International

ਇਜ਼ਰਾਇਲੀ ਫੌਜ ਗਾਜ਼ਾ ਦੇ ਸ਼ਹਿਰੀ ਇਲਾਕੇ ਵਿੱਚ ਦਾਖਲ ਹੋਈ !

ਬਿਉਰੋ ਰਿਪੋਰਟ :ਇਜ਼ਰਾਈਲ ਅਤੇ ਹਮਾਸ ਦੀ ਜੰਗ ਦੇ 8ਵੇਂ ਦਿਨ ਬਹੁਤ ਹੀ ਭਿਆਨਕ ਤਸਵੀਰ ਅਤੇ ਕਹਾਣੀਆਂ ਸਾਹਮਣੇ ਆ ਰਹੀਆਂ ਹਨ । ਜਿਸ ਨੂੰ ਸੁਣਕੇ ਰੂਹ ਕੰਬ ਜਾਵੇਗੀ । ਇਸ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਪਹਿਲਾਂ ਤੁਹਾਨੂੰ ਜੰਗ ਦੀ ਤਾਜ਼ਾ ਸੂਰਤੇ ਹਾਲ ਬਾਰੇ ਦੱਸ ਦਿੰਦੇ ਹਾਂ । ਦੇਰ ਰਾਤ ਇਜ਼ਰਾਈਲ ਫ਼ੌਜ ਬਾਰਡਰ ਪਾਰ ਕਰਕੇ ਟੈਂਕਾਂ ਦੇ ਨਾਲ ਗਾਜ਼ਾ ਵਿੱਚ ਵੜ ਗਈ ਹੈ। ਇਜ਼ਰਾਈਲ ਫ਼ੌਜ ਨੇ ਕਿਹਾ ਕਿ ਉਹ ਆਪਣੇ ਬੰਧਕਾਂ ਨੂੰ ਛਡਾਉਣ ਦੇ ਲਈ ਗਾਜ਼ਾ ਵਿੱਚ ਵੜੇ ਹਨ। ਉੱਧਰ ਜੰਗ ਦਾ ਅਸਰ ਵੈਸਟ ਬੈਂਕ ‘ਤੇ ਵੀ ਨਜ਼ਰ ਆ ਰਿਹਾ ਹੈ । 49 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਦਕਿ 950 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਪੂਰੀ ਰਾਤ ਇਜ਼ਰਾਈਲੀ ਫ਼ੌਜ ਨੇ ਬੰਬਾਂ ਨਾਲ ਹਮਲਾ ਕੀਤਾ । ਜਿਸ ਵਿੱਚ 70 ਲੋਕਾਂ ਦੀ ਮੌਤ ਹੋ ਗਈ । ਇਸ ਤੋਂ ਪਹਿਲਾਂ ਇਜ਼ਰਾਈਲ ਨੇ ਗਾਜ਼ਾਾ ਦੀ ਉੱਤਰੀ ਸ਼ਹਿਰਾਂ ਵਿੱਚ 11 ਲੱਖ ਲੋਕਾਂ ਨੂੰ ਦੱਖਣੀ ਗਾਜ਼ਾ ਤੋਂ ਜਾਣ ਦਾ ਅਲਟੀਮੇਟਮ ਦਿੱਤਾ ਸੀ।

ਤੇਲ ਅਲੀਵ ਦੀਆਂ ਸੜਕਾਂ ‘ਤੇ ਸਿਰਫ਼ ਲੋਕ ਜਾਣ ਬਚਾ ਰਹੇ ਹਨ

ਹਮਾਸ ਦੇ ਰਾਕਟ ਅਟੈਕ ਹੁਣ ਵੀ ਜਾਰੀ ਹੈ ਅਤੇ ਇਜ਼ਰਾਈਲ ਦੀ ਜਵਾਬੀ ਕਾਰਵਾਈ ਵੀ । 13 ਅਕਤੂਬਰ ਨੂੰ ਇਜ਼ਰਾਈਲ ਨੇ ਨਾਰਥ ਗਾਜ਼ਾ ਦੇ ਲੋਕਾਂ ਨੂੰ 24 ਘੰਟਿਆਂ ਦੇ ਅੰਦਰ ਇਲਾਕੇ ਖ਼ਾਲੀ ਕਰਨ ਦੇ ਲਈ ਕਿਹਾ ਸੀ। ਇਜ਼ਰਾਈਲ ਨੇ ਕਿਹਾ ਨਾਰਥ ਗਾਜ਼ਾ ਵਿੱਚ ਰਹਿਣ ਵਾਲੇ ਫ਼ਲਸਤੀਨੀ ਉੱਥੋਂ ਹੱਟ ਜਾਣ। ਉਹ ਲੋਕ ਸਾਡੇ ਦੁਸ਼ਮਣ ਨਹੀਂ ਹਨ ਅਸੀਂ ਸਿਰਫ਼ ਹਮਾਸ ਦਾ ਖ਼ਾਤਮਾ ਕਰਨਾ ਚਾਹੁੰਦੇ ਹਾਂ। ਉੱਧਰ ਹਮਾਸ ਨੇ ਲੋਕਾਂ ਨੂੰ ਉੱਥੇ ਹੀ ਬਣੇ ਰਹਿਣ ਨੂੰ ਕਿਹਾ ਹੈ ।

1900 ਫ਼ਲਸਤੀਨੀਆਂ ਦੀ ਮੌਤ

ਫ਼ਲਸਤੀਨ ਦੇ ਸਿਹਤ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ 7 ਅਕਤੂਬਰ ਤੋਂ ਹੁਣ ਤੱਕ ਇਜ਼ਰਾਈਲੀ ਹਮਲੇ ਦੌਰਾਨ ਗਾਜ਼ਾ ਵਿੱਚ 1900 ਫ਼ਲਸਤੀਨੀਆਂ ਦੀ ਮੌਤ ਹੋਈ ਹੈ। ਇਸ ਵਿੱਚ 614 ਬੱਚੇ ਅਤੇ 370 ਔਰਤਾਂ ਸ਼ਾਮਲ ਹਨ । ਉੱਧਰ 7600 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ । ਦੂਜੇ ਪਾਸੇ ਇਜ਼ਰਾਈਲ ਨੇ ਕਿਹਾ ਹੈ ਕਿ ਉਸ ਦੇ ਤਕਰੀਬਨ 1,500 ਦਹਿਸ਼ਤਗਰਦ ਮਾਰੇ ਗਏ ਹਨ