‘ਦ ਖ਼ਾਲਸ ਬਿਊਰੋ : ਪੰਜਾਬ ਦੀਆਂ ਜੇਲ੍ਹਾਂ ਲਗਾਤਾਰ ਸੁਰਖੀਆਂ ’ਚ ਬਣੀਆਂ ਹੋਈਆਂ ਹਨ। ਲਗਾਤਾਰ ਜੇਲ੍ਹਾਂ ਚੋਂ ਨਸ਼ਾ ਅਤੇ ਮੋਬਾਈਲ ਫੋਨ ਮਿਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿੱਚ ਮੋਬਾਈਲ ਅਤੇ ਇਤਰਾਜ਼ਯੋਗ ਸਮੱਗਰੀ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਆਏ ਦਿਨ ਜੇਲਾਂ ਵਿਚੋਂ ਮੋਬਾਇਲ ਫੋਨ ਜਾਂ ਨਸ਼ੀਲੇ ਪਦਾਰਥ ਮਿਲਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਆਓ ਜਾਣਦੇ ਹਾਂ ਪੰਜਾਬ ਦੀਆਂ ਜੇਲ੍ਹਾਂ ਦਾ ਹਾਲ
- 10 ਮਾਰਚ ਨੂੰ ਨਾਭਾ ਜੇਲ੍ਹ ਚੋਂ 2 ਫੋਨ ਬਰਾਮਦ ਕੀਤੇ ਗਏ, 8 ਮਾਰਚ ਨੂੰ ਫਿਰੋਜ਼ਪੁਰ ਜੇਲ੍ਹ ਚੋਂ ਇਕ ਮੋਬਾਈਲ ਫੋਨ ਮਿਲੇ ਸਨ
- 4 ਮਾਰਚ ਨੂੰ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਚੋਂ 19 ਮੋਬਾਈਲ ਫੋਨ ਬਰਾਮਦ ਹੋਏ ਸਨ
- 25 ਫਰਵਰੀ ਨੂੰ ਫਰੀਦਕੋਟ ਦੀ ਕੇਂਦਰੀ ਜੇਲ੍ਹ ਚੋਂ 15 ਮੋਬਾਈਲ ਮਿਲੇ ਹਨ।
- 16 ਫਰਵਰੀ ਨੂੰ ਕਪੂਰਥਲਾ ਜੇਲ੍ਹ ’ਚੋਂ 6 ਮੋਬਾਇਲ ਫੋਨ ਤੇ 8 ਸਿਮ ਹੋਏ ਬਰਾਮਦ ਹੋਏ।
- ਅਤੇ 14 ਫਰਵਰੀ ਨੂੰ ਅੰਮ੍ਰਿਤਸਰ ਜੇਲ੍ਹ ‘ਚੋਂ ਤਿੰਨ ਮੋਬਾਈਲ ਬਰਾਮਦ ਕੀਤੇ ਗਏ ਸਨ।
- 24 ਦਸੰਬਰ 2022 ਨੂੰ ਫਿਰੋਜ਼ਪੁਰ ਜੇਲ੍ਹ ‘ਚੋਂ 4 ਮੋਬਾਇਲ ਕਾਬੂ ਕੀਤੇ ਸਨ।
- ਫਰੀਦਕੋਟ ਜੇਲ੍ਹ ‘ਚੋਂ ਸਾਲ 2022 ‘ਚ 400 ਤੋਂ ਵੱਧ ਮੋਬਾਇਲ ਫੋਨ ਬਰਾਮਦ ਕੀਤੇ ਗਏ ਸਨ।
ਇਸ ਤੋਂ ਬਾਅਦ ਗੋਇੰਦਵਾਲ ਜੇਲ੍ਹ ਦੀ ਗੱਲ ਕਰੀਏ ਤਾਂ ਇਹ ਉਹੀ ਜੇਲ੍ਹ ਹੈ ਜਿੱਥੇ ਦੀਪਕ ਟੀਨੂੰ ਸੀ, ਜਿੱਥੇ ਲਾਰੇਂਸ ਦੇ ਗੈਂਗਸਟਰਾਂ ਨੇ ਜੱਗੂ ਭਗਵਾਨਪੁਰੀਆਂ ਦੇ 2 ਬਦਮਾਸ਼ਾਂ ਦਾ ਕਤਲ ਕੀਤਾ ਤੇ ਵੀਡੀਓ ਬਣਾ ਕੇ 5 ਮਾਰਚ ਨੂੰ ਵਾਇਰਲ ਕਰ ਦਿੱਤੀ ਸੀ। ਮਰਨ ਵਾਲਿਆਂ ਦੀ ਸ਼ਨਾਖ਼ਤ ਮਨਦੀਪ ਸਿੰਘ (ਤੁਫਾਨ) ਅਤੇ ਮਨਮੋਹਨ ਸਿੰਘ ( ਮੋਹਣਾ) ਵਜੋਂ ਹੋਈ ਸੀ। ਇਹ ਦੋਵੇ ਵੀ ਸਿੱਧੂ ਮੂਸੇਵਾਲਾ ਦੀ ਕਤਲ ਵਿੱਚ ਮੁਲਜ਼ਮ ਸਨ।
ਪੁਲਿਸ ਦੇ ਦਾਅਵੇ ਮੁਤਾਬਕ ਜਿਹੜੇ ਹਵਾਲਾਤੀ ਮਾਰੇ ਗਏ ਸਨ, ਉਹ ਜੱਗੂ ਭਗਵਾਨਪੁਰੀਆ ਗਿਰੋਹ ਨਾਲ ਸਬੰਧਤ ਸਨ, ਜਦਕਿ ਇਸ ਮਾਮਲੇ ਦੇ ਮੁਲਜ਼ਮ ਲਾਰੈਂਸ਼ ਬਿਸ਼ਨੋਈ ਤੇ ਗੋਲਡੀ ਬਰਾੜ ਗਿਹੋਰ ਨਾਲ ਸਬੰਧਤ ਹਨ।
ਤਰਨ ਤਾਰਨ ਪੁਲਿਸ ਵੱਲੋਂ ਦਰਜ ਕੀਤੇ ਕੇਸ ਵਿੱਚ ਮਨਪ੍ਰੀਤ ਸਿੰਘ ਉਰਫ਼ ਭਾਊ, ਸਚਿਨ ਭਿਵਾਨੀ, ਅੰਕਿਤ ਸਿਰਸਾ, ਕਸ਼ਿਸ਼, ਰਜਿੰਦਰ ਜੋਕਰ, ਅਰਸ਼ਦ ਖ਼ਾਨ ਅਤੇ ਮਸਕੀਤ ਸਿੰਘ ਦੇ ਨਾਮ ਸ਼ਾਮਿਲ ਸਨ।
ਗੋਇੰਦਵਾਲ ਜੇਲ੍ਹ ਦੇ ਹਾਲ
- 4 ਮਾਰਚ 2023 22 ਮੋਬਾਇਲ, 12 ਚਾਰਜਰ, 4 ਡਾਟਾ ਕੇਬਲ, 95 ਬੀੜੀਆਂ ਦੇ ਬੰਡਲ ਅਤੇ 7 ਸਿਮ ਬਰਾਮਦ ਕੀਤੇ ਗਏ ਸਨ।
- 28 ਫਰਵਰੀ 20232 ਨੂੰ ਇੱਕ ਸੈਮਸੰਗ ਕੰਪਨੀ ਦਾ ਕੀਪੈਡ ਫੋਨ ਸਮੇਤ ਸਿੰਮ ਬਰਾਮਦ ਕੀਤਾ ਗਿਆ ਸੀ।
- 20 ਫਰਵਰੀ 2023 ਨੂੰ 6 ਮੋਬਾਇਲ ਫੋਨ, 1 ਸਿਮ, 1 ਡਾਟਾ ਕੇਬਲ, 2 ਚਾਰਜਰ, 1 ਹੈੱਡ ਫੋਨ, 79 ਬੀੜੀਆਂ ਦੇ ਬੰਡਲ, ਦੋ ਤੰਬਾਕੂ ਦੀਆਂ ਪੁੜੀਆਂ ਮਿਲੀਆਂ ਸਨ।