ਚੰਡੀਗੜ੍ਹ : ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਬਿਹਤਰ ਬਣਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਕਰਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ (Harjot Singh Bains) ਲਗਾਤਾਰ ਕੰਮ ਕਰ ਰਹੇ ਹਨ। ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵਲੋਂ ਅਧਿਆਪਕਾਂ ਨੂੰ ਲੈ ਕੇ ਅਹਿਮ ਫੈਸਲਾ ਲਿਆ ਗਿਆ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਦੀਆਂ ਪਹਿਲੇ ਗੇੜ ਦੀਆਂ ਜ਼ਿਲੇ ਤੋਂ ਜ਼ਿਲੇ ਅੰਦਰ ਬਦਲੀਆਂ ਦੇ ਆਰਡਰ ਥੋੜ੍ਹੀ ਦੇਰ ਵਿੱਚ ਹੀ ਆਨਲਾਈਨ ਜਾਰੀ ਹੋ ਰਹੇ ਹਨ। ਆਪਣੇ ਫੇਸਬੁੱਕ ਪੇਜ ‘ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜੋਤ ਬੈਂਸ ਨੇ ਕਿਹਾ ਕਿ ਇੰਤਜਾਰ ਦੀਆਂ ਘੜੀਆਂ ਖਤਮ……
ਪੰਜਾਬ ਦੇ ਅਧਿਆਪਕਾਂ ਦੀਆਂ ਪਹਿਲੇ ਗੇੜ ਦੀਆਂ ਜ਼ਿਲੇ ਤੋਂ ਜ਼ਿਲੇ ਅੰਦਰ ਬਦਲੀਆਂ ਦੇ ਆਰਡਰ ਥੋੜ੍ਹੀ ਦੇਰ ਵਿੱਚ ਹੀ ਆਨਲਾਈਨ ਜਾਰੀ ਹੋ ਰਹੇ ਹਨ।
ਉਨ੍ਹਾਂ ਨੇ ਅੱਗੇ ਲਿਖਿਆ ਕਿ ਜ਼ਿਲੇ ਤੋਂ ਜ਼ਿਲੇ ਅੰਦਰ ਹੀ ਬਦਲੀ ਕਰਵਾਉਣ ਵਾਸਤੇ ਸੂਬੇ ਦੇ ਕੁੱਲ 5172 ਅਧਿਆਪਕਾਂ ਨੇ ਆਪਣੀ ਬਦਲੀ ਕਰਵਾਉਣ ਵਾਸਤੇ ਆਨਲਾਈਨ ਵਿਧੀ ਰਾਹੀਂ ਅਪਲਾਈ ਕੀਤਾ ਸੀ, ਜਿੰਨਾਂ ਵਿੱਚੋਂ 2651 ਬਦਲੀਆਂ ਦੇ ਆਰਡਰ ਜਾਰੀ ਕੀਤੇ ਗਏ ਹਨ। ਇਸੇ ਤਰਾਂ ਸਕੂਲ ਅਮਲੇ ਦੇ 308 ਨਾਨ ਟੀਚਿੰਗ ਸਟਾਫ਼ ਮੈਂਬਰਾਂ ਨੇ ਬਦਲੀ ਵਾਸਤੇ ਅਪਲਾਈ ਕੀਤਾ ਸੀ ਜਿਸ ਵਿੱਚੋਂ 275 ਬਦਲੀਆਂ ਕੀਤੀਆਂ ਗਈਆਂ ਹਨ।
ਉਨ੍ਹਾਂ ਨੇ ਲਿਖਿਆ ਕਿ ਇਹ ਬਦਲੀਆਂ ਪੂਰੀ ਪਾਰਦਰਸ਼ਤਾ ਨਾਲ ਪ੍ਰਾਪਤ ਮੈਰਿਟ ਅੰਕਾਂ ਦੇ ਆਧਾਰ ਤੇ ਆਨਲਾਈਨ ਕੀਤੀਆਂ ਗਈਆਂ ਹਨ। ਪਾਰਦਰਸ਼ਤਾ ਨੂੰ ਕਾਇਮ ਰੱਖਦਿਆਂ ਅਪਲਾਈ ਕਰਨ ਵਾਲੇ ਹਰ ਅਧਿਆਪਕ ਦੀ ਮੁਕੰਮਲ ਮੈਰਿਟ ਲਿਸਟ ਵੀ ਵੈਬਸਾਈਟ ਤੇ ਅਪਲੋਡ ਹੋਵੇਗੀ। ਇਸਤੋਂ ਬਾਅਦ ਦੂਜੇ ਗੇੜ ਵਿੱਚ ਅੰਤਰ ਜ਼ਿਲਾ ਬਦਲੀਆਂ ਅਤੇ ਤੀਜੇ ਗੇੜ ਵਿੱਚ ਆਪਸੀ ਬਦਲੀਆਂ ਦਾ ਕੰਮ ਮੁਕੰਮਲ ਕੀਤਾ ਜਾਵੇਗਾ।
ਆਉਣ ਵਾਲੇ ਦਿਨਾਂ ਵਿੱਚ ਮੇਰੀ ਕੋਸ਼ਿਸ਼ ਹੋਵੇਗੀ ਕਿ ਪੰਜਾਬ ਦੇ ਹਰ ਸਕੂਲ ਵਿੱਚ ਪੂਰੇ ਅਧਿਆਪਕ ਹੋਣ ਅਤੇ ਘਰਾਂ ਤੋਂ ਦੂਰ-ਦੁਰੇਡੇ ਸੇਵਾ ਕਰ ਕਰੇ ਅਧਿਆਪਕਾਂ ਨੂੰ ਉਹਨਾਂ ਦੀ ਰਿਹਾਇਸ਼ ਦੇ ਨੇੜੇ ਅਡਜਸਟ ਕੀਤਾ ਜਾਵੇ।