India Sports

ਕ੍ਰਿਕਟਰ ਅਰਸ਼ਦੀਪ ਨੂੰ ‘ਖਲਿਸਤਾਨੀ’ ਕਹਿਣ ਵਾਲਿਆਂ ’ਤੇ ਫੁੱਟਿਆ ਹਰਭਜਨ ਦਾ ਗੁੱਸਾ, ਕਹਿ ਦਿੱਤੀ ਵੱਡੀ ਗੱਲ..

cricketer arsdeep singh troll on twitter:

ਏਸ਼ੀਆ ਕੱਪ 2022 ਵਿੱਚ ਭਾਰਤ(INDIA) ਪਾਕਿਸਤਾਨ(PAKISTAN) ਤੋਂ ਹਾਰ ਗਿਆ ਸੀ। ਸੁਪਰ-4 ਵਿੱਚ ਭਾਰਤ ਦੀ ਇਹ ਪਹਿਲੀ ਹਾਰ ਸੀ ਪਰ ਇੱਕ ਸਮੇਂ ਭਾਰਤ ਦੀ ਜਿੱਤ ਯਕੀਨੀ ਜਾਪਦੀ ਸੀ ਪਰ ਪਾਕਿਸਤਾਨ ਨੇ ਜ਼ਬਰਦਸਤ ਬੱਲੇਬਾਜ਼ੀ ਅਤੇ ਭਾਰਤੀ ਖਿਡਾਰੀਆਂ ਦੀ ਗਲਤ ਫੀਲਡਿੰਗ ਅਤੇ ਗੇਂਦਬਾਜ਼ੀ ਦੀ ਗਲਤ ਗੇਂਦਬਾਜ਼ੀ ਕਾਰਨ ਮੈਚ ਦਾ ਰੁਖ਼ ਹੀ ਬਦਲ ਦਿੱਤਾ। ਭਾਰਤ ਨੂੰ ਹਾਰ ਦਾਸਾਹਮਣਾ ਕਰਨਾ ਪਿਆ। ਮੈਚ ਦੇ ਆਖ਼ਰੀ ਦੌਰ ਵਿੱਚ ਪੰਜਾਬ ਤੋਂ ਆਏ ਨੌਜਵਾਨ ਖਿਡਾਰੀ ਅਰਸ਼ਦੀਪ ਸਿੰਘ(arshdeep singh) ਨੂੰ 18ਵੇਂ ਓਵਰ ਵਿੱਚ ਆਸਿਫ਼ ਅਲੀ ਦਾ ਕੈਚ ਛੱਡ ਦਿੱਤਾ। ਜਿਸ ਤੋਂ ਬਾਅਦ ਅਰਸ਼ਦੀਪ ਟਵਿੱਟਰ ‘ਤੇ ਕਾਫੀ ਟ੍ਰੋਲ ਹੋਣ ਲੱਗੇ ਹਨ।

ਕੁਝ ਟਵਿੱਟਰ ਅਕਾਊਂਟਸ ਨੇ ਉਸ ਨੂੰ ਖਾਲਿਸਤਾਨੀ ਕਿਹਾ ਸੀ। ਇੰਨਾ ਹੀ ਨਹੀਂ ਉਸ ਨੂੰ ਦੇਸ਼ ਦਾ ਗੱਦਾਰ ਕਹਿ ਕੇ ਖੇਡ ਤੋਂ ਬਾਹਰ ਕਰਨ ਲਈ ਕਿਹਾ। ਹੋਰ ਟਵੀਟ ਦੇਖ ਕੇ ਸਾਬਕਾ ਗੇਂਦਬਾਜ਼ ਅਤੇ ਸੰਸਦ ਮੈਂਬਰ ਹਰਭਜਨ ਸਿੰਘ ਸਭ ਤੋਂ ਪਹਿਲਾਂ ਅਰਸ਼ਦੀਪ ਦੇ ਹੱਕ ‘ਚ ਖੜ੍ਹੇ ਨਜ਼ਰ ਆਏ।

ਹਰਭਜਨ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਕੇ ਕਿਹਾ ਕਿ ਨੌਜਵਾਨਾਂ ਨੂੰ ਅਰਸ਼ਦੀਪ ਸਿੰਘ ਦੀ ਆਲੋਚਨਾ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ। ਕੋਈ ਜਾਣਬੁੱਝ ਕੇ ਕੈਚ ਨਹੀਂ ਛੱਡਦਾ…ਸਾਨੂੰ ਆਪਣੇ ਮੁੰਡਿਆਂ ‘ਤੇ ਮਾਣ ਹੈ…ਪਾਕਿਸਤਾਨ ਨੇ ਵਧੀਆ ਖੇਡਿਆ…ਸ਼ਰਮ ਹੈ ਉਹਨਾਂ ਲੋਕਾਂ ਨੂੰ ਜੋ ਇਸ ਪਲੇਟਫਾਰਮ ਅਰਸ਼ ਅਤੇ ਟੀਮ ਨੂੰ ਸਸਤੀ ਗੱਲ ਕਹਿ ਕੇ ਸਾਡੇ ਹੀ ਲੋਕਾਂ ਨੂੰ ਜ਼ਲੀਲ ਕਰਦੇ ਹਨ। ਅਰਸ਼ ਸੋਨਾ ਹੈ…

ਹਰਭਜਨ ਸਿੰਘ ਦੇ ਟਰੋਲ ਹੋਣ ਤੋਂ ਬਾਅਦ ਕਈ ਨੌਜਵਾਨਾਂ ਨੇ ਟੀਮ ਅਤੇ ਅਰਸ਼ਦੀਪ ਦਾ ਸਾਥ ਦਿੱਤਾ। ਹਰ ਕਿਸੇ ਨੇ ਅਰਸ਼ਦੀਪ ਨੂੰ ਖਾਲਿਸਤਾਨੀ ਅਤੇ ਦੇਸ਼ ਦਾ ਗੱਦਾਰ ਹੋਣ ਦੀ ਆਲੋਚਨਾ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਰਸ਼ਦੀਪ ਨੌਜਵਾਨ ਖਿਡਾਰੀ ਹੈ। ਕੁਝ ਲੋਕਾਂ ਨੇ ਅਰਸ਼ਦੀਪ ਨੂੰ ਖਾਲਿਸਤਾਨੀ ਕਹਿਣ ਵਾਲੇ ਖਾਤਿਆਂ ‘ਤੇ ਵੀ ਸਵਾਲ ਉਠਾਏ ਹਨ ਅਤੇ ਕਿਹਾ ਹੈ ਕਿ ਭਾਰਤੀ ਟੀਮ ਅਤੇ ਅਰਸ਼ਦੀਪ ਨੂੰ ਜ਼ਲੀਲ ਕਰਨ ਲਈ ਪਾਕਿਸਤਾਨ ਵੱਲੋਂ ਜਾਣਬੁੱਝ ਕੇ ਟ੍ਰੋਲ ਕੀਤਾ ਜਾ ਰਿਹਾ ਹੈ।

ਇਸਦੇ ਨਾਲ ਹੀ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਖੇਡਾਂ ਵਿਚ ਜਿੱਤ ਹਾਰ ਬਣੀ ਹੋਈ ਹੈ। ਕ੍ਰਿਕਟ ਖਿਡਾਰੀ ਅਰਸ਼ਦੀਪ ਸਿੰਘ ਉਭਰਦਾ ਸਿਤਾਰਾ ਹੈ। ਪਾਕਿਸਤਾਨ ਦੇ ਖਿਲਾਫ ਮੈਚ ਵਿਚ ਵੀ ਅਰਦਸ਼ਦੀਪ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ। ਸਿਰਫ ਇਕ ਕੈਚ ਛੁੱਟਣ ਉੱਤੇ ਆਲੋਚਨਾ ਕਰਨੀ ਗਲਤ ਹੈ।

ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਖੇਡ ‘ਚ ਹਾਰ-ਜਿੱਤ ਬਣੀ ਆਈ ਹੈ। ਅਰਸ਼ਦੀਪ ਸਿੰਘ ਉੱਭਰਦਾ ਸਿਤਾਰਾ ਹੈ। ਪਾਕਿਸਤਾਨ ਖਿਲਾਫ ਮੈਚ ਵਿੱਚ ਵੀ ਅਰਸ਼ਦੀਪ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ। ਸਿਰਫ ਇਕ ਕੈਚ ਛੁੱਟਣ ਉੱਤੇ ਆਲੋਚਨਾ ਕਰਨੀ ਗਲਤ ਹੈ। ਪ੍ਰਤਿਭਾਵਾਨ ਅਰਸ਼ਦੀਪ ਦੇਸ਼ ਦਾ ਭਵਿੱਖ ਹੈ ਤੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਖੇਡਾਂ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ।

ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਵੀ ਅਰਸ਼ਦੀਪ ਦੇ ਹੱਕ ਵਿੱਚ ਆਏ ਹਨ। ਰਾਘਵ ਚੱਢਾ ਨੇ ਕਿਹਾ ਕਿ ਕ੍ਰਿਕੇਟ ਖਿਡਾਰੀ ਅਰਸ਼ਦੀਪ ਨੂੰ ਜਿਸ ਤਰ੍ਹਾਂ ਦੀ ਨਫਰਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਰਸ਼ਦੀਪ ਇੱਕ ਸ਼ਾਨਦਾਰ ਪ੍ਰਤਿਭਾ ਹੈ ਅਤੇ ਆਉਣ ਵਾਲੇ ਸਾਲਾਂ ਵਿਚ ਭਾਰਤੀ ਗੇਂਦਬਾਜੀ ਵਿਚ ਅਗਵਾਈ ਕਰੇਗੀ। ਕੋਈ ਵੀ ਨਫਰਤ ਉਸਨੂੰ ਹੇਠਾਂ ਨਹੀਂ ਖਿੱਚ ਸਕਦੀ ਹੈ।
ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ 23 ਸਾਲਾ ਅਰਸ਼ਦੀਪ ਨੂੰ ਜਿਸ ਤਰ੍ਹਾਂ ਦੀ ਨਫ਼ਰਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਉਹ ਡਰਾਉਣੀ ਹੈ। ਆਓ ਉਸ ਨੌਜਵਾਨ ਨੂੰ ਕੁਝ ਢਿੱਲ ਕਰੀਏ। ਅਰਸ਼ਦੀਪ ਇੱਕ ਸ਼ਾਨਦਾਰ ਪ੍ਰਤਿਭਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰੇਗਾ। ਕੋਈ ਨਫ਼ਰਤ ਉਸਨੂੰ ਹੇਠਾਂ ਨਹੀਂ ਖਿੱਚ ਸਕਦੀ।

ਤੁਹਾਨੂੰ ਦੱਸ ਦੇਈਏ ਕਿ ਰੋਹਿਤ ਸ਼ਰਮਾ ਨੇ 18ਵਾਂ ਓਵਰ ਰਵੀ ਬਿਸ਼ਨੋਈ ਨੂੰ ਦਿੱਤਾ। ਇਸ ਓਵਰ ‘ਚ ਪਾਕਿਸਤਾਨ ਲਈ ਖੁਸ਼ਦਿਲ ਸ਼ਾਹ ਅਤੇ ਆਸਿਫ ਅਲੀ ਬੱਲੇਬਾਜ਼ੀ ਕਰ ਰਹੇ ਸਨ। ਰਵੀ ਲਾਈਨ ਲੈਂਥ ਨਾਲ ਜੂਝ ਰਿਹਾ ਸੀ। ਉਸ ਨੇ ਦੋ ਵਾਈਡ ਗੇਂਦਾਂ ਵੀ ਸੁੱਟੀਆਂ ਸਨ। ਉਸ ਦੀ ਤੀਜੀ ਗੇਂਦ ‘ਤੇ ਆਸਿਫ਼ ਨੇ ਖ਼ਰਾਬ ਸ਼ਾਟ ਖੇਡਿਆ, ਗੇਂਦ ਹਵਾ ‘ਚ ਸੀ। ਥਰਡ ਮੈਨ ਫੀਲਡਰ ਅਰਸ਼ਦੀਪ ਨੇ ਆਸਾਨ ਕੈਚ ਫੜਿਆ, ਪਰ ਕੈਚ ਛੁੱਟ ਗਿਆ। ਅਰਸ਼ਦੀਪ ਨੂੰ ਕੈਚ ਨੂੰ ਲੈ ਕੇ ਪੂਰਾ ਭਰੋਸਾ ਸੀ। ਪਰ ਕੈਚ ਛੁੱਟ ਗਿਆ। ਇਸ ‘ਤੇ ਰੋਹਿਤ ਨਾਰਾਜ਼ ਨਜ਼ਰ ਆਇਆ। ਉਸ ਤੋਂ ਬਾਅਦ ਕੀ ਹੋਇਆ ਸਭ ਨੇ ਦੇਖਿਆ। ਭਾਰਤ ਦੀ ਹਾਰ ਤੋਂ ਬਾਅਦ ਅਰਸ਼ਦੀਪ ਟ੍ਰੋਲ ਹੋਏ।