Punjab

ਨਸ਼ੇ ਦੀ ਭੇਟ ਚੜੇ ਦੋ ਹੋਰ ਘਰ , ਨਸ਼ੇ ਨੇ ਦੋ ਨੌਜਵਾਨਾਂ ਨੂੰ ਨਿਗਲਿਆ

2 youths died due to drug injection in Khemkaran constituency

 ਤਰਨਤਾਰਨ : ਪੰਜਾਬ ਵਿੱਚ ਵਗ ਰਹੇ ਨ ਸ਼ਿਆਂ ਦੇ ਛੇਵੇਂ ਦਰਿਆ ਨੇ ਸੂਬੇ ਦੀ ਨੌਜਵਾਨੀ ਨੂੰ ਤਬਾਹ ਕਰ ਦਿੱਤਾ ਹੈ। ਪੰਜਾਬ ਵਿੱਚ ਨ ਸ਼ਾ ਸਰਾਪ(Drug overdose death) ਬਣਿਆ ਹੋਇਆ ਹੈ। ਪੰਜਾਬ ਦੀ ਜਵਾਨੀ ਨੂੰ ਨ ਸ਼ਿਆਂ ਨੇ ਆਪਣੇ ਜਾਲ ’ਚ ਜਕੜਿਆ ਹੋਇਆ ਹੈ। ਪੰਜਾਬ ਵਿੱਚ ਨ ਸ਼ੇ ਦੀ ਓਵਰਡੋਜ਼ ਮੌ ਤਾਂ ਦੀ ਗਿਣਤੀ ਲਗਾਤਰ ਵੱਧ ਰਹੀ ਹੈ। ਨ ਸ਼ੇ ਕਾਰਨ ਲੋਕਾਂ ਦੇ ਘਰ ਉਜੜ ਰਹੇ ਹਨ, ਇਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਹਲਕਾ ਖੇਮਕਰਨ ਵਿਚ ਅੱਜ ਨਸ਼ੇ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ ।

ਮਿਲੀ ਜਾਣਕਾਰੀ ਅਨੁਸਾਰ ਦੋਵਾਂ ਨੌਜਵਾਨਾਂ ਨੇ ਇਕੱਠੇ ਹੀ ਨਸ਼ੇ ਦੇ ਟੀਕੇ ਲਗਾਏ ਸਨ। ਇਨ੍ਹਾਂ ਦੀ ਪਹਿਚਾਣ ਬਲਦੇਵ ਸਿੰਘ 43 ਸਾਲ ਅਤੇ ਨਿਸ਼ਾਨ ਸਿੰਘ 40 ਸਾਲ ਵਜੋਂ ਹੋਈ ਹੈ । ਦੋਵਾਂ ਨੂੰ ਇਲਾਜ ਲਈ ਵਲਟੋਹਾ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਨੇ ਇਨ੍ਹਾਂ ਨੂੰ ਮਿਰਤਕ ਐਲਾਨ ਦਿੱਤਾ।

ਦੱਸਿਆ ਜਾ ਰਿਹਾ ਕਿ ਮਰਨ ਬਲਦੇਵ ਸਿੰਘ ਚਕਵਾਲੀਆ ਜੋ ਕਿ ਪਿੰਡ ਚਕਵਾਲੀਆ ਦੇ ਕਾਂਗਰਸੀ ਸਰਪੰਚ ਗੁਰਸਾਹਿਬ ਸਿੰਘ ਦਾ ਸਕਾ ਭਰਾ ਸੀ ਅਤੇ ਦੂਜਾ ਨਿਸ਼ਾਨ ਸਿੰਘ ਜੋ ਕਿ ਵਲਟੋਹਾ ਪਿੰਡ ਦਾ ਰਹਿਣ ਵਾਲਾ ਸੀ।  ਉਸਦੇ ਪਿਤਾ ਅਤੇ ਭਰਾ ਦੀ ਮੌਤ ਵੀ ਨਸ਼ੇ ਕਾਰਨ ਹੋ ਚੁੱਕੀ ਹੈ ਅਤੇ ਉਸਦੀਆਂ ਪਰਿਵਾਰ ਪਤਨੀ ਅਤੇ 2 ਲੜਕੀਆਂ ਸਨ।

ਇਸ ਮੌਕੇ ਪੰਜਾਬ ਡਰੱਗ ਐਸੋਸੀਏਸ਼ਨ ਦੇ ਸਤਨਾਮ ਸਿੰਘ ਨੇ ਦੋਹਾਂ ਨੌਜਵਾਨਾਂ ਦੀ ਮੌਤ ਲਈ ਥਾਣਾ ਵਲਟੋਹਾ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ। ਉੱਥੇ ਹੀ ਦੂਜੇ ਪਾਸੇ ਪਿੰਡ ਦੀ ਨਸ਼ਾ ਛੁਡਾਓ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਉਨ੍ਹਾਂ ਵਲੋਂ ਐੱਸਐੱਚਓ ਵਲਟੋਹਾ ਜਗਦੀਪ ਸਿੰਘ ਨੂੰ ਨਸ਼ੇ ਖਿਲਾਫ ਪਹਿਲਾਂ ਹੀ ਮੈਮੋਰੰਡਮ ਦਿੱਤਾ ਗਿਆ ਸੀ ਪਰ ਉਕਤ ਐੱਸਐੱਚਓ ਸਾਡੇ ਕੋਲੋਂ ਨਸ਼ਾ ਵੇਚਣ ਵਾਲਿਆਂ ਦੇ ਨਾਂ ਪੁੱਛਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜੇਕਰ 10 ਦਿਨਾਂ ਵਿੱਚ ਇਨ੍ਹਾਂ ਪਰਿਵਾਰਾਂ ਨੂੰ ਇਨਸਾਫ ਨਹੀਂ ਦਿਵਾਉਂਦੀ ਤਾਂ ਉਹ ਵੱਡੇ ਪੱਧਰ ‘ਤੇ ਸੰਘਰਸ਼ ਕਰਨਗੇ।