India

ਹਿਮਾਚਲ ਕਾਂਗਰਸ ਦੇ 6 ਬਾਗ਼ੀ ਵਿਧਾਇਕ ‘ਤੇ ਵੱਡੀ ਕਾਰਵਾਈ, ਅਸੈਂਬਲੀ ਮੈਂਬਰਸ਼ਿਪ ਕੀਤੀ ਖ਼ਾਰਜ

Himachal Pradesh, Political , assembly membership suspended

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਾਂਗਰਸ ਦੇ ਛੇ ਬਾਗੀ ਵਿਧਾਇਕਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਸਾਰੇ ਛੇ ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਹਿਮਾਚਲ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਸ਼ਿਮਲਾ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ। ਪ੍ਰੈੱਸ ਕਾਨਫ਼ਰੰਸ ਵਿੱਚ ਕੁਲਦੀਪ ਸਿੰਘ ਪਠਾਣੀਆ ਨੇ ਦੱਸਿਆ ਕਿ ਤੀਹ ਪੰਨਿਆਂ ਦਾ ਵਿਸਥਾਰਤ ਹੁਕਮ ਜਾਰੀ ਕੀਤਾ ਗਿਆ ਹੈ। ਮੈਂ ਇਹ ਫ਼ੈਸਲਾ ਦਲ-ਬਦਲ ਵਿਰੋਧੀ ਕਾਨੂੰਨ ਦੀ ਅਨੁਸੂਚੀ 10 ਦੇ ਤਹਿਤ ਟ੍ਰਿਬਿਊਨਲ ਦੇ ਜੱਜ ਵਜੋਂ ਦਿੱਤਾ ਹੈ। ਰਜਿਸਟਰਾਰ ਵੀ ਮੌਜੂਦ ਹਨ।

ਕੁਲਦੀਪ ਸਿੰਘ ਪਠਾਣੀਆ ਨੇ ਕਿਹਾ ਕਿ 6 ਮਾਣਯੋਗ ਲੋਕ ਜਿਹੜੇ ਸਾਡੇ ਹਨ ਅਤੇ ਇਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਚੋਣ ਲੜੀ ਸੀ। ਦਲ-ਬਦਲ ਵਿਰੋਧੀ ਕਾਨੂੰਨ ਪਟੀਸ਼ਨ ਦਾਇਰ ਕੀਤੀ ਹੈ। ਇਸ ਸੰਦਰਭ ਵਿੱਚ ਇਹ ਪਟੀਸ਼ਨ ਸੰਸਦੀ ਮੰਤਰੀ ਦੇ ਵੱਲੋਂ ਆਈ ਹੈ। ਸਾਰੇ ਬਾਗ਼ੀਆਂ ਨੂੰ ਸੁਣਨ ਦਾ ਮੌਕਾ ਦਿੱਤਾ ਗਿਆ।

ਵਿਰੋਧੀ ਧਿਰ ਦੇ ਵਕੀਲ ਨੂੰ ਕਿਹਾ ਕਿ ਸੁਣਵਾਈ ਨੌਂ ਵਜੇ ਤੱਕ ਚੱਲ ਸਕਦੀ ਸੀ ਪਰ ਸੁਣਵਾਈ ਛੇ ਵਜੇ ਤੱਕ ਚੱਲੀ ਅਤੇ ਰਿਕਾਰਡ ਪੇਸ਼ ਕੀਤਾ ਗਿਆ। ਐਡਵੋਕੇਟ ਸਤਪਾਲ ਜੈਨ ਨੇ ਸਮਾਂ ਮੰਗਿਆ ਸੀ। ਫ਼ੈਸਲੇ ਬਾਰੇ ਪਠਾਨੀਆ ਨੇ ਕਿਹਾ ਕਿ ਫ਼ੈਸਲਾ ਪਬਲਿਕ ਡੋਮੇਨ ਵਿੱਚ ਹੈ।

ਪਠਾਨੀਆ ਨੇ ਕਿਹਾ ਕਿ ਵ੍ਹਿੱਪ ਜਾਰੀ ਕੀਤਾ ਗਿਆ ਸੀ। ਵਿਧਾਇਕ ਸਦਨ ਵਿੱਚ ਮੌਜੂਦ ਨਹੀਂ ਸਨ। ਬਜਟ ਦੌਰਾਨ ਵੀ ਮੌਜੂਦ ਨਹੀਂ ਸੀ। ਇਹ ਵਿਧਾਇਕ ਸੁਣਵਾਈ ਦੌਰਾਨ ਵੀ ਨਿੱਜੀ ਤੌਰ ‘ਤੇ ਪੇਸ਼ ਨਹੀਂ ਹੋਏ। ਸਪੀਕਰ ਨੇ ਕਿਹਾ ਕਿ ਸੁਪਰੀਮ ਕੋਰਟ ਅਤੇ ਹੋਰ ਅਦਾਲਤਾਂ ਦੇ ਪਿਛਲੇ ਫ਼ੈਸਲਿਆਂ ਦਾ ਅਧਿਐਨ ਕਰਕੇ ਇਹ ਫ਼ੈਸਲਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸੱਤਪਾਲ ਜੈਨ ਬਾਗੀ ਵਿਧਾਇਕਾਂ ਦੇ ਵਕੀਲ ਸਨ।