ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇੱਕ ਸ਼ਖਸ ਨੇ ਆਪਣੀ ਨਵੀਂ 15 ਲੱਖ ਦੀ ਕਾਰ ਨੂੰ ‘ਕੂੜੇਦਾਨ’ ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਮਾਰਚ ਵੀ ਕੱਢਿਆ । ਇਹ ਸ਼ਖਸ ਕਾਰ ਕੰਪਨੀ ਤੋਂ ਕਾਫੀ ਨਰਾਜ਼ ਸੀ । ਕਾਰ ਦੇ ਮਾਲਿਕ ਵਿਨੋਦ ਨੇ ਦੱਸਿਆ ਕਿ ਉਸ ਨੇ 13 ਦਸੰਬਰ ਨੂੰ 15 ਲੱਖ ਦੀ ਮਹਿੰਦਰਾ ਕੰਪਨੀ ਦੀ XUV 300 ਗੱਡੀ ਖਰੀਦੀ ਸੀ । ਪਰ ਜਦੋਂ ਉਹ ਰੱਬ ਦਾ ਸ਼ੁਕਰਾਨਾ ਕਰਕੇ ਵਾਪਸ ਆ ਰਹੇ ਸਨ ਤਾਂ ਕਾਰ ਖਰਾਬ ਹੋ ਗਈ ਅਤੇ ਜਦੋਂ ਗੱਡੀ ਠੀਕ ਹੋ ਕੇ ਆਈ ਤਾਂ ਕਾਰ ਦਾ ਅਸਲੀ ਸਮਾਨ ਗਾਇਬ ਸੀ। ਪੁਰਾਣਾ ਸਮਾਨ ਲੱਗਿਆ ਸੀ । ਸਿਰਫ਼ ਇੰਨਾਂ ਹੀ ਨਹੀਂ ਕਾਰ ਸੈਂਕੜੇ ਕਿਲੋਮੀਟਰ ਤੱਕ ਚਲਾਈ ਗਈ ਸੀ। ਉਧਰ ਇਸ ਮਾਮਲੇ ਵਿੱਚ ਸ਼ੋਅਰੂਮ ਦਾ ਬਿਆਨ ਵੀ ਸਾਹਮਣੇ ਆਇਆ ਹੈ ।
ਇਸ ਵਜ੍ਹਾ ਨਾਲ ਕਾਰ ਮਾਲਿਕ ਨਰਾਜ਼
ਵਿਨੋਦ ਨੇ ਦੱਸਿਆ ਕੀ ਉਹ ਪਰਿਵਾਰ ਦੇ ਨਾਲ ਰੱਬ ਦਾ ਸ਼ੁਕਰਾਨਾ ਕਰਨ ਲਈ ਮਾਤਾ ਚਿੰਤਪੂਰਣੀ ਗਿਆ ਸੀ। ਜਦੋਂ ਉਹ ਘਰ ਪਰਤ ਰਿਹਾ ਸੀ ਤਾਂ ਫਿਲੌਰ ਦੇ ਕੋਲ ਉਸ ਦੀ ਨਵੀਂ ਗੱਡੀ ਖਰਾਬ ਹੋ ਗਈ । ਉਸ ਨੇ ਜਿਸ ਸ਼ੋਅ ਰੂਮ ਤੋਂ ਗੱਡੀ ਲਈ ਸੀ ਉਸ ਨੂੰ ਫੋਨ ਕੀਤਾ । ਮੈਨੇਜਰ ਨੇ ਫੋਨ ਚੁੱਕਿਆ ਫਿਰ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਹੋਈ । ਰਾਤ 1 ਵਜੇ ਸ਼ੋਰੂਮ ਦਾ ਮੁਲਾਜ਼ਮ ਗੱਡੀ ਲੈਣ ਪਹੁੰਚਿਆ ਫਿਰ ਉਹ ਆਪਣੇ ਘਰ ਪੈਦਰ ਪਹੁੰਚੇ । ਸਿਰਫ਼ ਇੰਨਾਂ ਹੀ ਨਹੀਂ ਵਿਨੋਦਾ ਦਾ ਇਲਜ਼ਾਮ ਹੈ ਕੀ ਜਦੋਂ ਗੱਡੀ ਵਾਪਸ ਠੀਕ ਹੋ ਕੇ ਮਿਲੀ ਤਾਂ ਉਨ੍ਹਾਂ ਨਾਲ ਸ਼ੋਅਰੂਮ ਨੇ ਵੱਡਾ ਧੋਖਾ ਕੀਤਾ ।
ਠੀਕ ਕਰਨ ਦੀ ਥਾਂ ਪੁਰਾਣਾ ਸਮਾਨ ਲਗਾਇਆ
ਕਾਰ ਮਾਲਿਕ ਵਿਨੋਦ ਕੁਮਾਰ ਦਾ ਇਲਜ਼ਾਮ ਹੈ ਕਿ ਸ਼ੋਅਰੂਮ ਮੁਲਾਜ਼ਮਾਂ ਨੇ ਉਸ ਦੀ ਗੱਡੀ ਦਾ ਸਮਾਨਾ ਬਦਲ ਦਿੱਤਾ ਹੈ । ਜਦੋਂ ਉਹ ਗੱਡੀ ਲੈਣ ਗਿਆ ਤਾਂ ਸਮਾਨ ਬਦਲਿਆ ਹੋਇਆ ਸੀ । ਮੁਲਾਜ਼ਮਾਂ ਨੇ ਉਸ ਦੀ ਗੱਡੀ 200 ਕਿਲੋਮੀਟਰ ਚਲਾਈ ਸੀ । ਗੱਡੀ ਦਾ ਅਗਲਾ ਬੰਪਰ ਦੂਜੇ ਰੰਗ ਦਾ ਸੀ ਅਤੇ ਕੰਪਨੀ ਦਾ ਲੋਗੋ ਵੀ ਬਦਲਿਆ ਹੋਇਆ ਸੀ । ਜਦੋਂ ਵਿਨੋਦ ਨੇ ਕੰਪਨੀ ਨੂੰ ਠੀਕ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਕੋਈ ਸੁਣਵਾਈ ਨਹੀਂ ਕੀਤੀ । ਹੁਣ ਇਸ ਗੱਲ ਨੂੰ 1 ਮਹੀਨਾ ਬੀਤ ਗਿਆ ਹੈ ਪਰ ਕੋਈ ਹੱਲ ਨਹੀਂ ਨਿਕਲਿਆ । ਇਸ ਲਈ ਵਿਨੋਦ ਕੁਮਾਰ ਨੇ ਕਾਰ ਵਿੱਚ ਕੂੜਾ ਭਰ ਕੇ ਵਿਰੋਧ ਕੀਤਾ ਹੈ ।
ਸ਼ੋਅਰੂਮ ਪ੍ਰਬੰਧਕਾਂ ਦਾ ਜਵਾਬ
ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਿਕ ਜਦੋਂ ਸੋਅਰੂਮ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਲਜ਼ਾਮ ਲਗਾਇਆ ਕੀ ਕਾਰ ਦਾ ਮਾਲਿਕ ਬਲੈਕਮੇਲ ਕਰ ਰਿਹਾ ਹੈ । ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੇ ਕਾਰ ਠੀਕ ਕਰਕੇ ਦਿੱਤੀ ਸੀ । ਇਸ ਮਾਮਲੇ ਨੂੰ ਪੁਲਿਸ ਅਤੇ ਵਕੀਲ ਵੇਖ ਰਹੇ ਹਨ ।