Australian Government, Immigration Policy, PR of Australia

ਅਸਟ੍ਰੇਲੀਆ : ਆਸਟ੍ਰੇਲੀਆ ਦੀ ਸਥਾਈ ਇਮੀਗ੍ਰੇਸ਼ਨ(Australia PR) ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ ਵਾਲੀ ਖ਼ਬਰ ਸਾਹਮਣੇ ਆਈ ਹੈ। ਜੀ ਹਾਂ ਆਸਟਰੇਲੀਆ ਦੀ ਸਰਕਾਰ (Australian Government)ਨੇ ਮੌਜੂਦਾ ਵਿੱਤੀ ਸਾਲ ਵਿੱਚ ਆਪਣੀ ਸਥਾਈ ਇਮੀਗ੍ਰੇਸ਼ਨ ਹੱਦ 35,000 ਤੋਂ ਵਧਾ ਕੇ 1,95,000 ਕਰਨ ਦਾ ਐਲਾਨ ਕੀਤਾ ਹੈ। ਦੇਸ਼ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਸਰਕਾਰ ਨੇ ਇਹ ਵੱਡਾ ਐਲਾਨ ਕੀਤਾ ਹੈ। ਇਸ ਲਈ ਆਸਟ੍ਰੇਲੀਆ ਵਿੱਚ ਕੰਮ ਕਰਨ ਅਤੇ ਸਥਾਨੀ ਇਮੀਗ੍ਰੇਸ਼ਨ (Immigration Policy) ਦੇ ਚਾਹਵਾਨਾਂ ਲਈ ਇਹ ਵੱਡੀ ਰਾਹਤ ਦੀ ਖ਼ਬਰ ਹੈ। ਦੇਸ਼ ਵਿੱਚ ਹੁਨਰ ਅਤੇ ਕਿਰਤ ਸ਼ਕਤੀ ਦੀ ਕਮੀ ਕਰਕੇ ਅਸਟ੍ਰੇਲੀਆ ਸਰਕਾਰ ਨੇ ਇਹ ਫੈਸਲਾ ਲਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਦੇ ਮੁੱਖ ਦੇਸ਼ ਚੀਨ, ਭਾਰਤ ਅਤੇ ਯੂਕੇ ਹਨ। ਇੱਥੋਂ ਦੇ ਕਾਮੇ ਆਸਟ੍ਰੇਲੀਆ ਦੇ ਪ੍ਰਵਾਸ ਦੇ ਪ੍ਰਮੁੱਖ ਸਰੋਤ ਹੋਣ ਅਤੇ ਇਸ ਕਮੀ ਨੂੰ ਭਰਨ ਲਈ ਵੱਡਾ ਯੋਗਦਾਨ ਦਿੰਦੇ ਹਨ।

ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਅਰ ਓ’ਨੀਲ ਨੇ ਮਹਾਂਮਾਰੀ ਕਾਰਨ ਪੈਦਾ ਹੋਈ ਕਾਮਿਆਂ ਦੀ ਕਮੀ ਨੂੰ ਹੱਲ ਕਰਨ ਲਈ 30 ਜੂਨ 2023 ਨੂੰ ਖਤਮ ਹੋਣ ਵਾਲੇ ਵਿੱਤੀ ਸਾਲ ਲਈ ਵਾਧੇ ਦਾ ਐਲਾਨ ਕੀਤਾ ਹੈ। ਸਰਕਾਰ ਨੇ ਇਹ ਐਲਾਨ ਸਰਕਾਰਾਂ, ਟਰੇਡ ਯੂਨੀਅਨਾਂ, ਕਾਰੋਬਾਰਾਂ ਅਤੇ ਉਦਯੋਗਾਂ ਦੇ 140 ਪ੍ਰਤੀਨਿਧਾਂ ਦੇ ਦੋ ਦਿਨਾਂ ਸੰਮੇਲਨ ਦੌਰਾਨ ਕੀਤਾ। ਓ’ਨੀਲ ਨੇ ਕਿਹਾ ਕਿ ਆਸਟਰੇਲੀਆ ਵਿਚ ਨਰਸਾਂ ਪਿਛਲੇ ਦੋ ਸਾਲਾਂ ਤੋਂ ਦੋ-ਤਿੰਨ ਸ਼ਿਫਟਾਂ ਵਿਚ ਕੰਮ ਕਰ ਰਹੀਆਂ ਹਨ, ਹੇਠਲੇ ਸਟਾਫ ਦੀ ਘਾਟ ਕਾਰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਫਲਾਂ ਨੂੰ ਦਰੱਖਤਾਂ ‘ਤੇ ਸੜਨ ਲਈ ਛੱਡ ਦਿੱਤਾ ਗਿਆ ਹੈ, ਕਿਉਂਕਿ ਉਨ੍ਹਾਂ ਨੂੰ ਤੋੜਨ ਵਾਲਾ ਹੀ ਕੋਈ ਨਹੀਂ ਹੈ।

ਰਾਜ-ਪ੍ਰਯੋਜਿਤ ਆਸਟ੍ਰੇਲੀਆਈ ਵੀਜ਼ੇ ( state-sponsored Australian visas) ਕੀ ਹਨ ?

• ਕੇਂਦਰ ਪ੍ਰਸ਼ਾਸਿਤ ਰਾਜ ਅਤੇ ਸੂਬੇ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਤਹਿਤ ਵੀਜ਼ਾ ਲਈ ਹੁਨਰਮੰਦ ਵਿਅਕਤੀਆਂ ਨੂੰ ਨਾਮਜ਼ਦ ਕਰ ਸਕਦੇ ਹਨ।
• ਰਾਜ-ਪ੍ਰਯੋਜਿਤ ਵੀਜ਼ਾ ਰੱਖਣ ਵਾਲੇ ਵਿਅਕਤੀਆਂ ਨੂੰ ਕਿਸੇ ਖਾਸ ਰੁਜ਼ਗਾਰਦਾਤਾ (employer) ਨਾਲ ਬੰਨ੍ਹਣ ਦੀ ਲੋੜ ਨਹੀਂ ਹੈ ਪਰ ਇੱਕ ਉਮਰ ਮਾਪਦੰਡ ਹੈ। ਵਿਅਕਤੀ ਦੀ ਉਮਰ 45 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
• ਇਸ ਦੇ ਨਾਲ ਹੀ, ਨੌਕਰੀ ਦੀ ਕੋਈ ਗਾਰੰਟੀ ਨਹੀਂ ਹੈ, ਇਸ ਲਈ ਕਾਮਿਆਂ ਨੂੰ ਆਪਣੀ ਸਥਿਤੀ ਦਾ ਪਤਾ ਲਗਾਉਣਾ ਪਵੇਗਾ।
• ਸਫਲ ਬਿਨੈਕਾਰਾਂ ਨੂੰ ਇੱਕ ਸਥਾਈ ਵੀਜ਼ਾ ਦਿੱਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਹੁਨਰਮੰਦ ਨਾਮਜ਼ਦ ਸਬ-ਕਲਾਸ 190 ਵੀਜ਼ਾ ਦੇ ਮਾਮਲੇ ਵਿੱਚ ਦੇਸ਼ ਵਿੱਚ ਅਣਮਿੱਥੇ ਸਮੇਂ ਲਈ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
• ਘੱਟ ਗਿਣਤੀ ਵਿੱਚ ਵੀਜ਼ੇ ਉਨ੍ਹਾਂ ਲਈ ਵੀ ਉਪਲੱਬਧ ਹਨ, ਜੋ ਆਪਣਾ ਕਾਰੋਬਾਰ ਕਰਦੇ ਹਨ।

ਦੱਸ ਦੇਈਏ ਕਿ ਦੂਜੇ ਪਾਸੇ ਦੇਸ਼ ਭਰ ਵਿੱਚ 480,000 ਤੋਂ ਵੱਧ ਨੌਕਰੀਆਂ ਦੀਆਂ ਅਸਾਮੀਆਂ ਹਨ, ਪਰ ਲਗਭਗ 50 ਸਾਲਾਂ ਦੇ ਹੇਠਲੇ ਪੱਧਰ ‘ਤੇ ਬੇਰੁਜ਼ਗਾਰੀ ਕਾਰਨ ਕਰਮਚਾਰੀ ਇਸ ਪਾੜੇ ਨੂੰ ਭਰਨ ਲਈ ਸੰਘਰਸ਼ ਕਰ ਰਹੇ ਹਨ। ਪਰਾਹੁਣਚਾਰੀ (hospitality), ਸਿਹਤ ਸੰਭਾਲ (healthcare), ਖੇਤੀਬਾੜੀ (agriculture) ਅਤੇ ਹੁਨਰਮੰਦ ਵਪਾਰ ਉਦਯੋਗ (skilled trade industries) ਖਾਸ ਤੌਰ ‘ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।