Punjab

“ਧੋਖੇ ਨਾਲ ਲਾਈ ਗਈ ਫੈਕਟਰੀ ਨੂੰ ਦੀਪ ਮਲਹੋਤਰਾ ਨਾਲ ਮਿਲੀਭੁਗਤ ਹੋਣ ਕਰਕੇ ਬਚਾ ਰਹੀ ਹੈ ਸਰਕਾਰ” ਡੱਲੇਵਾਲ

ਫਿਰੋਜ਼ਪੁਰ : “ਜ਼ੀਰਾ ਵਿਖੇ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਹੋ ਰਿਹਾ ਧੱਕੇ ਦੇ ਖਿਲਾਫ਼ ਸਾਰੇ ਲੋਕਾਂ ਨੂੰ ਬੋਲਣਾ ਚਾਹੀਦਾ ਹੈ ਤੇ ਆਵਾਜ਼ ਚੁੱਕਣੀ ਚਾਹੀਦੀ ਹੈ ਕਿਉਂਕਿ ਇਸ ਸਾਰਿਆਂ ਨਾਲ ਜੁੜਿਆ ਹੋਇਆ ਮਾਮਲਾ ਹੈ।” ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਹ ਵਿਚਾਰ ਪ੍ਰਗਟਾਉਂਦੇ ਹੋਏ ਸਾਰਿਆਂ ਨੂੰ ਮੋਰਚੇ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ।

ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਫੈਕਟਰੀ ਲਗਾਉਣ ਵੇਲੇ ਹੋਈ hearing ਬਾਹਰਲੇ ਲੋਕਾਂ ਕੋਲੋਂ ਕਰਵਾਈ ਗਈ ਸੀ ਤੇ ਜਿਆਦਾਤਰ ਲੋਕ ਇਸ ਵਿੱਚ ਫਰੀਦਕੋਟ ਦੇ ਸਨ ਪਰ ਹੋਣਾ ਇਹ ਚਾਹੀਦਾ ਸੀ ਕਿ ਇਸ ਇਲਾਕੇ ਦੇ ਲੋਕਾਂ ਵੱਲੋਂ  ਇਹ ਕਰਵਾਈ  ਜਾਂਦੀ ਪਰ ਦੀਪ ਮਲਹੋਤਰਾ  ਉਸ ਵੇਲੇ ਅਕਾਲੀ  ਵਿਧਾਇਕ ਸੀ,ਜਿਸ ਕਾਰਨ ਇਹ ਧੱਕਾ ਚੱਲ ਗਿਆ।  ਹਾਲਾਂਕਿ ਇਸ ਗੱਲ ਨੂੰ ਆਧਾਰ ਬਣਾ ਕੇ ਪੰਜਾਬ ਸਰਕਾਰ ਅਦਾਲਤ ਵਿੱਚ ਹੋਏ ਜੁਰਮਾਨੇ ਤੋਂ ਬਚ ਸਕਦੀ ਸੀ ਪਰ ਇਸ ਤਰਾਂ ਨਹੀਂ ਹੋਇਆ ਕਿਉਂਕਿ ਸਰਕਾਰ ਦੀ ਦੀਪ ਮਲਹੋਤਰਾ ਨਾਲ ਮਿਲੀਭੁਗਤ ਸੀ। ਇਸ ਲਈ ਉਸ ਨੂੰ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਫੈਕਟਰੀ ਮਾਲਕ ਨੂੰ ਭੇਂਟ ਕਰ ਦਿੱਤੀ।

ਸਰਕਾਰ ‘ਤੇ ਵਰਦੇ ਹੋਏ ਕਿਸਾਨ ਆਗੂ ਡੱਲੇਵਾਲ ਨੇ ਕਿਹਾ ਹੈ ਕਿ ਜ਼ੀਰਾ ਵਿਖੇ ਮਨੁੱਖੀ ਜਿੰਦਗੀਆਂ ਦਾ ਸਰਕਾਰ ਕਾਰਪੋਰੇਟ ਘਰਾਣੇ ਨਾਲ ਮਿਲ ਕੇ ਘਾਣ ਕਰ ਰਹੀ ਹੈ ।ਲੋਕਾਂ ਨੂੰ ਮਰਦੇ ਛੱਡ ਦੀਪ ਮਲਹੋਤਰਾ ਨੂੰ ਬਚਾਉਣ ਲਈ ਸਰਕਾਰ ਵੱਲੋਂ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸਾਂਝਾ ਮੋਰਚਾ ਜ਼ੀਰਾ ਦੇ ਸੱਦੇ ਤੇ 3 ਅਤੇ 4 ਦਸੰਬਰ ਨੂੰ ਹਰ ਪਿੰਡ ਵਿੱਚ ਕਾਲੇ ਝੰਡੇ ਜਰੂਰ ਲਗਾਏ ਜਾਣ ਤੇ ਨਾਲ ਪੰਜਾਬ ਸਰਕਾਰ ਦੇ ਪੁਤਲੇ ਵੀ ਫੂਕੇ ਜਾਣ ।ਇਹ ਸਾਂਝੀ ਲੜਾਈ ਹੈ ਤੇ ਸਾਰਿਆਂ ਨੂੰ ਹੀ  ਸਰਕਾਰ ਦੇ ਖਿਲਾਫ਼ ਇਕੱਠੇ ਹੋ ਕੇ ਲੜਨਾ ਪਵੇਗਾ।