‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤ੍ਰਿਣਮੂਲ ਕਾਂਗਰਸ ਯਾਨੀ ਕਿ ਪੱਛਮੀ ਬੰਗਾਲ ਦੀ ਟੀਐੱਮਸੀ ਨੇ ਹੁਣ ਮੁਲਕ ਦੇ ਦੂਜੇ ਹਿੱਸਿਆਂ ਵਿੱਚ ਵੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। ਪੱਛਮੀ ਬੰਗਾਲ ਵਿਚ ਸ਼ਾਨਦਾਰ ਜਿੱਤ ਮਗਰੋਂ ਲਏ ਗਏ ਇਸ ਫੈਸਲੇ ਅਨੁਸਾਰ ਪਾਰਟੀ ਦੇਸ਼ ਦੇ ਹੋਰ ਕੋਨਿਆਂ ਵਿੱਚ ਵੀ ਆਪਣੇ ਪੈਰ ਪਸਾਰੇਗੀ ਤੇ ਇੱਕ ਖਾਸ ਯੋਜਨਾ ਤਹਿਤ ਵਿਸਥਾਰ ਕੀਤਾ ਜਾਵੇਗਾ।ਇਹ ਜਾਣਕਾਰੀ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਦਿੱਤੀ ਹੈ।
ਉੱਨ੍ਹਾਂ ਐਲਾਨ ਕੀਤਾ ਹੈ ਕਿ ਪਾਰਟੀ ਨੂੰ ਜਿੱਥੇ ਵੀ ਥਾਂ ਮਿਲਦੀ ਹੈ, ਪਾਰਟੀ ਵਿਸਥਾਰ ਕਰੇਗੀ ਤੇ ਭਾਰਤੀ ਜਨਤਾ ਪਾਰਟੀ ਨਾਲ ਸਿੱਧਾ ਮੱਥਾ ਲਾਏਗੀ।ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਇਕ ਪਲਾਨ ਤਹਿਤ ਕੀਤਾ ਜਾ ਰਿਹਾ ਹੈ। ਹੁਣ ਕੁੱਝ ਵੱਖਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ਸੀਟਾਂ ਜਿੱਤਣ ਲਈ ਇਹ ਵਿਸਥਾਰ ਨਹੀਂ ਕਰ ਰਹੇ।ਜਲਦੀ ਦੂਜੇ ਰਾਜਾਂ ਵਿੱਚ ਭਾਜਪਾ ਦਾ ਮੁਕਾਬਲਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਰਕਾਰ ਅਹੁੱਦਾ ਲੈਣ ਦਾ ਮੇਰਾ ਕੋਈ ਉਦੇਸ਼ ਨਹੀਂ ਹੈ, ਮੈਂ ਸਿਰਫ ਪਾਰਟੀ ਵਿਕਾਸ ਲਈ ਕੰਮ ਕਰ ਰਿਹਾ ਹਾਂ।