India International

ਨੇਪਾਲ ‘ਚ ਆਏ ਹੜ੍ਹ ਕਾਰਨ ਚੀਨ ਤੇ ਭਾਰਤੀ ਲੋਕਾਂ ਸਣੇ 11 ਦੀ ਗਈ ਜਾਨ, 25 ਲਾਪਤਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਨੇਪਾਲ ਵਿੱਚ ਤੇਜ਼ ਮੀਂਹ ਕਾਰਨ ਜ਼ਮੀਨ ਖਿਸਕਣ ਤੇ ਹੜ੍ਹ ਆਉਣ ਨਾਲ 11 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 25 ਲੋਕ ਲਾਪਤਾ ਹੋ ਗਏ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚ ਇਕ ਭਾਰਤੀ ਤੇ ਦੋ ਚੀਨ ਦੇ ਵਸਨੀਕ ਵੀ ਸ਼ਾਮਿਲ ਹਨ। ਇਹ ਇਕ ਪ੍ਰੋਜੈਕਟ ਉੱਤੇ ਕੰਮ ਕਰ ਰਹੇ ਸਨ।

ਤਿੰਨ ਮ੍ਰਿਤਕਾਂ ਦੀਆਂ ਦੇਹਾਂ ਉੱਤਰੀ ਕਾਠਮੰਡੂ ਦੇ ਜਿਲ੍ਹਾ ਸਿੰਧੂਉਪਲ ਦੇ ਸ਼ਹਿਰ ਮੇਲਾਮਸ਼ੀ ਤੋਂ ਮਿਲੀਆਂ ਹਨ। ਪ੍ਰਸ਼ਾਸਨ ਦੇ ਬਿਆਨ ਅਨੁਸਾਰ ਕਈ ਘਰਾਂ ਨੂੰ ਹੜ੍ਹ ਨਾਲ ਨੁਕਸਾਨ ਪਹੁੰਚਿਆ ਹੈ।

ਰਾਇਟਰਸ ਨੂੰ ਜਿਲ੍ਹਾ ਅਧਿਕਾਰੀ ਬਾਬੂਰਾਮ ਖਲਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵਿਦੇਸ਼ ਦੇ ਰਹਿਣ ਵਾਲੇ ਇਹ ਕਰਮਚਾਰੀ ਚੀਨੀ ਕੰਪਨੀ ਦੇ ਪੀਣ ਵਾਲੇ ਪਾਣੀ ਦੇ ਇਕ ਪ੍ਰੋਜੈਕਟ ਉੱਤੇ ਕੰਮ ਕਰ ਰਹੇ ਸਨ।

ਜ਼ਿਕਰਯੋਗ ਹੈ ਕਿ ਜੂਨ ‘ਚ ਸ਼ੁਰੂ ਹੋਣ ਵਾਲੀ ਤੇ ਸਤੰਬਰ ਤੱਕ ਰਹਿਣ ਵਾਲੀ ਮਾਨਸੂਨ ਦੀ ਬਾਰਿਸ਼ ਕਾਰਨ ਨੇਪਾਲ ਵਿੱਚ ਦੇ ਖਾਸਕਰ ਪਹਾੜੀ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੀ ਜਾਨ ਲੈਂਦੀ ਹੈ।

ਮੰਗਲਵਾਰ ਤੋਂ ਪੈ ਰਹੇ ਤੇਜ਼ ਮੀਂਹ ਕਾਰਨ ਕਈ ਸੜਕਾਂ, ਪੁੱਲ, ਮੱਛੀ ਪਾਲਣ, ਮਾਲ ਪਸ਼ੂ ਤੇ ਹੋਰ ਘਰਾਂ ਦਾ ਬਹੁਤ ਨੁਕਸਾਨ ਹੋਇਆ ਹੈ।

ਅਧਿਕਾਰੀਆਂ ਨੇ ਕਿਹਾ ਹੈ ਕਿ ਹਜ਼ਾਰਾਂ ਲੋਕਾਂ ਨੂੰ ਕਮਿਊਨਿਟੀ ਸ਼ੈਲਟਰਾਂ, ਸਕੂਲ, ਸ਼ੈੱਡ ਤੇ ਹੋਰ ਟੈਂਟਾਂ ਵਿੱਚ ਚਲੇ ਜਾਣ ਦੀ ਹਦਾਇਤ ਦਿੱਤੀ ਗਈ ਹੈ।

ਸਹਾਇਤਾ ਏਜੰਸੀਆਂ ਨੇ ਕਿਹਾ ਕਿ ਇਸ ਸਾਲ ਦਾ ਕੋਰੋਨਾ ਸੰਕਟਦੇਸ਼ ਦੀਆਂ ਆਰਥਿਕ ਪ੍ਰੇਸ਼ਾਨੀਆਂ ਨੂੰ ਵਧਾ ਸਕਦਾ ਹੈ।