ਬਿਊਰੋ ਰਿਪੋਰਟ : ਭਗਵੰਤ ਮਾਨ ਸਰਕਾਰ ਨੇ ਸ਼ੁੱਕਵਾਰ ਨੂੰ 400 ਨਵੇਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ । ਪਰ ਕਈ ਥਾਵਾਂ ‘ਤੇ PHC ਯਾਨੀ ਪ੍ਰਾਈਮਰੀ ਹੈਲਥ ਸੈਂਟਰਾਂ ਨੂੰ ਬੰਦ ਕਰਕੇ ਉਸ ਨੂੰ ਮੁਹੱਲਾਂ ਕਲੀਨਿਕਾਂ ਵਿੱਚ ਬਦਲ ਦਿੱਤਾ ਗਿਆ ਹੈ ਜਿਸ ਦਾ ਵਿਰੋਧ ਸ਼ੁਰੂ ਹੋ ਰਿਹਾ ਹੈ। ਇਸੇ ਦੌਰਾਨ ਭਦੌੜ ਦੇ ਕਸਬਾ ਸਹਿਣਾ ਵਿੱਚ ਜਦੋਂ ਆਪ ਦੇ ਵਿਧਾਇਕ ਲਾਭ ਸਿੰਘ ਉਗੋਕੇ ਪ੍ਰਾਈਮਰੀ ਹੈਲਥ ਸੈਂਟਰ ਨੂੰ ਮੁਹੱਲਾ ਕਲੀਨਿਕ ਵਿੱਚ ਬਦਲਣ ‘ਤੇ ਉਦਘਾਟਨ ਕਰਨ ਪਹੁੰਚੇ ਤਾਂ ਪਿੰਡ ਵਾਲਿਆ ਨੇ ਉਨ੍ਹਾਂ ਦਾ ਵਿਰੋਧ ਕੀਤਾ । ਕਸਬਾ ਸਹਿਣਾ ਦੇ ਸਰਪੰਚ ਦੇ ਪੁੱਤ ਨੇ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਕਿਹਾ ਕਿ ਲੋਕ ਪ੍ਰਾਈਮਰੀ ਹੈਲਥ ਸੈਂਟਰ ਨੂੰ ਬੰਦ ਕਰਕੇ ਮੁਹੱਲਾ ਕਲੀਨਕ ਖੋਲਣ ਦੇ ਵਿਰੋਧ ਵਿੱਚ ਹਨ। ਉਸ ਨੇ ਕਿਹਾ ਅਸੀਂ ਮੁਹੱਲਾ ਕਲੀਨਿਕ ਦੇ ਲਈ ਹੋਰ ਜ਼ਮੀਨ ਦੇ ਦਿੰਦੇ ਹਾਂ ਪਰ ਤੁਸੀਂ PHC ਨੂੰ ਬੰਦ ਨਾ ਕਰੋ । ਉਨ੍ਹਾਂ ਕਿਹਾ 25 ਹਜ਼ਾਰ ਲੋਕ ਪ੍ਰਾਈਮਰੀ ਹੈਲਥ ਸੈਂਟਰ ਤੋਂ ਇਲਾਜ ਕਰਵਾਉਂਦੇ ਹਨ । ਜਦਕਿ ਮੁਹੱਲਾ ਕਲੀਨਿਕ ਦੀ ਸਮਰਥਾ ਇੰਨੀ ਜ਼ਿਆਦਾ ਨਹੀਂ ਹੈ । ਸਰਪੰਚ ਦੇ ਪੁੱਤਰ ਨੇ ਵਿਧਾਇਕ ਨੂੰ ਚੋਣ ਵਾਅਦਾ ਯਾਦ ਦਿਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਵਾਅਦਾ ਕੀਤਾ ਸੀ PHC ਵਿੱਚ 17 ਬਿਸਤਰਿਆਂ ਦਾ ਹਸਪਤਾਲ ਅਟੈਚ ਹੋਵੇਗਾ ਪਰ ਹੁਣ ਉਹ ਵੀ ਖ਼ਤਮ ਕੀਤਾ ਜਾ ਰਿਹਾ ਹੈ। ਜਿਸ ਤੇ ਵਿਧਾਇਕ ਲਾਭ ਸਿੰਘ ਉਗੋਕੇ ਗਰਮ ਹੋ ਗਏ ਅਤੇ ਉਨ੍ਹਾਂ ਨੇ ਸਰਪੰਚ ਦੇ ਮੁੰਡੇ ਨੂੰ ਕਿਹਾ ‘ਜੇ ਤੈਨੂੰ ਥੱਪੇੜੇ ਮਾਰ ਦੇ ਅੰਦਰ ਸੁੱਟਿਆ ਹੁੰਦਾ ਤਾਂ ਤੈਨੂੰ ਪਤਾ ਚੱਲ ਦਾ’, ਸਰਪੰਚ ਦੇ ਮੁੰਡੇ ਨੂੰ ਸਰੇਆਮ ਧਮਕੀ ਦੇਣ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ਤੋਂ ਬਾਅਦ ਵਿਧਾਇਕ ਲਾਭ ਸਿੰਘ ਉਗੋਕੇ ਨੇ ਸਫਾਈ ਦਿੱਤੀ ਹੈ ।

ਵਿਧਾਇਕ ਲਾਭ ਸਿੰਘ ਉਗੋਕੇ ਦੀ ਸਫਾਈ

ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਨਹੀਂ ਸੀ । ਉਨ੍ਹਾਂ ਨੇ ਸਰਪੰਚ ਦੇ ਮੁੰਡੇ ਨੂੰ ਇਹ ਕਿਹਾ ਸੀ ਕੀ ਜੇਕਰ ਕੋਈ ਹੋਰ ਸਰਕਾਰ ਹੁੰਦੀ ਤਾਂ ਪ੍ਰਦਰਸ਼ਨ ਕਰਨ ਤੋਂ ਪਹਿਲਾਂ ‘ਤੈਨੂੰ ਥੱਪੇੜੇ ਮਾਰ ਕੇ ਅੰਦਰ ਸੁੱਟ ਦਿੰਦੀ ਤਾਂ ਤੈਨੂੰ ਪਤਾ ਚੱਲ ਦਾ’ । ਉਨ੍ਹਾਂ ਕਿਹਾ ਪਹਿਲਾਂ ਦੀ ਸਰਕਾਰਾਂ ਵਿੱਚ ਜਦੋਂ ਕੋਈ ਪ੍ਰਦਰਸ਼ਨ ਕਰਦਾ ਸੀ ਤਾਂ ਸਰਕਾਰ ਇਹ ਹੀ ਹਾਲ ਕਰਦੀ ਸੀ । ਉਗੋਕੇ ਨੇ ਕਿਹਾ ਮੈਂ ਹਲਕੇ ਦੀਆਂ ਤਿੰਨ ਹੋਰ ਥਾਵਾਂ ‘ਤੇ ਵੀ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਜਾਣਾ ਸੀ,ਉਨ੍ਹਾਂ ਨੂੰ ਕਸਬਾ ਸਹਿਣਾ ਦੇ ਮੁਹੱਲਾ ਕਲੀਨਿਕ ਦੇ ਵਿਰੋਧ ਦਾ ਪਤਾ ਚੱਲ ਗਿਆ ਸੀ ਪਰ ਫਿਰ ਵੀ ਉਹ ਆਪਣਾ ਫਰਜ਼ ਸਮਝ ਕੇ ਲੋਕਾਂ ਦੀ ਗੱਲ ਸੁਣਨ ਦੇ ਲਈ ਇੱਥੇ ਪਹੁੰਚੇ ਸਨ। ਪਰ ਸਰਪੰਚ ਦਾ ਮੁੰਡਾ ਉਨ੍ਹਾ ਦੇ ਨਾਲ ਬਹੁਤ ਹੀ ਮਾੜੀ ਭਾਸ਼ਾ ਵਰਤ ਰਿਹਾ ਸੀ ਅਤੇ ਝੂਠੇ ਵਾਅਦੇ ਦਾ ਇਲਜ਼ਾਮ ਲੱਗਾ ਰਿਹਾ ਸੀ ਇਸ ਲਈ ਉਨ੍ਹਾਂ ਨੇ ਪੁਰਾਣੀ ਸਰਕਾਰਾਂ ਦਾ ਹਵਾਲਾ ਦੇਕੇ ਆਪਣੀ ਗੱਲ ਰੱਖੀ ਸੀ ।

ਲਾਭ ਸਿੰਘ ਉਗੋਕੇ ਨੇ ਕਿਹਾ ਉਨ੍ਹਾਂ ਦੀ ਸਰਕਾਰ ਦੀ ਕੋਸ਼ਿਸ਼ ਹੈ ਕੀ ਸੂਬੇ ਦੀ ਸਿਹਤ ਸੁਵਿਧਾਵਾਂ ਵਿੱਚ ਸੁਧਾਰ ਹੋਵੇ ਅਤੇ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਇਸੇ ਲਈ ਕੀਤੀ ਗਈ ਸੀ ਤਾਂਕੀ ਫ੍ਰੀ ਵਿੱਚ ਟੈਸਟ ਹੋ ਸਕਣਗੇ । ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਵੀ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕ ਨੂੰ ਲੈਕੇ ਗੰਭੀਰ ਸਵਾਲ ਚੁੱਕੇ ਹਨ ।

ਮਜੀਠੀਆ ਦਾ ਇਲਜ਼ਾਮ

ਬਿਕਰਮ ਸਿੰਘ ਮਜੀਠੀਆ ਨੇ ਮੁਹੱਲਾ ਕਲੀਨਿਕਾ ‘ਤੇ ਆਮ ਆਦਮੀ ਸਰਕਾਰ ਨੂੰ ਘੇਰ ਦੇ ਹੋਏ ਇਲਜ਼ਾਮ ਲਗਾਇਆ ਕੀ ਇਹ ‘MOTHER OF ALL SCAME’ ਹੈ। ਪੁਰਾਣੀ ਬਿਲਡਿੰਗ ‘ਤੇ ਕੀਤੇ ਜਾ ਰਹੇ ਪੇਂਟ ‘ਤੇ 25-25 ਲੱਖ ਖਰਚੇ ਜਾ ਰਹੇ ਹਨ । ਉਨ੍ਹਾਂ ਕਿਹਾ ਇੱਕ ਮੁਹੱਲਾ ਕਲੀਨਿਕ ਦੇ ਪਿੱਛੇ 15 ਲੱਖ ਦਾ ਭ੍ਰਿਸ਼ਚਾਚਾਰ ਦਾ ਖੇਡ ਖੇਡਿਆ ਜਾ ਰਿਹਾ ਹੈ। ਹੈਲਥ ਸੈਂਟਰਾਂ ਦੀ ਪੁਰਾਣੀ ਬਿਲਡਿੰਗਾਂ ਵਿੱਚ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਹਨ ਜੇਕਰ ਕਿਸੇ ਮੁਹੱਲਾ ਕਲੀਨਿਕ ਦੀ ਛੱਤ ਡਿੱਗ ਜਾਵੇਂ ਤਾਂ ਵੱਡਾ ਹਾਦਸਾ ਹੋ ਸਕਦਾ ਹੈ । ਮਜੀਠੀਆ ਨੇ ਸਿਹਤ ਵਿਭਾਗ ਤੋਂ IAS ਅਜਾਇ ਸ਼ਰਮਾ ਦੀ ਬਦਲੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਮੁਹੱਲਾ ਕਲੀਨਿਕਾਂ ਦੇ ਭ੍ਰਿਸ਼ਟਾਚਾਰ ‘ਤੇ ਸਵਾਲ ਚੁੱਕੇ ਸਨ ਇਸ ਲਈ ਉਨ੍ਹਾਂ ਨੂੰ ਹਟਾਇਆ ਗਿਆ ਹੈ । ਉਧਰ ਸੁਖਪਾਲ ਖਹਿਰਾ ਨੇ ਵੀ ਮੁਹੱਲਾ ਕਲੀਨਿਕਾ ਦੇ ਨਾਂ ਨੂੰ ਲੈਕੇ ਸਵਾਲ ਚੁੱਕੇ ਹਨ ।

ਖਹਿਰਾ ਦਾ ਇਲਜ਼ਾਮ

ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕੀ ‘ਮੈਂ ਭਗਵੰਤ ਮਾਨ ਨੂੰ ਅਪੀਲ ਕਰਦਾ ਹਾਂ ਕੀ ਉਹ ਮੁਹੱਲਾ ਕਲੀਨਿਕ ਦਾ ਨਾਂ ‘ਆਮ ਆਦਮੀ ਕਲੀਨ’ ਰੱਖ ਕੇ ਆਪਣੀ ਪਾਰਟੀ ਦਾ ਪ੍ਰਮੋਸ਼ਨ ਲੋਕਾਂ ਦੇ ਪੈਸਿਆਂ ਨਾਲ ਨਾ ਕਰਨ । ਇਸ ਨਾਲ ਇੱਕ ਗਲਤ ਸੁਨੇਹਾ ਜਾਵੇਗਾ ਪਾਰਟੀਆਂ ਸਰਕਾਰੀ ਸਕੀਮਾਂ ਦਾ ਨਾਂ ਆਪਣੀ ਪਾਰਟੀਆਂ ਦੇ ਨਾਂ ਨਾਲ ਰੱਖਣਗੀਆਂ । ਇਸ ਦਾ ਨਾਂ ‘ਲੋਕ ਕਲੀਨਿਕ ‘ਵੀ ਰੱਖਿਆ ਜਾ ਸਕਦਾ ਸੀ ।’