India International

ਮਹਾਤਮਾ ਗਾਂਧੀ ਦੀ ਪੜਪੋਤੀ ਦਾ ਕਾਰਨਾਮਾ ਸੁਣ ਕੇ ਹੋ ਜਾਵੋਗੇ ਹੈਰਾਨ, ਦੱਖਣੀ ਅਫਰੀਕਾ ‘ਚ ਸੱਤ ਸਾਲ ਦੀ ਸਜਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਦੱਖਣੀ ਦੱਖਣੀ ਅਫਰੀਕਾ ਦੇ ਡਰਬਨ ਦੀ ਇਕ ਅਦਾਲਤ ਨੇ 60 ਲੱਖ ਰੈਂਡ ਦੀ ਧੋਖਾਧੜੀ ਅਤੇ ਜਾਅਲਸਾਜ਼ੀ ਕਰਨ ਦਾ ਦੋਸ਼ ਹੇਠ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।ਅਸ਼ੀਸ਼ ਲਤਾ ਰਾਮਗੋਬਿਨ ਉੱਤੇ ਇੱਕ ਕਾਰੋਬਾਰੀ ਐਸ ਆਰ ਮਹਾਰਾਜ ਨੂੰ ਧੋਖਾ ਦੇਣ ਦੇ ਦੋਸ਼ ਲੱਗੇ ਹਨ।ਜਾਣਕਾਰੀ ਅਨੁਸਾਰ ਰਾਮਗੋਬਿਨ ਨੂੰ ਡਰਬਨ ਸਪੈਸ਼ਲਾਈਡ ਵਪਾਰਕ ਅਪਰਾਧ ਅਦਾਲਤ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਦੋਸ਼ਾਂ ਵਿਰੁੱਧ ਅਪੀਲ ਕਰਨ ਦੀ ਮਨਜ਼ੂਰੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਅਸ਼ੀਸ਼ ਲਤਾ ਇਲਾ ਗਾਂਧੀ ਅਤੇ ਮਰਹੂਮ ਮੇਵਾ ਰਾਮਗੋਵਿੰਦ ਦੀ ਬੇਟੀ ਹੈ।

ਇਹ ਮਾਮਲਾ 2015 ਵਿੱਚ ਸਾਹਮਣੇ ਆਇਆ ਸੀ।ਨੈਸ਼ਨਲ ਪ੍ਰੋਸੀਕਿਊਟਿੰਗ ਅਥਾਰਟੀ (ਐਨਪੀਏ) ਬ੍ਰਿਗੇਡੀਅਰ ਹੈਂਗਵਾਨੀ ਮੌਲੌਦਜੀ ਨੇ ਕਿਹਾ ਸੀ ਕਿ ਰਾਮਗੋਬਿਨ ਨੇ ਸੰਭਾਵਤ ਨਿਵੇਸ਼ਕਾਂ ਨੂੰ ਯਕੀਨ ਦਿਵਾਉਣ ਲਈ ਜਾਅਲੀ ਚਲਾਨ ਅਤੇ ਦਸਤਾਵੇਜ਼ ਮੁਹੱਈਆ ਕਰਵਾਏ ਸਨ ਕਿ ਲਿਨਨ ਦੇ ਤਿੰਨ ਡੱਬੇ ਭਾਰਤ ਤੋਂ ਭੇਜੇ ਜਾ ਰਹੇ ਸਨ। ਉਸ ਸਮੇਂ ਲਤਾ ਰਾਮਗੋਬਿਨ ਨੂੰ 50,000 ਰੈਂਡ ਦੀ ਜ਼ਮਾਨਤ ‘ਤੇ ਜ਼ਮਾਨਤ ਦਿੱਤੀ ਗਈ ਸੀ।