ਬਿਉਰੋ ਰਿਪੋਰਟ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਸੰਦੀਦਾ ਰਿਸਟ ਵਾਚ ਨੂੰ ਵੇਖ ਕੇ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਭਾਵੁਕ ਹੋ ਗਏ । ਪਿਤਾ ਬਲਕੌਰ ਸਿੰਘ ਨੇ ਇਸ ਘੜੀ ਨੂੰ ਸਿੱਧੂ ਮੂਸੇਵਾਲਾ ਦੇ ਪੁਤਲੇ ਦੇ ਹੱਥ ‘ਤੇ ਸਜਾਇਆ। ਮੂ੍ਸੇਵਾਲਾ ਨੂੰ ਇਹ ਘੜੀ ਆਸਟ੍ਰੇਲੀਆ ਹਾਊਸ ਆਫ ਖਾਲਸਾ ਦੇ ਬਾਨੀ ਡੈਨੀ ਸਿੰਘ ਨੇ ਦਿੱਤੀ ਸੀ । ਇਸ ਘੜੀ ਨਾਲ ਜੁੜਿਆ ਕਿਸਾ ਵੀ ਹੈ।
ਡੈਨੀ ਸਿੰਘ ਨੇ ਇਸ ਨਾਲ ਜੁੜੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਸਿੱਧੂ ਮੂਸੇਵਾਲਾ 2021 ਵਿੱਚ ਲੰਦਨ ਟੂਰ ਦੇ ਲਈ ਆਏ ਸਨ । ਇਸ ਦੌਰਾਨ ਉਨ੍ਹਾਂ ਨੇ ਇੱਕ ਦੋਸਤ ਦੇ ਜ਼ਰੀਏ ਓਸ਼ਨ ਲਾਇਨ ਘੜੀ ਦੇ ਲਈ ਖਾਸ ਆਰਡਰ ਕੀਤਾ ਸੀ। ਜਦੋਂ ਤੱਕ ਘੜੀ ਲੰਦਨ ਤੋਂ ਡਿਲੀਵਰੀ ਦੇ ਲਈ ਤਿਆਰੀ ਹੋਈ ਸਿੱਧੂ ਭਾਰਤ ਪਰਤ ਚੁੱਕਾ ਸੀ । ਉਨ੍ਹਾਂ ਨੇ ਆਪਣੀ ਅਗਲੀ ਯਾਤਰਾ ਦੌਰਾਨ ਆਰਡਰ ਕੀਤੀ ਗਈ ਸਪੈਸ਼ਲ ਘੜੀ ਦੀ ਡਿਲੀਵਰੀ ਲੈਣ ਦਾ ਵਾਅਦਾ ਕੀਤਾ । ਪਰ ਨਸੀਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਸਿੱਧੂ ਮੂਸੇਵਾਲਾ ਇਸ ਤੋਂ ਪਹਿਲਾਂ ਹੀ ਦੁਨੀਆ ਨੂੰ ਛੱਡ ਗਿਆ ।
ਡੈਨੀ ਨੇ ਕਿਹਾ ਕਿ ਲੰਦਨ ਵਿੱਚ ਮੂ੍ਸੇਵਾਲਾ ਦੇ ਦੋਸਤ ਨੇ ਪੁੱਛਿਆ ਕਿ ਸਿੱਧੂ ਦੀ ਘੜੀ ਦਾ ਕੀ ਕੀਤਾ ਜਾਵੇ। ਸਾਰਿਆ ਨੇ ਇਸ ਨੂੰ ਵਾਪਸ ਭੇਜਣ ਦੀ ਸਲਾਹ ਦਿੱਤੀ ਪਰ ਮੂ੍ਸੇਵਾਲਾ ਦੇ ਸ਼ੋਅ ਦੇ ਪ੍ਰਬੰਧਕ ਗੁਰਦੇਵ ਸਿੰਘ ਨੇ ਇਸ ਨੂੰ ਪਰਿਵਾਰ ਨੂੰ ਦੇਣ ਦਾ ਮਨ ਬਣਾਇਆ।
ਘੜੀ ‘ਤੇ ਮੂਸੇਵਾਲਾ ਦਾ ਚਹਿਰਾ ਪ੍ਰਿੰਟ ਹੈ
ਡੈਨੀ ਨੇ ਦੱਸਿਆ ਕਿ ਇਸ ਘੜੀ ਵਿੱਚ ਮੂਸੇਵਾਲਾ ਦਾ ਚਹਿਰਾ ਲੇਜਰ ਪ੍ਰਿੰਟ ਕਰਵਾਇਆ ਗਿਆ ਹੈ । ਤਾਂਕੀ ਘੜੀ ਉਸ ਨੂੰ ਸਮਰਪਿਤ ਕੀਤੀ ਜਾ ਸਕੇ । ਘੜੀ ਵਿੱਚ ਮੂ੍ਸੇਵਾਲਾ ਨੂੰ ਵੇਖ ਕੇ ਮਾਪੇ ਭਾਵੁਕ ਹੋ ਗਏ । ਡੈਨੀ ਨੇ ਕਿਹਾ ਮੂਸੇਵਾਲਾ ਦੇ ਲਈ 3 ਘੜੀਆਂ ਪ੍ਰਿੰਟ ਕਰਵਾਇਆ ਗਈਆਂ ਹਨ । ਜਿਸ ਵਿੱਚ ਇੱਕ ਮੂਸੇਵਾਲਾ ਅਤੇ 2 ਉਨ੍ਹਾਂ ਦੇ ਮਾਤਾ-ਪਿਤਾ ਲਈ ਸੀ।