India

NDTV ਹੁਣ ਹੋਵੇਗਾ ਅਡਾਨੀ ਗਰੁੱਪ ਦਾ ! ਸੋਸ਼ਲ ਮੀਡੀਆ ‘ਤੇ ਰਵੀਸ਼ ਕੁਮਾਰ ਦੇ ਭਵਿੱਖ ‘ਤੇ ਲੱਗ ਰਹੀਆਂ ਨੇ ਅਟਕਨਾ

ਬਿਊਰੋ ਰਿਪੋਰਟ : NDTV ਵਿੱਚ ਅਡਾਨੀ ਗਰੁੱਪ 29.18% ਫੀਸਦੀ ਹਿੱਸੇਦਾਰੀ ਖਰੀਦੇਗਾ,ਗਰੁੱਪ ਦੀ ਕੰਪਨੀ AMG ਮੀਡੀਆ ਨੈੱਟਵਰਕ ਦੇ ਜ਼ਰੀਏ ਇਹ ਡੀਲ ਕੀਤੀ ਜਾਵੇਗੀ, AMG ਮੀਡੀਆ ਨੈੱਟਵਰਕ ਲਿਮਿਟਿਡ (AMNL) ਦੀ ਸਬਸਿਡੀਅਰੀ VPCL ਦੇ ਜ਼ਰੀਏ ਹਿੱਸੇਦਾਰੀ ਦੇ ਖਰੀਦਨ ਦੀ ਗੱਲ ਸਾਹਮਣੇ ਆਈ ਹੈ,ਅਡਾਨੀ ਮੀਡੀਆ ਨੈੱਟਵਰਕ ਦੇ CEO ਸੰਜੇ ਪੁਗਲੀਆ ਨੇ ਇਸ ਦੀ ਜਾਣਕਾਰੀ ਦਿੱਤੀ ਹੈ, ਅਡਾਨੀ ਗਰੁੱਪ ਦੀ ਮੀਡੀਆ ਕੰਪਨੀ AMG ਨੇ NDTV ਵਿੱਚ 26% ਵਾਧੂ ਹਿੱਸੇਦਾਰੀ ਖਰੀਦਣ ਦੀ ਵੀ ਪੇਸ਼ਕਸ਼ ਸ਼ੇਅਰ ਹੋਲਡਰਾਂ ਦੇ ਸਾਹਮਮੇ ਰੱਖੀ ਹੈ,ਅੰਡਾਨੀ ਗਰੁੱਪ ਨੇ NDTV ਵਿੱਚ 294 ਰੁਪਏ र ਪ੍ਰਤੀ ਸ਼ੇਅਰ ਦੀ ਦਰ ਨਾਲ 26% ਹਿੱਸੇਦਾਰੀ ਦੇ ਲਈ 493 ਕਰੋੜ ਰੁਪਏ ਦੀ ਖੁੱਲ੍ਹੀ ਪੇਸ਼ਕਸ਼ ਕੀਤੀ ਹੈ, ਇਸ ਖ਼ਬਰ ਦੇ ਆਉਣ ਤੋਂ ਬਾਅਦ NDTV ਦੇ ਸ਼ੇਅਰ 5% ਫੀਸਦੀ ਵਧ ਕੇ 376.55 ਰੁਪਏ ਤੱਕ ਪਹੁੰਚ ਗਏ

NDTV ਗਰੁੱਪ ਦੇ ਇੰਨੇ ਚੈਨਲ ਨੇ

NDTV ਗਰੁੱਪ ਦੇ 2 ਅੰਗਰੇਜ਼ੀ ਚੈੱਨਲ ਨੇ ਅਤੇ ਇੱਕ ਹਿੰਦੀ ਨਿਊਜ਼ ਚੈੱਨਲ ਹੈ, ਇੱਕ ਬਿਜਨੈਸ਼ ਚੈੱਨਲ ਅੰਗਰੇਜ਼ੀ ਵਿੱਚ ਹੈ, ਇਸ ਤੋਂ ਇਲਾਵਾ ਗਰੁੱਪ ਦੇ Y-TUBE ‘ਤੇ NDTV ਦੇ ਸਾਢੇ ਤਿੰਨ ਕਰੋੜ ਤੋਂ ਵਧ ਫਾਲੋਅਰ ਨੇ,NDTV ਗੁਰੱਪ ਦਾ ਕੁੱਲ ਨੈੱਟਵਰਕ 2400 ਕਰੋੜ ਦਾ ਹੈ

ਰਵੀਸ਼ ਕੁਮਾਰ ਨੂੰ ਲੈਕੇ ਉੱਠ ਰਹੇ ਨੇ ਸਵਾਲ

ਅਡਾਨੀ ਗਰੁੱਪ ਵੱਲੋਂ NDTV ਖਰੀਦਨ ਦੀ ਖ਼ਬਰ ਤੋਂ ਬਾਅਦ ਲੋਕ ਸੋਸ਼ਲ ਮੀਡੀਆ ‘ਤੇ ਪੁੱਛ ਰਹੇ ਨੇ ਕਿ ਹੁਣ ਰਵੀਸ਼ ਕੁਮਾਰ ਕਿ ਕਰਨਗੇ, ਕੁਝ ਲੋਕ ਕਹਿ ਰਹੇ ਨੇ ਕਿ ਰਵੀਸ਼ ਕੁਮਾਰ ਆਪਣਾ Y-TUBE ਚੈੱਨਲ ਖੋਲ੍ਹ ਸਕਦੇ ਨੇ, ਜਦਕਿ ਰਵੀਸ਼ ਕੁਮਾਰ ਦੇ ਵਿਰੋਧੀ ਤੰਜ ਕੱਸ ਦੇ ਹੋਏ ਨਜ਼ਰ ਆ ਰਹੇ ਨੇ

ਅਡਾਨੀ ਗਰੁੱਪ ਨੇ 1 ਸਾਲ ਅੰਦਰ 32 ਸੌਦੇ ਕੀਤੇ

ਅਡਾਨੀ ਗਰੁੱਪ ਨੇ ਇੱਕ ਸਾਲ ਦੇ ਅੰਦਰ 1.31 ਲੱਖ ਕਰੋੜ ਦੇ 32 ਸੌਦੇ ਕੀਤੇ ਨੇ, ਅਡਾਨੀ ਗਰੁੱਪ ਨੇ ਰਾਇਸ ਤੋਂ ਲੈਕੇ ਟਰੈਵਲ ਪੋਰਟਲ,ਮੀਡੀਆ,ਗ੍ਰੀਨ ਐਨਰਜੀ,ਸੀਮਿੰਟ ਕੰਪਨੀਆਂ ਨੂੰ ਟੇਕਓਵਰ ਕੀਤਾ ਹੈ