Punjab

13 ਸਾਲ ਦਾ ‘ਸਿਮਰਨ’ ਹੱਥ ਜੋੜ ਦਾ ਰਿਹਾ ! ਪਰ ਜ਼ਮੀਨਦਾਰ ਨੇ ਹਰ ਹੱਦ ਪਾਰ ਕੀਤੀ !ਨਾਨੀ ਪੈਰਾਂ ‘ਚ ਡਿੱਗੀ ! ਸਿਰਫ਼ ਚੱਪਲ ਲਈ !

malerkotla simran beating

ਬਿਉਰੋ ਰਿਪੋਰਟ : ਮਲੇਰਕੋਟਲਾ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਤਸ਼ਦੱਦ ਦੀ ਹਰ ਉਹ ਹੱਦ ਪਾਰ ਹੋਈ ਜੋ ਕੋਈ ਸੋਚ ਵੀ ਨਹੀਂ ਸਕਦਾ ਹੈ । 13 ਸਾਲ ਦੇ ਬੱਚੇ ਨੂੰ ਟਰੈਕਟਰ ਦੀ ਆੜ ਵਿੱਚ ਬੁਰੀ ਤਰ੍ਹਾਂ ਨਾਲ ਘੇਰ ਕੇ ਡਾਂਗਾਂ ਨਾਲ ਕੁਟਿਆ ਗਿਆ । ਬੱਚਾ ਚੀਕਾ ਮਾਰਦਾ ਰਿਹਾ,ਡਾਂਗਾਂ ਵਰਦੀਆਂ ਰਹੀਆਂ । ਚਾਰੋ ਪਾਸੇ 4 ਤੋਂ 5 ਲੋਕ ਖੜੇ ਸਨ ਕਿਸੇ ਨੇ ਰੋਕਣ ਦੀ ਹਿੰਮਤ ਨਹੀਂ ਕੀਤੀ। ਬੱਚੇ ਦੀ ਨਾਨੀ ਹੱਥ ਪੈਰ ਜੋੜ ਦੀ ਰਹੀ । ਜ਼ਾਲਮ ਜ਼ਮੀਨਦਾਰ ਦੇ ਪੈਰਾਂ ਵਿੱਚ ਡਿੱਗੀ ਰਹਿਮ-ਰਹਿਮ ਚਿਲਾਉਂਦੀ ਰਹੀ ਪਰ ਜ਼ਮੀਨਦਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ । ਜਦੋਂ ਬੱਚੇ ਦੀ ਹਾਲਤ ਖਰਾਬ ਹੋਈ ਤਾਂ ਜਾਕੇ ਕਿਧਰੇ ਜ਼ਮੀਨਦਾਰ ਨੂੰ ਆਲੇ ਦੁਆਲੇ ਖੜੇ ਉਸ ਦੇ ਸਾਥੀਆਂ ਨੇ ਰੋਕਿਆ । ਜ਼ਮੀਨਦਾਰ ਨੇ ਇਹ ਸਾਰੀ ਕੁੱਟਮਾਰ ਸ਼ਰੇਆਮ ਆਪਣੇ ਖੇਤਾਂ ਵਿੱਚ ਖੜੇ ਹੋਕੇ ਕੀਤੀ । ਇਹ ਵਾਰਦਾਤ ਮਲੇਰਕੋਟਲਾ ਦੇ ਪਿੰਡ ਮੋਰਾਵਾਲੀ ਦੀ ਹੈ । ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੀ ਹਰਕਤ ਵਿੱਚ ਆਈ ਹੈ । ਇਸ ਪੂਰੀ ਵਾਰਦਾਤ ਸਿਰਫ਼ ਚੱਪਲ ਦੀ ਵਜ੍ਹਾ ਕਰਕੇ ਹੋਈ ।

ਇਸ ਵਜ੍ਹਾ ਨਾਲ ਕੁੱਟਮਾਰ ਹੋਈ

ਦਰਅਸਰ ਜ਼ਮੀਨਦਾਰ ਦੇ ਖੇਤ ਦੇ ਨਜ਼ਦੀਕ ਕੁਝ ਬੱਚੇ ਖੇਡ ਰਹੇ ਸਨ ਉਸ ਵਿੱਚ 13 ਸਾਲ ਦਾ ਸਿਮਰਨ ਵੀ ਸੀ । ਕੁਝ ਬੱਚਿਆਂ ਨੇ ਖੇਡ-ਖੇਡ ਵਿੱਚ ਉਸ ਦੀ ਚੱਪਲ ਜ਼ਮੀਨਦਾਰ ਗੁਰਦੀਪ ਸਿੰਘ ਦੇ ਖੇਤ ਵਿੱਚ ਸੁੱਟ ਦਿੱਤੀ । ਬੱਚਾ ਜਦੋਂ ਲੈਣ ਜਾ ਰਿਹਾ ਸੀ ਤਾਂ ਗੁਰਦੀਪ ਨੇ ਸਿਮਰਨ ਨੂੰ ਫੜ ਲਿਆ ਅਤੇ ਫਿਰ ਪਹਿਲਾਂ ਗੁਰਦੀਪ ਨੇ ਬੱਚੇ ਨੂੰ ਕਾਫੀ ਗਾਲਾਂ ਕੱਢਿਆਂ ਫਿਰ ਟਰੈਕਟਰ ਦੇ ਪਿੱਛੇ ਲੈ ਗਿਆ ਅਤੇ ਫਿਰ ਆਪਣੇ ਸਾਥੀਆਂ ਦੇ ਨਾਲ ਉਸ ‘ਤੇ ਡਾਂਗਾ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ। ਬੱਚਾ ਚੀਕ ਦਾ ਰਿਹਾ। ਪਰ ਗੁਰਦੀਪ ਦਾ ਜ਼ਾਲਮ ਹੱਥ ਨਹੀਂ ਰੁਕਿਆ। ਦੌਤਰੇ ਦੀਆਂ ਚੀਕਾਂ ਸੁਣ ਕੇ ਨਾਨੀ ਪਹੁੰਚ ਗਈ ਉਹ ਜ਼ਮੀਨਦਾਰ ਦੇ ਪੈਰਾਂ ਵਿੱਚ ਡਿੱਗ ਗਈ ਰਹਿਮ ਦੀ ਅਪੀਲ ਕਰਦੀ ਰਹੀ । ਪਰ ਉਸ ਵੇਲੇ ਤੱਕ ਨਹੀਂ ਰੁਕਿਆ ਜਦੋਂ ਬੱਚਾ ਪੂਰੀ ਤਰ੍ਹਾਂ ਨਾਲ ਜ਼ਮੀਨ ਤੇ ਬੇਸੁੱਧ ਨਹੀਂ ਹੋ ਗਿਆ । ਬੱਚੇ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਪੁਲਿਸ ਨੇ ਐਕਸ਼ਨ ਲਿਆ ਹੈ। ਬੱਚਾ sc ਭਾਈਚਾਰੇ ਨਾਲ ਸਬੰਧ ਰੱਖ ਦਾ ਸੀ ਇਸ ਲਈ ਕਮਿਸ਼ਨ ਨੇ ਵੀ ਇਸ ਦਾ ਨੋਟਿਸ ਲਿਆ ਹੈ ।

ਪੁਲਿਸ ਨੇ ਗੁਰਦੀਪ ਨੂੰ ਗ੍ਰਿਫਤਾਰ ਕੀਤਾ

sc ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਨੇ ਕਿਹਾ ਵੀਡੀਓ ਤੋਂ ਸਾਫ ਜ਼ਾਹਿਰ ਹੁੰਦਾ ਹੈ ਕੀ ਕਿਸ ਬੁਰੀ ਨੀਅਤ ਦੇ ਨਾਲ ਜ਼ਮੀਨਦਾਰ ਨੇ ਸਿਮਰਨ ‘ਤੇ ਤਸ਼ਦੱਦ ਕੀਤੀ ਹੈ । ਅਜਿਹੇ ਲੋਕਾਂ ਨੂੰ ਨਹੀਂ ਬਖਸ਼ਿਆ ਜਾ ਸਕਦਾ ਹੈ। ਕਮਿਸ਼ਨ ਦੀ ਸਖ਼ਤੀ ਅਤੇ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਗੁਰਦੀਪ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੇ ਖਿਲਾਫ ਬੱਚੇ ਨਾਲ ਕੁੱਟਮਾਰ ਕਰਨ ਅਤੇ sc ਐਕਟ ਦੀਆਂ ਧਾਰਾਵਾਂ ਵੀ ਲਗਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਮਾਮਲਾ ਸਾਹਮਣੇ ਆਇਆ ਸੀ । ਇੱਕ ਬੱਚਾ ਪਤੰਗ ਲੁੱਟਣ ਦੇ ਲਈ ਕਿਸੇ ਕਿਸਾਨ ਦੇ ਖੇਤ ਵਿੱਚ ਵੜਿਆ ਸੀ ਉਸ ਨੇ ਬੱਚੇ ਨੂੰ ਚੁੱਕ ਕੇ ਗੱਟਰ ਵਿੱਚ ਸੁੱਟ ਦਿੱਤਾ ਸੀ ਜਿਸ ਦੀ ਵਜ੍ਹਾ ਕਰਕੇ 5 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ । ਉਹ ਬੱਚਾ ਵੀ sc ਭਾਈਚਾਰੇ ਨਾਲ ਸਬੰਧ ਰੱਖ ਦਾ ਸੀ ।