ਚੰਡੀਗੜ੍ਹ : ਅਧਿਆਪਕ ਦਿਵਸ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ ਤੇ ਉਹਨਾਂ ਲਈ ਕੁੱਝ ਐਲਾਨ ਕੀਤੇ ਹਨ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਿੱਚ ਉਹਨਾਂ ਕਿਹਾ ਹੈ ਕਿ ਅਧਿਆਪਕ ਦੇਸ਼ ਦੇ ਭੱਵਿਖ ਦਾ ਨਿਰਮਾਤਾ ਹੁੰਦੇ ਹਨ ਤੇ ਮੇਰੇ ਲਈ ਇਹ ਦਿਨ ਇਸ ਲਈ ਵੀ ਖਾਸ ਹੈ ਕਿਉਂਕਿ ਮੈਂ ਖੁੱਦ ਇੱਕ ਅਧਿਆਪਕ ਦਾ ਪੁੱਤਰ ਹਾਂ।
ਇਸ ਮੌਕੇ ਉਹਨਾਂ ਕੁੱਝ ਐਲਾਨ ਵੀ ਕੀਤੇ ਹਨ,ਜਿਹਨਾਂ ਵਿੱਚ ਪਹਿਲਾ ਇਹ ਹੈ ਕਿ ਸਰਕਾਰੀ ਕਾਲਜਾਂ ‘ਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਗੈਸਟ ਫੈਕਲਟੀ ਅਧਿਆਪਕਾਂ ਨੂੰ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਤੇ ਲੰਮੇ ਸਮੇਂ ਤੋਂ ਕਾਲਜਾਂ ‘ਚ ਗੈਸਟ ਫੈਕਲਟੀ ਵਜੋਂ ਕੰਮ ਕਰ ਰਹੇ ਅਧਿਆਪਕਾਂ ਦੇ ਸਨਮਾਨ ਭੱਤੇ ‘ਚ ਵਾਧਾ ਕੀਤਾ ਜਾਵੇਗਾ।

ਇਸ ਤੋਂ ਇਲਾਵਾ 1 Oct. 22 ਤੋਂ UGC ਦਾ 7ਵਾਂ ਪੇਅ-ਕਮਿਸ਼ਨ ਲਾਗੂ ਹੋਵੇਗਾ।ਇਹਨਾਂ ਸਾਰੇ ਐਲਾਨਾਂ ਦੇ ਸਬੰਧ ਵਿੱਚ ਨੋਟਿਫੀਕੇਸ਼ਨ ਜਲਦੀ ਜਾਰੀ ਕੀਤਾ ਜਾਵੇਗਾ।ਅਧਿਆਪਕ ਦਿਵਸ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੇ ਐਲਾਨ ਕਰ ਦਿੱਤੇ ਹਨ।