Punjab

ਅੰਮ੍ਰਿਤਸਰ ਦੀ ‘ਦਲੇਰ’ ਪੁਲਿਸ ਦਾ ‘ਬਹਾਦਰੀ’ ਵਾਲਾ ‘ਕਾਰਨਾਮਾ’ !

Amritsar old lady rescue by police

ਬਿਉਰੋ ਰਿਪੋਰਟ : ਅੰਮ੍ਰਿਤਸਰ ਦੀ ਪੁਲਿਸ ਨੇ ਬਹਾਦੁਰੀ ਦੀ ਮਿਸਾਲ ਪੇਸ਼ ਕੀਤੀ ਹੈ । ਆਪਣੀ ਜਾਨ ‘ਤੇ ਖੇਡ ਕੇ ਇੱਕ ਬਜ਼ੁਰਗ ਮਹਿਲਾ ਦੀ ਜਾਨ ਬਚਾਈ ਹੈ । ਅੰਮ੍ਰਿਤਸਰ ਦੇ ਇੱਕ ਘਰ ਵਿੱਚ ਸਿਲੰਡਰ ਫਟਣ ਦੀ ਵਜ੍ਹਾ ਕਰਕੇ ਅੱਗ ਲੱਗ ਗਈ ਸੀ ਘਰ ਵਿੱਚ ਸਿਰਫ਼ ਬਜ਼ੁਰਗ ਮਹਿਲਾ ਹੀ ਸੀ । ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਅੱਗ ਦੀਆਂ ਲਪਟਾ ਕਾਫੀ ਫੈਲ ਗਈਆਂ ਸਨ । ਪਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅੱਗ ਦੀ ਪਰਵਾ ਕੀਤੇ ਬਗੈਰ ਅੰਦਰ ਗਈ ਅਤੇ ਬਜ਼ੁਰਗ ਮਹਿਲਾ ਨੂੰ ਬਾਹਰ ਕੱਢ ਕੇ ਲੈਕੇ ਆਈ ।

ਇਹ ਘਟਨਾ ਅੰਮ੍ਰਿਤਸਰ ਦੇ ਰਮਦਾਸ ਕਸਬੇ ਦੀ ਹੈ । ਰਾਤ ਵੇਲੇ ਰੂਰਲ ਪੁਲਿਸ ਦੇ ਕੰਟਰੋਲ ਰੂਮ ‘ਤੇ ਫੋਨ ਆਇਆ । ਲੋਕਾਂ ਨੇ ਰਮਦਾਸ ਦੇ ਇੱਕ ਘਰ ਵਿੱਚ ਅੱਗ ਲੱਗਣ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਮਹਿਲਾ ਅੰਦਰ ਇਕੱਲੀ ਫਸ ਗਈ ਹੈ । ਮਹਿਲਾ ਦੇ ਬੱਚੇ ਬਾਹਰ ਰਹਿੰਦੇ ਹਨ । ਜਿਸ ਦੇ ਬਾਅਦ ਥਾਣਾ ਰਮਦਾਸ ਦੀ ਪੁਲਿਸ ਅਤੇ SHO ਸ਼ਮਸ਼ੇਰ ਸਿੰਘ ਫੌਰਨ ਮੌਕੇ ‘ਤੇ ਪਹੁੰਚੇ । ਸਥਾਨਕ ਲੋਕਾਂ ਨੇ ਦੱਸਿਆ ਕਿ ਪੁਲਿਸ ਨੇ ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਬਜ਼ੁਰਗ ਮਹਿਲਾ ਨੂੰ ਅੱਗ ਦੀਆਂ ਲਪਟਾਂ ਵਿੱਚੋ ਕੱਢ ਕੇ ਬਾਹਰ ਲੈ ਆਈ। ਲੋਕਾਂ ਦਾ ਕਹਿਣਾ ਹੈ ਕਿ ਜਿਸ ਹਾਲਤ ਵਿੱਚ ਮਹਿਲਾ ਅੰਦਰ ਫਸੀ ਹੋਈ ਸੀ ਉਨ੍ਹਾਂ ਨੂੰ ਬਾਹਰ ਕੱਢਣਾ ਆਸਾਨ ਨਹੀਂ ਸੀ । ਪੁਲਿਸ ਦੇ ਮੁਲਾਜ਼ਮ ਵੀ ਅੱਗ ਦੀ ਚਪੇਟ ਵਿੱਚ ਆ ਸਕਦੇ ਸਨ ਪਰ ਉਨ੍ਹਾਂ ਨੇ ਇੱਕ ਵਾਰ ਵੀ ਆਪਣੀ ਜਾਨ ਦੀ ਪਰਵਾ ਨਹੀਂ ਕੀਤੀ । ਲੋਕਾਂ ਨੇ ਦੱਸਿਆ ਕਿ ਜਿਸ ਵੇਲੇ ਮਹਿਲਾ ਨੂੰ ਬਾਹਰ ਕੱਢਿਆ ਗਿਆ ਉਨ੍ਹਾਂ ਦੀ ਧੌਣ ‘ਤੇ ਜਲਨ ਦੇ ਥੋੜੇ ਨਿਸ਼ਾਨ ਸਨ ਹਾਲਾਂਕਿ ਉਨ੍ਹਾਂ ਨੂੰ ਹੋਰ ਕੋਈ ਸੱਟ ਨਹੀਂ ਆਈ ।

ਇਸ ਤਰ੍ਹਾਂ ਬੁਝਾਈ ਅੱਗ

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਆਪਣੇ ਨਾਲ 2 ਫਾਇਰ ਸਿਲੰਡਰ ਥਾਣੇ ਤੋਂ ਨਾਲ ਲੈਕੇ ਆਈ ਸੀ । ਪਾਉਡਰ ਨਾਲ ਭਰੇ ਫਾਇਰ ਸਿਲੰਡਰ ਨੂੰ ਪੁਲਿਸ ਮੁਲਾਜ਼ਮਾਂ ਨੇ ਚਲਾਇਆ ਅਤੇ ਕਾਫੀ ਹੱਦ ਤੱਕ ਅੱਗ ‘ਤੇ ਕਾਬੂ ਪਾਇਆ। ਘਟਨਾ ਦੇ ਬਾਅਦ ਲੋਕਾਂ ਨੇ ਪੁਲਿਸ ਦਾ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਧੰਨਵਾਦ ਕੀਤਾ ।