ਆਗਰਾ : ਉੱਤਰ ਪ੍ਰਦੇਸ਼(Uttar Pradesh) ਦੇ ਆਗਰਾ ‘ਚ ਮਾਈਨਿੰਗ ਮਾਫੀਆ(mining mafia) ਟੋਲ(toll plaza) ‘ਤੇ ਬਦਮਾਸ਼ੀ ਦਿਖਾਉਂਦੇ ਹੋਏ ਟੋਲ ਪਲਾਜ਼ਾ ਦਾ ਬੈਰੀਅਰ ਤੋੜਦੇ ਹੋਏ ਰੇਤ ਨਾਲ ਭਰੇ ਟਰੈਕਟਰ ਭਜਾ ਲੈ ਗਏ। ਇਸ ਦੌਰਾਨ ਟੋਲ ਕਰਮਚਾਰੀ ਲਾਠੀਆਂ ਨਾਲ ਟਰੈਕਟਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਰਹੇ ਪਰ ਟਰੈਕਟਰ ਦੀ ਰਫ਼ਤਾਰ ਨਹੀਂ ਰੁਕੀ। ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ(CCTV footage) ਸੋਸ਼ਲ ਮੀਡੀਆ(social media) ‘ਤੇ ਵਾਇਰਲ ਹੋਈ ਹੈ।

ਇਹ ਸਾਰੀ ਘਟਨਾ ਟੋਲ ਪਲਾਜ਼ਾ ‘ਤੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਸਿਰਫ 50 ਸੈਕਿੰਡ ‘ਚ 13 ਟਰੈਕਟਰ ਬੈਰੀਅਰ ਤੋੜਦੇ ਹੋਏ ਨਿਕਲੇ। ਟੋਲ ‘ਤੇ ਮੌਜੂਦ ਮੁਲਾਜ਼ਮਾਂ ਨੇ ਟਰੈਕਟਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ। ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ।

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਇਸ ਮਾਮਲੇ ਵਿੱਚ ਟਵੀਟ ਕਰਦਿਆਂ ਕਿਹਾ ਕਿ ਇਹ ਹੈ ਭਾਜਪਾ ਅਤੇ ਰੇਤ ਮਾਫੀਆ ਦੇ ਡਬਲ ਇੰਜਣ ਦਾ ਦਬਦਬਾ! ਭਾਜਪਾ ਸਰਕਾਰ ਦੇ ਬੈਰੀਅਰ ਵੀ ਉਨ੍ਹਾਂ ਦੇ ਵਾਂਗ ਦਿਖਾਵੇ ਵਾਲੇ ਹਨ।

ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਜੁਟੀ ਪੁਲੀਸ

ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਮਾਈਨਿੰਗ ਮਾਫੀਆ ਦਾ ਡਰ ਦੇਖਣ ਨੂੰ ਮਿਲ ਚੁੱਕਾ ਹੈ।