‘ਦ ਖ਼ਾਲਸ ਬਿਊਰੋ:- ਮਾਨਸਾ ਵਿੱਚ ਖੇਤੀ ਆਰਡੀਨੈਂਸਾਂ ਖਿਲਾਫ ਪੰਜਾਬੀ ਗਾਇਕਾਂ ਵੱਲੋਂ ਲਾਏ ਗਏ ਧਰਨੇ ਦੌਰਾਨ ਚੋਰਾਂ ਨੇ ਵੱਡੇ ਪੱਧਰ ‘ਤੇ ਲੋਕਾਂ ਦੀਆਂ ਜੇਬਾਂ ਸਾਫ ਕੀਤੀਆਂ।  ਕੱਲ੍ਹ ਧਰਨੇ ਵਿੱਚ ਬਰਨਾਲਾ ਤੋਂ ਪਹੁੰਚੇ ਨੌਜਵਾਨ ਨੇਤਾ ਭਾਨਾ ਸਿੱਧੂ ਦੇ ਸਾਥੀ ਦਾ ਲਾਇਸੈਂਸੀ ਰਿਵਾਲਵਰ ਚੋਰੀ ਹੋ ਗਿਆ ਅਤੇ ਮੋਬਾਇਲ ਅਤੇ ਪਰਸ ਵੀ ਚੋਰਾਂ ਨੇ ਚੋਰੀ ਕਰ ਲਿਆ।  ਧਰਨੇ ਵਿੱਚ ਪੰਜਾਬੀ ਗਾਇਕਾਂ ਵੱਲੋਂ ਅਸਲਾ ਲੈ ਕੇ ਆਉਣ ‘ਤੇ ਪੁਲਿਸ  ਕਾਰਵਾਈ ਕਰੇਗੀ ਜਾਂ ਨਹੀਂ, ਇਸਦਾ ਹਾਲੇ ਤੱਕ ਖੁਲਾਸਾ ਨਹੀਂ ਹੋਇਆ ਪਰ ਮਾਨਸਾ ਵਿੱਚ ਧਰਨੇ ਦੌਰਾਨ ਅਸਲਾ ਲੈ ਕੇ ਆਉਣ ‘ਤੇ ਧਾਰਾ 144 ਲਗਾਈ ਗਈ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਪੰਜਾਬੀ ਗਾਇਕ ਵੱਲੋਂ ਲਗਾਏ ਗਏ ਧਰਨੇ ਵਿੱਚ ਅਸਲਾ ਲੈ ਕੇ ਆਉਣ ਵਾਲੇ ਨੌਜਵਾਨ ‘ਤੇ ਪੁਲਿਸ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ, ਇਸ ਮਾਮਲੇ ਨੂੰ ਲੈ ਕੇ ਥਾਣਾ ਸਿਟੀ 1 ਵਿੱਚ ਮਾਮਲਾ ਦਰਜ ਕਰ ਲਿਆ ਹੈ।

ਖੇਤੀ ਆਰਡੀਨੈਂਸਾਂ ਦੇ ਖਿਲਾਫ਼ ਕੱਲ੍ਹ ਮਾਨਸਾ ਜ਼ਿਲ੍ਹੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅਗਵਾਈ ਹੇਠ ਕਈ ਕਲਾਕਾਰਾਂ ਨੇ ਧਰਨਾ ਦਿੱਤਾ ਸੀ ਅਤੇ ਧਰਨੇ ਵਿੱਚ ਦੂਸਰੇ ਜ਼ਿਲ੍ਹਿਆਂ ਦੇ ਨੌਜਵਾਨਾਂ ਨੇ ਵੀ ਸ਼ਿਰਕਤ ਕੀਤੀ ਸੀ।

Leave a Reply

Your email address will not be published. Required fields are marked *