾਰ ਆਪ ਹੋਵੇਗਾ!

ਦੱਸ ਦੇਈਏ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਬੰਬੀਹਾ ਗੈਂਗ ਨੇ ਨੌਜਵਾਨਾਂ ਨੂੰ ਆਪਣੇ ਗੈਂਗ ਨਾਲ ਜੋੜਨ ਲਈ ਫੇਸਬੁੱਕ ‘ਤੇ ਪੋਸਟ ਲਿਖ ਕੇ ਵਟਸਐਪ ਨੰਬਰ ਜਾਰੀ ਕੀਤਾ ਸੀ। ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਦੇ ਅਕਾਊਂਟ ਤੋਂ ਇੱਕ ਪੋਸਟ ਪਾਈ ਗਈ ਸੀ , ਜਿਸ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਭਰਾ ਗੈਂਗ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਵਟਸਐਪ ਕਰਨ। ਇਹ ਨੰਬਰ ਗੈਂਗਸਟਰਾਂ ਵੱਲੋਂ ਫੇਸਬੁੱਕ ‘ਤੇ ਜਾਰੀ ਕੀਤਾ ਜਾਂਦਾ ਹੈ।

ਗੈਂਗਸਟਰ ਹੁਣ ਸਰੇਆਮ ਸੋਸ਼ਲ ਮੀਡੀਆ ਉਤੇ ਆਨਲਾਈਨ ਭਰਤੀ ਦੀ ਪੋਸਟਾਂ ਪਾ ਰਹੇ ਹਨ ਅਤੇ ਫੇਸਬੁੱਕ ‘ਤੇ ਸ਼ਰੇਆਮ ਨੰਬਰ ਜਾਰੀ ਕਰ ਰਹੇ ਹਨ। ਪੰਜਾਬ ਪੁਲਿਸ ਦੇ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਦਾਅਵੇ ਹਵਾ ‘ਚ ਨਜ਼ਰ ਆ ਰਹੇ ਹਨ। ਗੈਂਗਸਟਰ ਅਕਸਰ ਫੇਸਬੁੱਕ ਆਦਿ ‘ਤੇ ਪੋਸਟਾਂ ਪਾ ਕੇ ਅਤੇ ਵੀਡੀਓ ਆਦਿ ਬਣਾ ਕੇ ਆਪਣੇ ਆਪ ਨੂੰ ਰੋਲ ਮਾਡਲ ਹੀਰੋ ਵਜੋਂ ਪੇਸ਼ ਕਰਦੇ ਹਨ, ਜਿਸ ਨਾਲ ਨੌਜਵਾਨ ਇਨ੍ਹਾਂ ਨੂੰ ਦੇਖ ਕੇ ਆਕਰਸ਼ਿਤ ਹੋ ਕੇ ਅਪਰਾਧ ਦੀ ਦੁਨੀਆ ‘ਚ ਸ਼ਾਮਲ ਹੋ ਜਾਂਦੇ ਹਨ।

 

Set featured image