ਮੁਹਾਲੀ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਸਾਰੇ ਨਰਸਿੰਗ ਕਾਲਜਾਂ,NGO ਤੇ ਟੋਲ ਪਲਾਜ਼ਿਆਂ,ਸਰਕਾਰੀ ਨਰਸਾਂ ਦਾ ਇੱਕ POOL ਬਣਾਇਆ ਜਾਵੇਗਾ ਤੇ ਬਹੁਤ ਜਲਦੀ ਇਸ ਦੀ OLA ਵਾਂਗ APP ਲਾਂਚ ਕੀਤੀ ਜਾਵੇਗੀ। ਜਿਸ ਨਾਲ ਇਹ ਹੋਵੇਗਾ ਕਿ ਕਿਸੇ ਵੀ ਹਾਦਸੇ ਵੇਲੇ 15-20 ਮਿੰਟਾਂ ਵਿੱਚ ਐਂਬੂਲੈਂਸ ਪਹੁੰਚੇਗੀ । ਇਹ Basic Life Support ਤੇ Advance Life Support ਵਾਲੀਆਂ Ambulances ਹੋਣਗੀਆਂ, ਜੋ ਹਰ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਲਈ ਉਪਲੱਬਧ ਰਹਿਣਗੀਆਂ। ਇਹ ਚੱਲਦੇ-ਫਿਰਦੇ ਹਸਪਤਾਲ ਵਾਂਗੂ ਕੰਮ ਕਰਨਗੀਆਂ।
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਦੇਣ ਦੇ ਇਰਾਦੇ ਨਾਲ ਹੀ ਮੁਹੱਲਾ ਕਲੀਨੀਕਾਂ ਦੀ ਸ਼ੁਰੂਆਤ ਕੀਤੀ ਗਈ ਹੈ। ਦਿੱਲੀ ਦੇ ਅੰਦਰ ਕੇਜਰੀਵਾਲ ਮਾਡਲ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ ਤੇ ਲੋਕ ਦੂਰੋਂ ਦੂਰੋਂ ਉਹਨਾਂ ਨੂੰ ਦੇਖਣ ਆਉਂਦੇ ਹਨ।ਇਸ ਤੋਂ ਇਲਾਵਾ ਇੱਕ ਹੋਰ
ਇਸੇ ਤਰਜ਼ ‘ਤੇ ਪੰਜਾਬ ਵਿੱਚ ਵੀ ਬੀਤੇ ਸਾਲ 15 ਅਗਸਤ ਨੂੰ 100 ਮੁਹੱਲਾ ਕਲੀਨੀਕਾਂ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਇਸੇ ਲੜੀ ਦੇ ਤਹਿਤ ਹੁਣ 27 ਜਨਵਰੀ ਨੂੰ 400 ਹੋਰ ਮੁਹੱਲਾ ਕਲੀਨੀਕ ਲੋਕਾਂ ਲਈ ਖੋਲੇ ਜਾਣਗੇ। ਇਹਨਾਂ ਦਾ ਉਦਘਾਟਨ ਅੰਮ੍ਰਿਤਸਰ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਮੁਹਾਲੀ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ।
ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ 27 ਜਨਵਰੀ ਨੂੰ 400 #AamAadmiClinic ਹੋਰ ਖੋਲ੍ਹੇ ਜਾਣਗੇ।
ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ @ArvindKejriwal ਜੀ ਅਤੇ ਪੰਜਾਬ ਦੇ CM @BhagwantMann ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਦਘਾਟਨ ਕਰਨਗੇ
—@HarpalCheemaMLA
Cabinet Minister, Punjab pic.twitter.com/uf8ecyFVpB— AAP Punjab (@AAPPunjab) January 23, 2023
ਉਹਨਾਂ ਕਿਹਾ ਹੈ ਕਿ ਇਹਨਾਂ 5 ਮਹੀਨਿਆਂ ਵਿੱਚ 10 ਲੱਖ ਤੋਂ ਵੱਧ ਲੋਕਾਂ ਨੇ ਆਪਣਾ ਇਲਾਜ ਮੁਹੱਲਾ ਕਲੀਨੀਕਾਂ ਤੋਂ ਕਰਵਾਇਆ ਹੈ।ਇਸ ਦੌਰਾਨ ਸਾਰਿਆਂ ਦੇ ਟੈਸਟ ਮੁਫਤ ਕੀਤੇ ਗਏ ਹਨ ਤੇ ਦਵਾਈਆਂ ਬਿਨਾਂ ਕੋਈ ਪੈਸਾ ਲਏ ਦਿਤੀਆਂ ਗਈਆਂ ਹਨ।
ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਮੈਡੀਕਲ ਸਹਾਇਤਾ ਦੇਣ ਦੇ ਨਾਲ ਨਾਲ ਸਾਫ਼ ਵਾਤਾਵਰਣ ਵੀ ਜਰੂਰੀ ਹੈ। ਉਹਨਾਂ ਦੱਸਿਆ ਕਿ ਮੁਹੱਲਾ ਕਲੀਨੀਕਾਂ ਦੇ ਸਾਰੇ ਸਟਾਫ ਨੂੰ ਲੈਪਟੋਪ ਤੇ ਟੈਬ ਦਿੱਤੇ ਜਾਣਗੇ।
CM @BhagwantMann ਦੀ ਅਗਵਾਈ 'ਚ Ola ਦੀ ਤਰ੍ਹਾਂ ਇੱਕ ਐਪ ਬਣਾਈ ਜਾਵੇਗੀ ਜਿੱਥੇ Basic Life Support ਤੇ Advance Life Support ਵਾਲੀਆਂ Ambulances ਹੋਣਗੀਆਂ, ਜੋ ਹਰ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਲਈ ਉਪਲਬਧ ਰਹਿਣਗੀਆਂ।
ਇਹ ਚਲਦੇ-ਫਿਰਦੇ ਹਸਪਤਾਲ ਵਾਂਗੂ ਕੰਮ ਕਰਨਗੀਆਂ pic.twitter.com/ZuGgdA38IV
— AAP Punjab (@AAPPunjab) January 23, 2023
ਡਾ.ਬਲਬੀਰ ਸਿੰਘ ਨੇ ਬਹੁਤ ਪੰਜਾਬ ਸਰਕਾਰ ਦੀਆਂ ਕਈ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ । ਉਹਨਾਂ ਸਾਰਿਆਂ ਨੂੰ ਆਪਣੇ ਕੋਲ ਤੇ ਆਪਣੀ ਗੱਡੀ ਵਿੱਚ first aid kit ਰੱਖਣ ਦੀ ਅਪੀਲ ਕੀਤੀ ਹੈ ਤਾਂ ਜੋ ਕਿਸੇ ਵੀ ਹਾਦਸੇ ਵੇਲੇ ਕਿਸੇ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਸਕੇ।