International

ਨੇਪਾਲ ਅਤੇ ਚੀਨ ਨੂੰ ਜੋੜਨ ਵਾਲਾ ਤਾਤੋਪਾਨੀ-ਖਾਸਾ ਬਾਰਡਰ ਮੁੜ ਖੁੱਲ੍ਹਿਆ

‘ਦ ਖ਼ਾਲਸ ਬਿਊਰੋ :- ਨੇਪਾਲ ਨਾਲ ਚੀਨ ਨੂੰ ਜੋੜਨ ਵਾਲਾ ਤਾਤੋਪਾਨੀ-ਖਾਸਾ ਬਾਰਡਰ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ। ਇੱਕ ਨੇਪਾਲੀ ਅਖਬਾਰ ਕਾਠਮੰਡੂ ਪੋਸਟ ਦੇ ਅਨੁਸਾਰ ਤਾਤੋਪਾਨੀ ਡ੍ਰਾਈਪੋਰਟ ਦੇ ਮੁਖੀ ਲਾਲ ਬਹਾਦਰ ਖੱਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਚੀਨੀ ਪ੍ਰਸ਼ਾਸਨ ਨੇ ਨੇਪਾਲ ਵੱਲੋਂ ਆਵਾਜਾਈ ਦੀ ਇਜ਼ਾਜਤ ਦੇ ਦਿੱਤੀ ਹੈ।

ਨੇਪਾਲ ਵਿੱਚ ਸਾਮਾਨਾਂ ਦੇ ਨਾਲ ਭਰੇ ਹੋਏ ਕਾਰਗੋ ਆਉਣ ਲੱਗ ਪਏ ਹਨ। ਖੱਤਰੀ ਨੇ ਦੱਸਿਆ ਕਿ ‘ਤਿੰਨ ਫਲਾਂ ਅਤੇ ਰੋਜ਼ਾਨਾ ਵਰਤਣਯੋਗ ਚੀਜ਼ਾਂ ਦੇ ਭਰੇ ਤਿੰਨ ਕਾਰਗੋ ਕੱਲ੍ਹ ਚੀਨ ਵੱਲੋਂ ਨੇਪਾਲ ਵਿੱਚ ਦਾਖਿਲ ਹੋਏ।’

 ਤਾਤੋਪਾਨੀ ਸੀਮਾ ਨੂੰ 20 ਜਨਵਰੀ ਨੂੰ ਮੈਤਰੀ ਪੁੱਲ ‘ਤੇ ਮੁਰੰਮਤ ਦੇ ਕੰਮ ਲਈ ਬੰਦ ਕਰ ਦਿੱਤਾ ਗਿਆ ਸੀ। ਦਰਅਸਲ, ਭੋਤੇਕੋਸ਼ੀ ਨਦੀ ਵਿੱਚ ਮੀਂਹ ਅਤੇ ਤਿੱਬਤ ਦੇ ਨਵੇਂ ਇਲਾਕਿਆਂ ਦੀਆਂ ਝੀਲਾਂ ਦੇ ਪਾਣੀ ਦੇ ਹੜ੍ਹ ਆਉਣ ਕਰਕੇ ਇਹ ਪੁਲ ਨੁਕਸਾਨਿਆ ਗਿਆ ਸੀ। ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਮੁਰੰਮਤ ਦਾ ਕੰਮ ਪੂਰਾ ਹੋ ਜਾਣ ਤੋਂ ਬਾਅਦ ਵੀ ਸੀਮਾ ਨੂੰ ਖੋਲ੍ਹਿਆ ਨਹੀਂ ਜਾ ਸਕਿਆ ਸੀ ਕਿਉਂਕਿ ਚੀਨ ਵਿੱਚ ਬੀਤੇ ਦਿਨੀਂ ਬਰਫਬਾਰੀ ਹੋ ਰਹੀ ਸੀ।

Comments are closed.