ਬਿਊਨਸ ਆਇਰਸ :- ਅਰਜਨਟੀਨਾ ਦੀ ਉਪ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੇਜ਼ ਡੀ ਕਿਰਚਨਰ(Cristina Fernández de Kirchner) ਦੇ ਕਤਲ ਦੀ ਕੋਸ਼ਿਸ਼ ਦੀ ਵੀਡੀਓ ਪੂਰੀ ਦੁਨੀਆ ਵਿੱਚ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ। ਅਸਲ ਵਿੱਚ ਵੀਰਵਾਰ ਨੂੰ ਇਕ ਵਿਅਕਤੀ ਨੇ ਉਪ ਰਾਸ਼ਟਰਪਤੀ(pointed a gun at Argentina’s Vice-President) ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਪਿਸਤੌਲ ਤੋਂ ਗੋਲੀ ਨਾ ਚੱਲੀ। ਆਖਰੀ ਸਮੇਂ ‘ਤੇ ਟਰਿੱਗਰ ਫਸ ਜਾਣ ਕਾਰਨ ਉਸ ਦੀ ਜਾਨ ਬੱਚ ਗਈ। ਪੁਲਿਸ ਨੇ ਉਪ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੀਜ਼ ‘ਤੇ ਬੰਦੂਕ ਤਾਣਣ ਦੇ ਸ਼ੱਕ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਰਾਸ਼ਟਰਪਤੀ ਅਲਬਰਟੋ ਫਰਨਾਂਡੀਜ਼ ਨੇ ਕਿਹਾ- ਜਿਸ ਬੰਦੂਕ ਨਾਲ ਹਮਲਾਵਰ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਪੰਜ ਗੋਲੀਆਂ ਲੱਗੀਆਂ ਸਨ। ਟਰਿੱਗਰ ਫਸਿਆ ਹੋਣ ਕਾਰਨ ਉਹ ਫਾਇਰ ਨਹੀਂ ਕਰ ਸਕਿਆ। ਇਸ ਲਈ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੀਜ਼ ਦੀ ਜਾਨ ਬਚ ਗਈ। ਉਸ ਨੇ ਦੱਸਿਆ ਕਿ ਮੁਲਜ਼ਮ ਬ੍ਰਾਜ਼ੀਲ ਦਾ ਰਹਿਣ ਵਾਲਾ ਹੈ। ਉਸਦਾ ਨਾਮ ਫਰਨਾਂਡੋ ਆਂਦਰੇ ਸਬਾਗ ਮੋਂਟੀਏਲ ਹੈ।

https://twitter.com/AZmilitary1/status/1565513406181941248?s=20&t=efeEO6H8-yRWrNZsEigIwg

ਰਾਸ਼ਟਰਪਤੀ ਅਲਬਰਟੋ ਫਰਨਾਂਡੀਜ਼ ਦੀ ਸਰਕਾਰ ਦੇ ਮੰਤਰੀਆਂ ਨੇ ਕਿਹਾ ਕਿ ਉਹ ਉਪ ਰਾਸ਼ਟਰਪਤੀ ਦੀ “ਹੱਤਿਆ ਕਰਨ ਦੀ ਕੋਸ਼ਿਸ਼” ਦੀ ਸਖ਼ਤ ਨਿੰਦਾ ਕਰਦੇ ਹਨ। ਅੱਜ ਰਾਤ ਜੋ ਵਾਪਰਿਆ ਉਹ ਬਹੁਤ ਗੰਭੀਰ ਘਟਨਾ ਹੈ ਅਤੇ ਲੋਕਤੰਤਰ, ਸੰਸਥਾਵਾਂ ਅਤੇ ਕਾਨੂੰਨ ਦੇ ਸ਼ਾਸਨ ਲਈ ਖਤਰਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਇੱਕ ਸਰਕਾਰੀ ਵਕੀਲ ਨੇ ਜਨਤਕ ਕੰਮਾਂ ਵਿੱਚ ਕਥਿਤ ਭ੍ਰਿਸ਼ਟਾਚਾਰ ਨਾਲ ਸਬੰਧਤ ਇੱਕ ਮਾਮਲੇ ਵਿੱਚ ਫਰਨਾਂਡੀਜ਼ ਲਈ 12 ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀ, ਉਦੋਂ ਤੋਂ ਉਪ ਰਾਸ਼ਟਰਪਤੀ ਦੇ ਸਮਰਥਕ ਰਹੇ ਹਨ। ਉਸ ਨਾਲ ਇਕਜੁੱਟਤਾ ਦਿਖਾਉਣ ਲਈ ਉਸ ਦੇ ਘਰ ਦੇ ਆਲੇ-ਦੁਆਲੇ ਸੜਕਾਂ ‘ਤੇ ਇਕੱਠੇ ਹੋਏ। ਉਪ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੀਜ਼ 2007 ਤੋਂ 2015 ਤੱਕ ਦੇਸ਼ ਦੀ ਰਾਸ਼ਟਰਪਤੀ ਵੀ ਰਹਿ ਚੁੱਕੀ ਹੈ।