ਬਿਉਰੋ ਰਿਪੋਰਟ – ਦੇਸ਼ ਦੇ ਕਈ ਦਲਿਤ ਜਥੇਬੰਦੀਆਂ (SC) ਨੇ ਮਿਲ ਕੇ 21 ਅਗਸਤ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਹ ਬੰਦ SC ਅਤੇ ST ਦੀ ਸਬ ਕੈਟਾਗਰੀ ਨੂੰ ਲੈਕੇ ਸੁਪਰੀਮ ਕੋਰਟ (SUPREAM COURT) ਦੇ ਫੈਸਲੇ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ। ਅਨੁਸੂਚਿਤ ਜਾਤੀ ਜਨਜਾਤੀ ਸੰਯੁਕਤ ਸੰਘਰਸ਼ ਸਮਿਤੀ ਦੇ ਜਾਰੀ ਕੀਤੇ ਗਏ ਬਿਆਨ ਮੁਤਾਬਿਕ ਸੁਪਰੀਮ ਕੋਰਟ ਨੂੰ ਇਹ ਫੈਸਲਾ ਵਾਪਸ ਲੈਣਾ ਹੋਵੇਗਾ।
ਦਲਿਤ ਭਾਈਚਾਰਾ ਇਸ ਨੂੰ ਸੰਵਿਧਾਨ ਵਿਰੋਧੀ ਅਤੇ ਡਾ. ਭੀਮਰਾਓ ਅੰਬੇਡਕਰ ਦਾ ਅਪਮਾਨ ਦੱਸ ਰਿਹਾ ਹੈ। BSP ਸੁਪ੍ਰੀਮੋ ਮਾਇਆਵਤੀ ਨੇ ਬੰਦ ਦੀ ਹਮਾਇਤ ਕਰਦੇ ਹੋਏ ਕਿਹਾ ਬਿਨਾਂ ਕਿਸੇ ਹਿੰਸਾ ਦੇ ਬੰਦ ਦੀ ਹਮਾਇਤ ਕਰਦੇ ਹਾਂ। ਉਧਰ ਪੰਜਾਬ ਵਿੱਚ ਵੀ ਭੀਮ ਸੈਨਾ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਹੈ।
ਜਾਣਕਾਰੀ ਦੇ ਮੁਤਾਬਿਕ 21 ਅਗਸਤ ਨੂੰ ਸਵੇਰ 6 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸਕੂਲ,ਕਾਲਜ,ਦੁਕਾਨਾਂ ਬੰਦ ਰਹਿਣਗੇ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣਗੀਆਂ।
1 ਅਗਸਤ ਨੂੰ ਸੁਪਰੀਮ ਕੋਰਟ ਦੀ ਸੰਵਿਧਾਨਿਕ ਬੈਂਚ ਨੇ ਅਨੁਸੂਚਿਤ ਜਾਤੀ ਅਤੇ ਜਨਜਾਤੀ ਦੀ ਸਬ ਕੈਟਾਗਰੀ ਬਣਾਈ ਸੀ। 7 ਜੱਜਾਂ ਦੀ ਬੈਂਚ ਨੇ ਫੈਸਲਾ 6/1 ਨਾਲ ਦਿੱਤਾ ਸੀ। ਜਸਟਿਸ ਬੇਲਾ ਤ੍ਰਿਵੇਦੀ ਫੈਸਲੇ ਤੋਂ ਸਹਿਮਤ ਨਹੀਂ ਸੀ।
ਇਸ ਵੀ ਪੜ੍ਹੋ – ਸਭ ਤੋਂ ਵੱਡੇ SEX SCAM ‘ਚ 32 ਸਾਲ ਬਾਅਦ ਸਜ਼ਾ! 100 ਤੋਂ ਜ਼ਿਆਦਾ ਕੁੜੀਆਂ ਸ਼ਿਕਾਰ, ਕਈਆਂ ਨੇ ਜਾਨ ਦੇ ਦਿੱਤੀ