Punjab

ਕੱਚੇ ਅਧਿਆਪਕਾਂ ਨੇ ਵਿੱਦਿਆ ਭਵਨ ਦੇ ਗੇਟ ਨੂੰ ਜੜ੍ਹਿਆ ਦੂਜੇ ਦਿਨ ਜੰਦਰਾ

‘ਦ ਖ਼ਾਲਸ ਟੀਵੀ ਬਿਊਰੋ:- ਕੱਚੇ ਅਧਿਆਪਕਾਂ ਵੱਲੋਂ ਅੱਜ ਦੂਜੇ ਦਿਨ ਵੀ ਵਿੱਦਿਆ ਭਵਨ ਦੇ ਸਾਰੇ ਗੇਟ ਬੰਦ ਕੀਤੇ ਗਏ । ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਸਮੇਤ ਹੋਰ ਅਧਿਕਾਰੀਆਂ ਨੂੰ ਅੰਦਰ ਨਹੀ ਜਾਣ ਦਿੱਤਾ ਗਿਆ । ਮੁਲ਼ਾਜਮ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ । ਕੱਚੇ ਅਧਿਆਪਕਾਂ ਵੱਲੋਂ 50 ਦਿਨਾਂ ਤੋਂ ਵਿੱਦਿਆ ਭਵਨ ਮੂਹਰੇ ਧਰਨੇ ਲਾਇਆ ਹੋਇਆਂ ਹੈ । ਪਰ ਮੰਗਾਂ ਦਾ ਕੋਈ ਹੱਲ ਨਹੀ ਨਿਕਲਿਆ । ਭਵਨ ਦੀ ਛੱਤ ਉਪਰ ਡਟੇ ਅਧਿਆਪਕਾਂ ਦੇ ਹੌਸਲੇ ਬੁਲੰਦ ਹਨ ।