India Punjab

Weather Forecast : ਪੰਜਾਬ, ਹਰਿਆਣਾ ਅਤੇ ਹਿਮਚਾਲ ਪ੍ਰਦੇਸ਼ ਦੇ ਮੌਸਮ ਦੀ ਪੇਸ਼ੀਨਗੋਈ

Weather Forecast: Weather forecast of Punjab, Haryana and Himachal Pradesh

ਹਰਿਆਣਾ ‘ਚ ਮੀਂਹ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ। ਰੇਵਾੜੀ ‘ਚ ਵਿਜ਼ੀਬਿਲਟੀ ਜ਼ੀਰੋ ਅਤੇ ਜੀਂਦ ਸਮੇਤ ਹੋਰ ਥਾਵਾਂ ‘ਤੇ 20 ਮੀਟਰ ਤੋਂ ਘੱਟ ਸੀ। ਅੰਮ੍ਰਿਤਸਰ ਅਤੇ ਜਲੰਧਰ ਸਮੇਤ ਪੰਜਾਬ ਦੇ ਹੋਰ ਥਾਵਾਂ ‘ਤੇ ਮੌਸਮ ਸਾਫ਼ ਰਿਹਾ। ਸੂਰਜ ਚਮਕ ਸਕਦਾ ਹੈ।

ਚੰਡੀਗੜ੍ਹ ਵਿੱਚ ਸਥਿਤੀ ਆਮ ਵਾਂਗ ਹੈ। ਹਿਮਾਚਲ ਵਿੱਚ ਅੱਜ ਵੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। 2 ਦਿਨਾਂ ਦੀ ਲਗਾਤਾਰ ਬਰਫਬਾਰੀ ਤੋਂ ਬਾਅਦ ਸੈਲਾਨੀ ਸ਼ਿਮਲਾ, ਮਨਾਲੀ, ਡਲਹੌਜ਼ੀ, ਭਰਮੌਰ, ਖਜੀਅਰ ਅਤੇ ਕੁਫਰੀ ਤੋਂ ਵੱਡੀ ਗਿਣਤੀ ‘ਚ ਪਹੁੰਚ ਰਹੇ ਹਨ।

ਵੈਸਟਰਨ ਡਿਸਟਰਬੈਂਸ ਕੱਲ ਯਾਨੀ 3 ਅਤੇ 4 ਫਰਵਰੀ ਨੂੰ ਫਿਰ ਤੋਂ ਸਰਗਰਮ ਹੋਵੇਗਾ। ਇਸ ਕਾਰਨ ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਇਸ ਦਾ ਅਸਰ ਹਰਿਆਣਾ ਅਤੇ ਪੰਜਾਬ ਵਿੱਚ ਵੀ ਦੇਖਣ ਨੂੰ ਮਿਲੇਗਾ।

ਅਗਲੇ ਦਿਨਾਂ ਵਿੱਚ ਪੰਜਾਬ ਅਤੇ ਹਰਿਆਣਾ ਦਾ ਇੰਝ ਰਹੇਗਾ ਮੌਸਮ

ਚੰਡੀਗੜ੍ਹ ਮੌਸਮ ਵਿਭਾਗ ਨੂੰ ਮੌਸਮ ਦੀ ਤਾਜ਼ਾ ਜਾਣਕਾਰੀ ਜਾਰੀ ਕੀਤੀ ਹੈ। ਜਿਸ ਮੁਤਾਬਕ ਦੋ ਫਰਵਰੀ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਕਿਤੇ ਕਿਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦਾ ਯੈਲੋ ਅਲਰਟ ਹੈ। ਤਿੰਨ ਅਤੇ ਚਾਰ ਫਰਵਰੀ ਨੂੰ ਦੋਵੇਂ ਸੂਬਿਆਂ ਵਿੱਚ ਕਿਤੇ ਕਿਤੇ ਗਰਜ ਚਮਕ ਨਾਲ ਮੀਂਹ ਅਤੇ ਗੜੇਮਾਰੀ ਦਾ ਯੈਲੋ ਅਲਰਟ ਹੈ। 5,6 ਅਤੇ 7 ਫਰਵਰੀ ਨੂੰ ਕੋਈ ਚਿਤਾਵਨੀ ਜਾਰੀ ਨਹੀਂ ਹੋਈ ਹੈ। ਇਨ੍ਹਾਂ ਤਿੰਨ ਦਿਨਾਂ ਵਿੱਚ ਮੌਸਮ ਖ਼ੁਸ਼ਕ ਰਹਿਣ ਬਾਰੇ ਦੱਸਿਆ ਗਿਆ ਹੈ।

ਹਿਮਾਚਲ ਪ੍ਰਦੇਸ਼ ਦੇ ਮੌਸਮ ਦੀ ਪੇਸ਼ੀਨਗੋਈ

ਸ਼ਿਮਲਾ ਦੇ ਮੌਸਮ ਵਿਭਾਗ ਨੇ ਦੋ ਫਰਵਰੀ ਨੂੰ ਨੀਵੀਂਆਂ, ਮੱਧ ਪਹਾੜੀਆਂ ਅਤੇ ਮੈਦਾਨੀ ਇਲਾਕਿਆਂ ਵਿੱਚ ਮੌਸਮ ਖ਼ੁਸ਼ਕ ਰਹਿਣ ਬਾਰੇ ਦੱਸਿਆ ਗਿਆ ਹੈ। ਜਦਕਿ ਉੱਚੇ ਪਹਾੜੀ ਖੇਤਰ ਵਿੱਚ ਕਿਤੇ ਕਿਤੇ ਮੀਂਹ ਪੈਣ ਅਤੇ ਬਰਫ਼ਬਾਰੀ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਤਿੰਨ ਫਰਵਰੀ ਨੂੰ ਨੀਵੇਂ ਪਹਾੜੀ ਖੇਤਰ ਅਤੇ ਮੈਦਾਨੀ ਇਲਾਕਿਆਂ ਦੇ ਵਧੇਰੇ ਖੇਤਰ ਵਿੱਚ ਮੀਂਹ ਪਵੇਗਾ। ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਜ਼ਿਆਦਾਤਰ ਖੇਤਰ ਵਿੱਚ ਭਰਵਾਂ ਮੀਂਹ ਪੈਣ ਬਾਰੇ ਦੱਸਿਆ ਗਿਆ ਹੈ। ਚਾਰ ਫਰਵਰੀ ਨੂੰ ਨੀਵੀਂਆਂ , ਮੱਧ ਅਤੇ ਉੱਚੇ ਪਹਾੜੀਆਂ ਅਤੇ ਮੈਦਾਨੀ ਇਲਾਕਿਆਂ ਦੇ ਜ਼ਿਆਦਾਤਰ ਖੇਤਰ ਵਿੱਚ ਚੰਗੀ ਮਾਤਰਾ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਗਰਜ ਚਮਕ ਅਤੇ ਗੜੇਮਾਰੀ ਦਾ ਵੀ ਯੈਲੋ ਅਲਰਟ ਜਾਰੀ ਕੀਤਾ ਹੈ।

ਪੰਜ ਫਰਵਰੀ ਨੂੰ ਨੀਵੇਂ ਪਹਾੜੀ ਅਤੇ ਮੈਦਾਨੀ ਖੇਤਰ ਖ਼ੁਸ਼ਕ ਰਹੇਗਾ। ਜਦਕਿ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਵਿੱਚ ਕਿਤੇ ਕਿਤੇ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਗਈ ਹੈ। 6 ਫਰਵਰੀ ਨੂੰ ਉੱਚੇ ਪਹਾੜੀ ਖੇਤਰ ਵਿੱਚ ਕਿਤੇ ਕਿਤੇ ਮੀਂਹ ਅਤੇ ਬਰਫ਼ਬਾਰੀ ਬਾਰੇ ਦੱਸਿਆ ਗਿਆ ਹੈ ਜਦਕਿ ਹਿਮਾਚਲ ਪ੍ਰਦੇਸ਼ ਦਾ ਬਾਕੀ ਸਾਰਾ ਇਲਾਕਾ ਖ਼ੁਸ਼ਕ ਰਹੇਗਾ। 7 ਫਰਵਰੀ ਨੂੰ ਸਾਰੇ ਸੂਬੇ ਦਾ ਮੌਸਮ ਖ਼ੁਸ਼ਕ ਰਹੇਗਾ।

ਵੱਡੇ ਸ਼ਹਿਰਾਂ ਦਾ ਤਾਪਮਾਨ

ਅੱਜ ਕਿੰਝ ਰਹੇਗਾ ਮੌਸਮ

  • ਚੰਡੀਗੜ੍ਹ- ਹਲਕੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 9 ਤੋਂ 18 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
  • ਅੰਮ੍ਰਿਤਸਰ- ਹਲਕੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 8 ਤੋਂ 14 ਡਿਗਰੀ ਦੇ ਵਿਚਕਾਰ ਰਹੇਗਾ।
  • ਜਲੰਧਰ— ਹਲਕੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 7 ਤੋਂ 14 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
  • ਲੁਧਿਆਣਾ- ਆਸਮਾਨ ਸਾਫ ਰਹੇਗਾ। ਤਾਪਮਾਨ 8 ਤੋਂ 19 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।
  • ਮੋਹਾਲੀ— ਹਲਕੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 10 ਤੋਂ 19 ਡਿਗਰੀ ਦੇ ਵਿਚਕਾਰ ਰਹੇਗਾ।
  • ਅੰਬਾਲਾ— ਸਵੇਰੇ ਧੁੰਦ ਪੈਣ ਦੀ ਸੰਭਾਵਨਾ ਹੈ। ਦੁਪਹਿਰ ਬਾਅਦ ਅਸਮਾਨ ਸਾਫ਼ ਹੋ ਜਾਵੇਗਾ। ਤਾਪਮਾਨ 8 ਤੋਂ 18 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
  • ਗੁਰੂਗ੍ਰਾਮ— ਆਸਮਾਨ ਸਾਫ ਰਹੇਗਾ। ਤਾਪਮਾਨ 12 ਤੋਂ 18 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
  • ਹਿਸਾਰ— ਹਲਕੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 10 ਤੋਂ 18 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
  • ਕਰਨਾਲ— ਹਲਕੇ ਬੱਦਲ ਛਾਏ ਰਹਿ ਸਕਦੇ ਹਨ। ਤਾਪਮਾਨ 10 ਤੋਂ 19 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
  • ਪਾਣੀਪਤ— ਹਲਕੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 9 ਤੋਂ 19 ਡਿਗਰੀ ਦੇ ਵਿਚਕਾਰ ਰਹੇਗਾ।
  • ਰੋਹਤਕ— ਹਲਕੇ ਬੱਦਲਾਂ ਦੀ ਸੰਭਾਵਨਾ ਹੈ। ਤਾਪਮਾਨ 11 ਤੋਂ 18 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
  • ਸ਼ਿਮਲਾ— ਹਲਕੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 0.0 ਤੋਂ 12 ਡਿਗਰੀ ਦੇ ਵਿਚਕਾਰ ਰਹੇਗਾ।
  • ਧਰਮਸ਼ਾਲਾ— ਬੱਦਲਵਾਈ ਰਹੇਗੀ। ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਦਿਨ ਦਾ ਤਾਪਮਾਨ 4 ਤੋਂ 14 ਡਿਗਰੀ ਦੇ ਆਸਪਾਸ ਰਹੇਗਾ।