India International

ਅਮਰੀਕਾ ਦੀ ਫਿਰ ਚੇਤਾਵਨੀ, ਕਾਬੁਲ ਏਅਰਪੋਰਟ ਤੇ ਵੱਡੇ ਹਮਲੇ ਦਾ ਖਦਸ਼ਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਾਬੁਲ ਏਅਰਪੋਰਟ ਉੱਤੇ ਇਕ ਹੋਰ ਹਮਲੇ ਦਾ ਖਦਸ਼ਾ ਜਤਾਇਆ ਹੈ। ਬਾਇਡਨ ਨੇ ਇਹ ਚਿਤਾਵਨੀ ਅਮਰੀਕੀ ਕਮਾਂਡਰ ਦੇ ਹਵਾਲੇ ਨਾਲ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਨਾਗਰਿਕਾਂ ਨੂੰ ਵੀ ਕਿਹਾ ਹੈ ਕਿ ਉਹ ਏਅਰਪੋਰਟ ਤੋਂ ਦੂਰ ਰਹਿਣ। ਅਮਰੀਕਾ ਆਪਣੇ ਲੋਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢ ਰਿਹਾ ਹੈ। ਹਾਲਾਂਕਿ ਬ੍ਰਿਟੇਨ ਨੇ ਆਪਣੇ ਸੈਨਿਕ, ਰਾਜਨਾਇਕ ਤੇ ਅਧਿਕਾਰੀਆਂ ਅਫਗਾਨਿਸਤਾਨ ਤੋਂ ਕੱਢ ਲਿਆ ਹੈ।

ਜ਼ਿਕਰਯੋਗ ਹੈ ਕਿ ਕਾਬੁਲ ਏਅਰਪੋਰਟ ਦੇ ਕੋਲ ਵੀਰਵਾਰ ਨੂੰ ਇਕ ਜਾਨਲੇਵਾ ਹਮਲਾ ਹੋਇਆ ਸੀ, ਜਿਸ ਵਿੱਚ 170 ਲੋਕਾਂ ਦੀ ਜਾਨ ਗਈ ਸੀ।ਇਸ ਹਮਲੇ ਦੀ ਜਿੰਮੇਦਾਰੀ ਇਸਲਾਮਿਕ ਸਟੇਟ ਦੀ ਸਥਾਨਕ ਸ਼ਾਖਾ ਇਸਲਾਮਿਕ ਸਟੇਟ ਖੁਰਾਸਾਨ ਨੇ ਲਈ ਸੀ। ਇਸ ਹਮਲੇ ਦਾ ਜਵਾਬ ਦਿੰਦਿਆਂ ਅਮਰੀਕਾ ਨੇ ਸ਼ੁੱਕਰਵਾਰ ਨੂੰ ਪੱਛਮੀ ਅਫਗਾਨਿਸਤਾਨ ਵਿੱਚ ਡਰੋਨ ਹਮਲਾ ਕੀਤਾ ਸੀ ਤੇ ਕਿਹਾ ਸੀ ਕਿ ਇਸ ਵਿੱਚ ਆਈਐੱਸ ਦੇ ਦੋ ਮੈਂਬਰ ਹਲਾਕ ਕੀਤੇ ਸਨ। ਉੱਧਰ, ਤਾਲਿਬਾਨ ਨੇ ਅਮਰੀਕਾ ਦੀ ਏਅਰਸਟ੍ਰਾਇਕ ਦੀ ਨਿਖੇਧੀ ਕੀਤੀ ਸੀ।