India

ਕੀ ਓਮੀਕ੍ਰੋਨ ’ਤੇ ਮੌਜੂਦਾ ਟੀਕੇ ਹੋਣਗੇ ਕਾਰਗਰ ਜਾਂ ਕਰਨੇ ਪੈਣਗੇ ਬਦਲਾਅ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਬਾਰੇ ਆਮ ਲੋਕਾਂ ਦੇ ਮਨ ’ਚ ਕਈ ਸਵਾਲ ਹਨ ਜਿਨ੍ਹਾਂ ਦੇ ਜਵਾਬ ਡਾਕਟਰ ਤੇ ਵਿਗਿਆਨੀ ਲੱਭ ਰਹੇ ਹਨ। ਇਕ ਅਹਿਮ ਸਵਾਲ ਹੈ ਨਵੇਂ ਵੇਰੀਐਂਟ ਖ਼ਿਲਾਫ਼ ਫ਼ਿਲਹਾਲ ਉਪਲਬਧ ਕੋਰੋਨਾ ਰੋਕੂ ਵੈਕਸੀਨ ਦੀ ਸਮਰੱਥਾ ਬਾਰੇ। ਪੰਜ ਸਵਾਲਾਂ ਤੇ ਉਨ੍ਹਾਂ ਦੇ ਜਵਾਬ ਜ਼ਰੀਏ ਸਮਝੋ ਓਮੀਕ੍ਰੋਨ ਵੇਰੀਐਂਟ ਆਉਣ ਤੋਂ ਬਾਅਦ ਵੈਕਸੀਨ ’ਚ ਕੀ ਤੇ ਕਿਵੇਂ ਬਦਲਾਅ ਸੰਭਾਵਿਤ ਹੈ :

ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਕੀ ਵਾਇਰਸ ਦੇ ਨਵੇਂ ਸਰੂਪ ’ਚ ਏਨਾ ਬਦਲਾਅ ਹੋ ਗਿਆ ਹੈ ਕਿ ਹੁਣ ਤਕ ਉਪਲਬਧ ਵੈਕਸੀਨ ਰਾਹੀਂ ਪੈਦਾ ਐਂਟੀਬਾਡੀ ਉਸ ਨੂੰ ਪਛਾਣ ਕੇ ਰੋਕਣ ’ਚ ਸਮਰੱਥ ਨਹੀਂ ਰਹਿ ਗਈ। ਅਸਲ ’ਚ ਕੋਰੋਨਾ ਵਾਇਰਸ ਸਪਾਈਕ ਪ੍ਰੋਟੀਨ ਜ਼ਰੀਏ ਮਨੁੱਖੀ ਸਰੀਰ ’ਚ ਕੋਸ਼ਿਕਾਵਾਂ ਦੀ ਸਤ੍ਹਾ ’ਤੇ ਏਸੀਈ-2 ਰਿਸੈਪਟਰਸ ਦੇ ਸੰਪਰਕ ’ਚ ਆ ਕੇ ਉਨ੍ਹਾਂ ਨੂੰ ਇਨਫੈਕਟਿਡ ਕਰਦਾ ਹੈ। ਐੱਮਆਰਐੱਨਏ (ਇਸ ਨਾਲ ਕੋਸ਼ਿਕਾਵਾਂ ਨੂੰ ਵਾਇਰਸ ਨਾਲ ਲਡ਼ਨ ਵਾਲਾ ਪ੍ਰੋਟੀਨ ਬਣਾਉਣ ਦਾ ਨਿਰਦੇਸ਼ ਮਿਲਦਾ ਹੈ) ਅਧਾਰਤ ਕੋਰੋਨਾ ਰੋਕੂ ਵੈਕਸੀਨ ਨਾਲ ਸਰੀਰ ’ਚ ਐਂਟੀਬਾਡੀ ਦਾ ਨਿਰਮਾਣ ਹੁੰਦਾ ਹੈ। ਇਹ ਐਂਟੀਬਾਡੀ ਕੋਰੋਨਾ ਇਨਫੈਕਟਿਡ ਵਿਅਕਤੀ ’ਚ ਵਾਇਰਸ ਦੇ ਸਪਾਈਕ ਪ੍ਰੋਟੀਨ ਬਣਾ ਕੇ ਕੋਸ਼ਿਕਾਵਾਂ ਨੂੰ ਪ੍ਰਭਾਵਿਤ ਕਰਨ ਦੀ ਉਸ ਦੀ ਸਮਰੱਥਾ ਘੱਟ ਕਰ ਦਿੰਦੀਆਂ ਹਨ। ਓਮੀਕ੍ਰੋਨ ਵੇਰੀਐਂਟ ਦੇ ਸਪਾਈਕ ਪ੍ਰੋਟੀਨ ’ਚ ਮਿਊਟੇਸ਼ਨ ਦੇ ਤਰੀਕੇ ’ਚ ਬਦਲਾਅ ਦੇਖਿਆ ਗਿਆ ਹੈ। ਇਹ ਬਦਲਾਅ ਸਰੀਰ ’ਚ ਵੈਕਸੀਨ ਨਾਲ ਬਣਾਈ ਗਈ ਕੁਝ ਐਂਟੀਬਾਡੀ (ਸਾਰੀਆਂ ਨਹੀਂ) ਦੇ ਸਪਾਈਕ ਪ੍ਰੋਟੀਨ ਨਾਲ ਜੁਡ਼ ਕੇ ਉਸ ਨੂੰ ਕਮਜ਼ੋਰ ਕਰਨ ਦੀ ਸਮਰੱਥਾ ਘੱਟ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਓਮੀਕ੍ਰੋਨ ਖ਼ਿਲਾਫ਼ ਅਜੇ ਉਪਲਬਧ ਵੈਕਸੀਨ ਦੀ ਸਮਰੱਥਾ ਘੱਟ ਹੋ ਸਕਦੀ ਹੈ।