‘ਦ ਖ਼ਾਲਸ ਬਿਊਰੋ:- ਕੇਂਦਰ ਸਰਕਾਰ ਨੇ ਸੈਰ-ਸਪਾਟਾ ਅਤੇ ਇਲਾਜ ਲਈ ਦੇਸ਼ ਆਉਣ ਵਾਲਿਆਂ ਨੂੰ ਛੱਡ ਕੇ ਬਾਕੀ ਹਰ ਤਰ੍ਹਾਂ ਦੇ ਵੀਜ਼ੇ ਤੁਰੰਤ ਬਹਾਲ ਕਰ ਦਿੱਤੇ ਹਨ। ਸੈਲਾਨੀ ਹਾਲੇ ਭਾਰਤ ਨਹੀਂ ਆ ਸਕਣਗੇ ਅਤੇ ਟੂਰਿਸਟ ਵੀਜ਼ਾ ਬਹਾਲ ਨਹੀਂ ਕੀਤਾ ਗਿਆ।

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸਰਕਾਰ ਵੱਲੋਂ ਸਾਰੇ ਓਸੀਆਈ, ਪੀਆਈਓ ਕਾਰਡ ਧਾਰਕਾਂ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਸੈਰ-ਸਪਾਟਾ ਵੀਜ਼ਾ ਨੂੰ ਛੱਡ ਕੇ ਕਿਸੇ ਵੀ ਉਦੇਸ਼ ਲਈ ਭਾਰਤ ਆਉਣ ਦੀ ਆਗਿਆ ਦਿੱਤੀ ਗਈ ਹੈ। ਲਾਕਡਾਊਨ ਕਰਕੇ ਮਾਰਚ ਮਹੀਨੇ ਵਿੱਚ ਐਂਟਰੀ ਬੰਦ ਹੋਈ ਸੀ।

Leave a Reply

Your email address will not be published. Required fields are marked *