India

“ਪਾਬੰਦੀ ਦੇ ਬਾਵਜੂਦ ਕਦੋਂ ਤੱਕ ਤੇਜ਼ਾਬ ਸਬਜ਼ੀਆਂ ਵਾਂਗ ਵਿਕਦਾ ਰਹੇਗਾ” ਦਿੱਲੀ ‘ਚ ਹੋਏ ਤੇਜ਼ਾਬ ਹਮਲੇ ਤੋਂ ਬਾਅਦ ਸਵਾਤੀ ਮਾਲੇਵਾਲ ਨੇ ਚੁੱਕੇ ਸਵਾਲ

Bike-riding youth in Delhi threw acid on a 12th student, admitted to hospital

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਔਰਤਾਂ ਲਈ ਕਦੇ ਵੀ ਸੁਰੱਖਿਅਤ ਨਹੀਂ ਰਹੀ ਹੈ। ਆਏ ਦਿਨ ਕਈ ਇਸ ਤਰਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਜਾਂਦੀਆਂ ਹਨ ਜੋ ਕਿ ਇਨਸਾਨਿਅਤ ਨੂੰ ਸ਼ਰਮਸਾਰ ਕਰ ਦਿੰਦੀਆਂ ਹਨ। ਤਾਜ਼ਾ ਮਾਮਲਾ ਉੱਤਮ ਨਗਰ,ਦਿੱਲੀ ਦਾ ਹੈ,ਜਿਥੇ ਇੱਕ ਨਾਬਾਲਿਗ ਲੜਕੀ ਤੇ ਤੇਜ਼ਾਬ ਸੁਟਣ ਦਾ ਮਾਮਲਾ ਸਾਹਮਣੇ ਆਇਆ ਹੈ ।

ਅੱਜ ਸਵੇਰੇ ਜਦੋਂ ਪੀੜਤਾ ਸਕੂਲ ਜਾ ਰਹੀ ਸੀ ਤਾਂ ਉਸ ਵੇਲੇ ਦੋ ਬਾਈਕ ਸਵਾਰਾਂ ਨੇ ਇਸ 17 ਸਾਲਾ ਲੜਕੀ ’ਤੇ ‘ਤੇਜ਼ਾਬ’ ਸੁੱਟ ਦਿੱਤਾ। ਪੁਲਿਸ ਨੇ ਇਹਨਾਂ ਵਿੱਚੋਂ ਇੱਕ ਮੁਲਜ਼ਮ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਪੁਲਿਸ ਮੁਤਾਬਿਕ ਇਸ ਮਾਮਲੇ ਦੀ ਸੂਚਨਾ ਉਨ੍ਹਾਂ ਨੂੰ ਸਵੇਰੇ 9 ਵਜੇ ਦੇ ਕਰੀਬ ਮਿਲੀ ਤੇ ਇਹ ਹਾਦਸਾ ਅੱਜ ਸਵੇਰੇ ਕਰੀਬ 7.30 ਵਜੇ ਵਾਪਰਿਆ। ਉਸ ਸਮੇਂ ਲੜਕੀ ਆਪਣੀ ਛੋਟੀ ਭੈਣ ਦੇ ਨਾਲ ਜਾ ਰਹੀ ਸੀ। ਪੀੜਤ ਕੁੜੀ ਦਾ ਸਫਦਰਜੰਗ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਲੜਕੀ ਨੇ ਹਮਲੇ ਲਈ ਜ਼ਿੰਮੇਵਾਰ ਦੋ ਵਿਅਕਤੀਆਂ ਦੇ ਨਾਮ ਲਏ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੇਵਾਲ ਨੇ ਆਪਣੇ ਟਵੀਟਾਂ ਰਾਹੀਂ ਇਸ ਘਟਨਾ ਦਾ ਜ਼ਬਰਦਸਤ ਵਿਰੋਧ ਕੀਤਾ ਹੈ । ਉਹਨਾਂ ਟਵੀਟ ਕਰਦਿਆਂ ਸਵਾਲ ਚੁੱਕਿਆ ਹੈ ਕਿ ਕਿਹਾ ਹੈ ਕਿ ਦਵਾਰਕਾ ਮੋੜ ਨੇੜੇ ਸਕੂਲੀ ਵਿਦਿਆਰਥਣ ‘ਤੇ ਤੇਜ਼ਾਬ ਸੁੱਟਿਆ ਗਿਆ ਹੈ।ਕਮੀਸ਼ਨ ਦੀ ਟੀਮ ਪੀੜਤ ਦੀ ਮਦਦ ਲਈ ਹਸਪਤਾਲ ਪਹੁੰਚ ਰਹੀ ਹੈ ਤੇ ਧੀ ਨੂੰ ਇਨਸਾਫ ਦਿਵਾਇਆ ਜਾਵੇਗਾ,ਅਜਿਹਾ ਪ੍ਰਗਟਾਵਾ ਉਹਨਾਂ ਆਪਣੇ ਟਵੀਟ ਵਿੱਚ ਕੀਤਾ ਹੈ ਤੇ ਇਸ ਨੂੰ ਸ਼ਰਮਨਾਕ ਦੱਸਿਆ ਹੈ ।

ਪ੍ਰਧਾਨ ਸਵਾਤੀ ਮਾਲੇਵਾਲ ਨੇ ਇਹ ਵੀ ਸਵਾਲ ਚੁੱਕਿਆ ਹੈ ਕਿ ਪਾਬੰਦੀ ਲੱਗੀ ਹੋਣ ਦੇ ਬਾਵਜੂਦ ਇਸ ਤੇਜ਼ਾਬ ਦੀ ਵਿਕਰੀ ਕਿਵੇਂ ਹੋ ਰਹੀ ਹੈ? ਇੱਕ ਵੀਡੀਓ ਵਿੱਚ ਉਹਨਾਂ ਕਿਹਾ ਹੈ ਕਿ ਦੇਸ਼ ਦੀ ਰਾਜਧਾਨੀ ਵਿੱਚ ਇੱਕ 17 ਸਾਲ ਦਾ ਕੁੜੀ ਤੇ ਅੱਜ ਤੇਜ਼ਾਬੀ ਹਮਲਾ ਹੋਇਆ ਹੈ।ਇਸ ਸਬੰਧ ਵਿੱਚ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ।

ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਹੈ ਕਿ ਮਹਿਲਾ ਆਯੋਗ ਜਦੋਂ ਤੋਂ ਇਹ ਮੰਗ ਕਰ ਰਿਹਾ ਹੈ ਕਿ ਤੇਜ਼ਾਬ ਦੀ ਖੁਲੀ ਬਿਕਰੀ ਬੰਦ ਕੀਤੀ ਜਾਵੇ ਪਰ ਹਾਲੇ ਤੱਕ ਇਹ ਬੰਦ ਨਹੀਂ ਹੋ ਸਕਿਆ ਹੈ ਪਰ ਦਿੱਲੀ ਮਹਿਲਾ ਕਮਿਸ਼ਨ ਤੇਜ਼ਾਬ ਦੀ ਵਿਕਰੀ ਨੂੰ ਰੋਕਣ ਲਈ ਜੇ ਲੋੜ ਪਈ ਤਾਂ ਅਦਾਲਤ ਤੱਕ ਪਹੁੰਚ ਵੀ ਕਰੇਗਾ ਤੇ ਇਹ ਨਿਸ਼ਚਿਤ ਕਰੇਗਾ ਕਿ ਤੇਜ਼ਾਬ ਦੀ ਵਿਰਕੀ ਬੰਦ ਹੋ ਜਾਵੇ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੇ ਵੀ ਇਸ ਘਟਨਾ ਤੇ ਦੁੱਖ ਜ਼ਾਹਿਰ ਕੀਤਾ ਹੈ ਤੇ ਕਿਹਾ ਹੈ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਪਰਾਧੀਆਂ ਦੀ ਇੰਨੀ ਹਿੰਮਤ ਕਿਵੇਂ ਹੋਈ? ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਦਿੱਲੀ ਵਿੱਚ ਹਰ ਬੱਚੀ ਦੀ ਸੁਰੱਖਿਆ ਸਰਕਾਰ ਲਈ ਮਹੱਤਵਪੂਰਨ ਹੈ।

ਇਸ ਘਟਨਾ ਮੌਕੇ ਦੀ ਵੀਡੀਓ ਵੀ ਵਾਇਰਲ ਹੋਈ ਹੈ,ਜਿਸ ਵਿੱਚ ਸਾਫ਼ ਦਿਖ ਰਿਹਾ ਹੈ ਕਿ ਕਿਵੇਂ ਦੋ ਮੋਟਰਸਾਈਕਲ ਸਵਾਰ ਸੜ੍ਹਕ ‘ਤੇ ਜਾ ਰਹੀ ਕੁੜੀ ‘ਤੇ ਤੇਜ਼ਾਬ ਸੁਟ ਰਹੇ ਹਨ।