International

ਨਿਊਜ਼ੀਲੈਂਡ ਵਿੱਚ ‘ਟੀ ਹੂਈਆ’ ਪੰਛੀ ਦੇ ਨਾਂ ‘ਤੇ ਸ਼ੁਰੂ ਕੀਤੀ ਜਾਵੇਗੀ ਯਾਤਰੀ ਰੇਲਗੱਡੀ

‘ਦ ਖ਼ਾਲਸ ਬਿਊਰੋ :- ਨਿਊਜ਼ੀਲੈਂਡ ਵਿੱਚ ਅਲੋਪ ਹੋ ਰਹੀ ਪੰਛੀ ਪ੍ਰਜਾਤੀ ‘ਟੀ ਹੂਈਆ’ (ਭਾਰਤੀ ਨਾਂਅ ਚੱਕੀਰਾਹਾ) ਦੇ ਨਾਂਅ ‘ਤੇ ਹਮਿਲਟਨ ਤੋਂ ਔਕਲੈਂਡ ਲਈ ਨਵੀਂ ਯਾਤਰੂ ਰੇਲ ਚਲਾਈ ਜਾਵੇਗੀ। ਇਸ ਪੰਛੀ ਦੀ ਚੁੰਝ ਲੰਬੀ ਹੁੰਦੀ ਹੈ, ਰੰਗ ਕਾਲਾ ਹੁੰਦਾ ਹੈ ਅਤੇ ਪੂਛ ਦੇ ਉੱਤੇ ਚਿੱਟੇ ਰੰਗ ਦਾ ਬਾਰਡਰ ਹੁੰਦਾ ਹੈ।

ਬ੍ਰਿਟੇਨ ਤੋਂ ਆਈਆਂ ਐੱਸ. ਏ. ਐੱਸ. ਡੀ. (ਮਾਡਲ) ਦੀਆਂ ਡੀਜ਼ਲ ਰੇਲ ਗੱਡੀਆਂ ਨੂੰ ਰੇਲਵੇ ਟ੍ਰੈਕ ਉੱਤੇ ਦੌੜਾਇਆ ਜਾਵੇਗਾ। ਇਸ ਟ੍ਰੇਨ ਦਾ ਨਾਂਅ ‘ਟੀ ਹੂਈਆ’ ਰੱਖਿਆ ਗਿਆ ਹੈ। ਇਸ ਨਾਂਅ ਪਿੱਛੇ ਮਕਸਦ ਹੈ ਦੇਸ਼ ਵਿੱਚ ਅਲੋਪ ਹੋ ਰਹੀ ਇਸ ਪੰਛੀ ਦੀ ਪ੍ਰਜਾਤੀ ਨੂੰ ਯਾਦ ਰੱਖਿਆ ਜਾ ਸਕੇ। ਅੰਗਰੇਜ਼ੀ ਭਾਸ਼ਾ ਵਿੱਚ ਇਸ ਪੰਛੀ ਨੂੰ ‘ਵੂਡਪੇਕਰ’ ਵੀ ਕਿਹਾ ਜਾਂਦਾ ਹੈ।

ਨਿਊਜ਼ੀਲੈਂਡ ਸਰਕਾਰ ਨੇ ਦਸੰਬਰ, 2018 ਦੇ ਵਿੱਚ ਐਲਾਨ ਕੀਤਾ ਸੀ ਕਿ ਹਮਿਲਟਨ ਤੋਂ ਔਕਲੈਂਡ ਲਈ ਨਵੀਂ ਯਾਤਰੀ ਟ੍ਰੇਨ ਚਲਾਈ ਜਾਵੇਗੀ। ਇਸ ਸਬੰਧੀ 78 ਮਿਲੀਅਨ ਡਾਲਰ (ਸੰਨ 2019 ਤੋਂ 2024) ਦਾ ਫੰਡ ਵੀ ਰੱਖਿਆ ਗਿਆ ਸੀ। ਇਸ ਵਿੱਚੋਂ 9.8 ਮਿਲੀਅਨ ਵਾਇਕਾਟੋ ਕੌਂਸਿਲ ਦੇ ਹਿੱਸੇ ਆਇਆ ਸੀ।

Comments are closed.