India

ਪਾਬੰਦੀ ਦੇ ਬਾਵਜੂਦ online ਵਿਕ ਰਿਹਾ ਹੈ ਮਾਸੂਮਾਂ ਦੇ ਚਿਹਰੇ ਨੂੰ ਝੁਲਸਾਉਣ ਵਾਲਾ ਤੇਜ਼ਾਬ,ਦਿੱਲੀ ਮਹਿਲਾ ਕਮਿਸ਼ਨ ਦੀ chairperson ਸਵਾਤੀ ਮਾਲੇਵਾਲ ਨੇ ਕੀਤਾ ਖੁਲਾਸਾ

ਦਿੱਲੀ : ਕੌਮੀ ਰਾਜਧਾਨੀ ਦਿੱਲੀ ਵਿੱਚ ਕੱਲ ਇੱਕ ਨਾਬਾਲਿਗ ‘ਤੇ ਕੀਤੇ ਗਏ ਤੇਜ਼ਾਬ ਹਮਲੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਤੇ ਇੱਕ ਵਾਰ ਫਿਰ ਤੋਂ ਦੇਸ਼ ਦੀ ਰਾਜਧਾਨੀ ਦੇ ਕੁੜੀਆਂ ਤੇ ਔਰਤਾਂ ਲਈ ਸੁਰੱਖਿਅਤ ਹੋਣ ‘ਤੇ ਸਵਾਲ ਉੱਠ ਖੜੇ ਹੋਏ ਹਨ।

ਦਿੱਲੀ ਮਹਿਲਾ ਕਮੀਸ਼ਨ ਦੀ ਚੇਅਰਪਰਸਨ ਸਵਾਤੀ ਮਾਲੇਵਾਲ ਨੇ ਪਾਬੰਦੀ ਦੇ ਬਾਵਜੂਦ ਖੁੱਲੇਆਮ ਵਿੱਕ ਰਹੇ ਤੇਜ਼ਾਬ ਦੇ ਵੀ ਸਵਾਲ ਚੁੱਕੇ ਸੀ ਤੇ ਹੁਣ ਟਵੀਟ ਰਾਹੀਂ ਇੱਕ ਨਵਾਂ ਖੁਲਾਸਾ ਕਰਦਿਆਂ ਮਾਲੇਵਾਲ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਧਿਆਨ ਵਿੱਚ ਇਹ ਗੱਲ ਆਈ ਹੈ ਕਿ ਇਸ ਘਟਨਾ ਵਿੱਚ ਵਰਤਿਆ ਗਿਆ ਤੇਜ਼ਾਬ ਨਾਮੀ ਆਨਾਲਾਈਨ ਸਾਈਟ flipkart  ਤੋਂ ਖਰੀਦਿਆ ਗਿਆ ਸੀ।

ਹੈਰਾਨੀ ਦੀ ਗੱਲ ਇਹ ਹੈ ਦਿੱਲੀ ‘ਚ 17 ਸਾਲਾ ਸਕੂਲੀ ਵਿਦਿਆਰਥਣ ‘ਤੇ ਤੇਜ਼ਾਬ ਸੁੱਟਣ ਵਾਲੇ ਦੋਸ਼ੀ ਨੇ ਆਨਲਾਈਨ ਸ਼ਾਪਿੰਗ ਸਾਈਟ flipkart ਤੋਂ ਤੇਜ਼ਾਬ ਖਰੀਦਿਆ ਸੀ। ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਸੁਪਰੀਮ ਕੋਰਟ ਵੱਲੋਂ ਤੇਜ਼ਾਬ ਦੀ ਵਿਕਰੀ ‘ਤੇ ਰੋਕ ਦੇ ਬਾਵਜੂਦ ਆਨਲਾਈਨ ਜਾਂ ਕਿਸੇ ਦੁਕਾਨ ਤੋਂ ਤੇਜ਼ਾਬ ਖਰੀਦਣਾ ਕਿੰਨਾ ਆਸਾਨ ਹੈ। ਦਿੱਲੀ ਮਹਿਲਾ ਕਮਿਸ਼ਨ ਨੇ flipkart ਅਤੇ amazon ਨੂੰ “ਤੇਜ਼ਾਬ ਦੀ ਆਸਾਨ ਉਪਲਬਧਤਾ” ਨੂੰ ਲੈ ਕੇ ਨੋਟਿਸ ਭੇਜਿਆ ਹੈ।

ਬੁੱਧਵਾਰ ਨੂੰ ਦਵਾਰਕਾ ਇਲਾਕੇ ‘ਚ ਬਾਈਕ ਸਵਾਰ ਦੋ ਲੜਕਿਆਂ ਵੱਲੋਂ 17 ਸਾਲਾ ਲੜਕੀ ‘ਤੇ ਤੇਜ਼ਾਬ ਹਮਲੇ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਦੱਖਣੀ-ਪੱਛਮੀ ਦਿੱਲੀ ਪੁਲਸ ਨੇ ਤਿੰਨੋਂ ਬਾਲਗ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ‘ਚ ਪੀੜਤਾ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਸੀ ਤੇ ਇਸ ਵੇਲੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਬੱਚੀ ਦੇ ਪਿਤਾ ਨੇ ਹਮਲੇ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਬੇਟੀ ਦੀ ਹਾਲਤ ਗੰਭੀਰ ਹੈ ਅਤੇ ਤੇਜ਼ਾਬ ਬੇਟੀ ਦੇ ਚਿਹਰੇ ਦੇ ਨਾਲ ਨਾਲ ਅੱਖਾਂ ‘ਚ ਵੀ ਪੈ ਗਿਆ ਹੈ। ਪੀੜਤਾ ਨੇ ਘਟਨਾ ਤੋਂ ਬਾਅਦ ਹੀ ਦੋਵਾਂ ਮੁਲਜ਼ਮਾਂ ਦੀ ਪਛਾਣ ਕਰ ਲਈ ਸੀ।

ਲੜਕੀ ਦੇ ਪਿਤਾ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹਨਾਂ ਦੀਆਂ ਦੋਨੋਂ ਧੀਆਂ ਘਟਨਾ ਵਾਲੀ ਸਵੇਰ ਇਕੱਠੀਆਂ ਬਾਹਰ ਗਈਆਂ ਸਨ ਤਾਂ ਅਚਾਨਕ ਹੀ ਮੋਟਰਸਾਈਕਲ ਤੋ ਆਏ ਦੋ ਵਿਅਕਤੀਆਂ ਨੇ ਵੱਡੀ ਬੇਟੀ ‘ਤੇ ਤੇਜ਼ਾਬ ਸੁੱਟ ਦਿੱਤਾ ਤੇ ਉਥੋਂ ਫਰਾਰ ਹੋ ਗਏ।ਇਸ ਦੌਰਾਨ ਉਹਨਾਂ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ।