ਬਿਊਰੋ ਰਿਪੋਰਟ : ਏਅਰ ਇੰਡੀਆ ਦੀ ਇੱਕ ਹੋਰ ਫਲਾਈਟ ਵਿੱਚ ਮਹਿਲਾ ‘ਤੇ ਪੇਸ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਘਟਨਾ ਪਹਿਲੀ ਵਾਲੀ ਘਟਨਾ ਦੇ 10 ਦਿਨ ਬਾਅਦ ਦੀ ਹੈ । ਇਹ ਮਾਮਲਾ ਹੁਣ ਸਾਹਮਣੇ ਆਇਆ ਹੈ । ਫਲਾਇਟ ਪੈਰਿਸ ਤੋਂ ਦਿੱਲੀ ਆ ਰਹੀ ਸੀ । ਏਅਰ ਲਾਇੰਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਲਿਖਤ ਵਿੱਚ ਮੁਆਫੀ ਮੰਗੀ ਹੈ,ਇਸ ਲਈ ਉਸ ‘ਤੇ ਐਕਸ਼ਨ ਨਹੀਂ ਲਿਆ ਗਿਆ ਹੈ । ਇਸ ਤੋਂ ਪਹਿਲਾਂ ਬੁੱਧਵਾਰ ਨੂੰ ਖੁਲਾਸਾ ਹੋਇਆ ਸੀ ਕਿ ਅਮਰੀਕਾ ਤੋਂ ਦਿੱਲੀ ਆ ਰਹੀ ਫਲਾਈਟ ‘ਤੇ ਇੱਕ ਸ਼ਖ਼ਸ ਨੇ ਨਸ਼ੇ ਵਿੱਚ ਮਹਿਲਾ ‘ਤੇ ਪੇਸ਼ਾਬ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਏਅਰ ਲਾਇੰਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਮਹਿਲਾ ਨੇ ਟਾਟਾ ਗਰੁੱਪ ਦੇ ਚੇਅਰਮੈਨ ਨੂੰ ਚਿੱਠੀ ਲਿੱਖ ਕੇ ਕਾਰਵਾਈ ਦੀ ਮੰਗ ਕੀਤੀ । DGCA ਨੇ ਵੀ ਇਸ ‘ਤੇ ਜਵਾਬ ਮੰਗਿਆ ਸੀ । ਜਿਸ ਤੋਂ ਬਾਅਦ ਏਅਰ ਇੰਡੀਆ ਨੇ ਪੇਸ਼ਾਬ ਕਰਨ ਦੀ ਹਰਕਤ ਕਰਨ ਵਾਲੇ ਸ਼ਖਸ ਦੇ ਖਿਲਾਫ FIR ਦਰਜ ਕਰਵਾਈ ਸੀ ।
ਇਹ ਹੈ ਪੂਰਾ ਮਾਮਲਾ
6 ਦਸੰਬਰ ਨੂੰ ਏਅਰ ਇੰਡੀਆ ਦੀ ਫਲਾਈਟ ਵਿੱਚ 142 ਵਿੱਚੋ ਇੱਕ ਯਾਤਰੀ ਨੇ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ । ਉਹ ਫਲਾਈਟ ਕਰੂਅ ਮੈਂਬਰਾਂ ਦੇ ਨਿਰਦੇਸ਼ਾਂ ਨੂੰ ਨਹੀਂ ਮਨ ਰਿਹਾ ਸੀ । ਬਾਅਦ ਵਿੱਚੋ ਉਸ ਨੇ ਇੱਕ ਮਹਿਲਾ ਦੇ ਕੰਬਲ ‘ਤੇ ਪੇਸ਼ਾਬ ਕਰ ਦਿੱਤਾ। ਏਅਰ ਇੰਡੀਆ ਨੇ ਇਸ ਦੀ ਸ਼ਿਕਾਇਤ ਦਿੱਲੀ ਏਅਰਪੋਰਟ ਦੇ ਅਧਿਕਾਰੀਆਂ ਨੂੰ ਕੀਤੀ ਸੀ । ਹਵਾਈ ਜਹਾਜ ਸਵੇਰ 9:40 ‘ਤੇ ਦਿੱਲੀ ਏਅਰਪੋਰਟ ‘ਤੇ ਉਤਰਿਆ ਅਤੇ ਫੌਰਨ ਏਅਰ ਟਰੈਫਿਕ ਕੰਟਰੋਲ ਨੂੰ ਇਸ ਬਾਰੇ ਇਤਲਾਹ ਦਿੱਤੀ ਗਈ । ਸੂਚਨਾ ਮਿਲ ਦੇ ਹੀ CISF ਦੇ ਜਵਾਨਾਂ ਨੇ ਜਹਾਜ ਤੋਂ ਉਤਰ ਦੇ ਹੀ ਮੁਲਜ਼ਮ ਯਾਤਰੀ ਨੂੰ ਫੜ ਲਿਆ । ਬਾਅਦ ਵਿੱਚੋ ਦੋਵੇ ਯਾਤਰੀਆਂ ਦੇ ਵਿਚਾਲੇ ਸੁਲਾਹ ਹੋ ਗਈ । ਮੁਲਜ਼ਮ ਨੇ ਲਿਖਤ ਵਿੱਚ ਮੁਆਫੀ ਮੰਗੀ ।
ਏਅਰ ਲਾਇੰਸ ਦਾ ਕਹਿਣਾ ਹੈ ਕਿ ਪੀੜਤ ਮਹਿਲਾ ਨੇ FIR ਦਰਜ ਕਰਵਾਉਣ ਤੋਂ ਮਨਾ ਕਰ ਦਿੱਤਾ। CISF ਅਤੇ ਕਸਟਮ ਨੇ ਜ਼ਰੂਰੀ ਜਾਨਕਾਰੀ ਹਾਸਲ ਕਰਨ ਤੋਂ ਬਾਅਦ ਯਾਤਰੀ ਨੂੰ ਜਾਣ ਦਿੱਤਾ ਗਿਆ ।
26 ਨਵੰਬਰ ਨੂੰ ਵੀ ਹੋਈ ਸੀ ਅਜਿਹੀ ਵਾਰਦਾਤ
ਏਅਰ ਇੰਡੀਆ ਦੀ ਫਲਾਈਟ ਵਿੱਚ ਸਵਾਰ ਇੱਕ ਸ਼ਖਸ ਨੇ ਬਿਜਨੈੱਸ ਕਲਾਸ ਵਿੱਚ ਸਫਰ ਕਰ ਰਹੀ ਬਜ਼ੁਰਗ ਮਹਿਲਾ ‘ਤੇ ਪੇਸ਼ਾਬ ਸੁੱਟ ਦਿੱਤਾ ਸੀ । ਇਸ ਘਟਨਾ ਦੇ ਬਾਅਦ ਏਅਰ ਲਾਇੰਸ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਸੀ । ਯਾਤਰੀ ਨੂੰ ਅਸਾਨੀ ਨਾਲ ਜਾਣ ਦਿੱਤਾ ਗਿਆ ਸੀ । ਜਦੋਂ ਮਹਿਲਾ ਨੇ ਇਸ ਦੀ ਸ਼ਿਕਾਇਤ ਕੀਤੀ ਤਾਂ 2 ਮਹੀਨੇ ਬਾਅਦ ਹੁਣ ਮੁਲਜ਼ਮ ਖਿਲਾਫ FIR ਦਰਜ ਹੋਈ ਹੈ । ਸਿਰਫ਼ ਇੰਨਾਂ ਹੀ ਨਹੀਂ ਏਅਰ ਇੰਡੀਆ ਦੀ ਜਾਂਚ ਕਮੇਟੀ ਨੇ ਯਾਤਰੀ ਨੂੰ ਨੋ ਫਲਾਇੰਗ ਵਿੱਚ ਪਾਉਣ ਦੀ ਸਿਫਾਰਿਸ਼ ਕੀਤੀ ਹੈ । ਜੇਕਰ ਇਹ ਸਿਫਾਰਿਸ਼ ਮਨਜ਼ੂਰ ਹੋ ਜਾਂਦੀ ਹੈ ਯਾਤਰੀ ਹੁਣ ਏਅਰ ਇੰਡੀਆ ਜਾਂ ਫਿਰ ਕਿਸੇ ਵੀ ਭਾਰਤੀ ਜਹਾਜ ਦੇ ਰਾਹੀ ਸਫ਼ਰ ਨਹੀਂ ਕਰ ਸਕੇਗਾ