International Punjab

ਨਿਊਜ਼ੀਲੈਂਡ ਨੇ ਮਾਪਿਆਂ ਦਾ ਰੈਜੀਡੈਂਸ ਵੀਜ਼ਾ ਖੋਲ੍ਹਿਆ, ਸਪਾਂਸਰਸ਼ਿੱਪ ਦੀ ਸ਼ਰਤ ਵੀ ਕੀਤੀ ਢਿੱਲੀ

New zealand open parents residency and change sponsoredship rule

ਨਿਊਜ਼ੀਲੈਂਡ : ਨਿਊਜ਼ੀਲੈਂਡ (New zealand) ਜਾਣ ਵਾਲੇ ਅਤੇ ਉੱਥੇ ਰਹਿਣ ਵਾਲੇ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ ਆਈ ਹੈ । ਸਰਕਾਰ ਨੇ ਮਾਪਿਆਂ (Parents residency) ਨੂੰ ਪੱਕੇ ਬੁਲਾਉਣ ਵਾਲੀ ਇਮੀਗ੍ਰੇਸ਼ਨ ਨੀਤੀ ਵਿੱਚ ਵੱਡਾ ਬਦਲਾਅ ਕੀਤਾ ਹੈ । ਵਰ੍ਹਿਆਂ ਤੋਂ ਬੰਦ ਪਈ ਇਸ ਇਮੀਗ੍ਰੇਸ਼ਨ (immigration) ਸੇਵਾ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਸਪਾਂਸਰਸ਼ਿਪ ਪ੍ਰੋਗਰਾਮ ਵਿੱਚ ਵੀ ਵੱਡੀ ਢਿੱਲ ਦਿੱਤੀ ਹੈ ਕਈ ਸ਼ਰਤਾਂ ਨੂੰ ਹਟਾ ਦਿੱਤਾ ਗਿਆ ਹੈ ।

ਹਰ ਸਾਲ ਇੰਨੇ ਮਾਪਿਆਂ ਨੂੰ ਰੈਜੀਡੈਂਸੀ ਮਿਲੇਗੀ

ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਮੰਤਰੀ ਮਾਈਕਲ ਵੁੱਡ ਨੇ ਦੱਸਿਆ ਕਿ 14 ਨਵੰਬਰ ਤੋਂ ਮਾਪਿਆਂ ਨੂੰ ਪੱਕੇ ਬੁਲਾਉਣ ਵਾਲੀ EOI ਯਾਨੀ ਐਕਸਪ੍ਰੈਸ਼ਨ ਆਫ ਇੰਟਰਸਟ (Expression of interest) ਖੁੱਲ੍ਹ ਜਾਵੇਗੀ । ਹਰ ਸਾਲ 2500 ਮਾਪਿਆਂ ਨੂੰ ਰੈਜੀਡੈਂਸੀ ਦਿੱਤੀ ਜਾਵੇਗੀ । ਬੱਚੇ ਮਾਪਿਆਂ ਨੂੰ ਇਕੱਲੇ-ਇਕੱਲੇ ਜਾਂ ਫਿਰ ਇਕੱਠੇ ਵੀ ਸਪਾਂਸਰ ਕਰ ਸਕਦੇ ਹਨ ।ਇਸ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਸਾਥੀ ਜਾਂ ਭੈਣ ਭਰਾ ਵੀ ਸਪਾਂਸਰ ਕਰ ਸਕਦੇ ਹਨ।

ਕੌਣ ਕਰ ਸਕਦਾ ਹੈ ਸਪਾਂਸਰ ?

ਉਹ ਹੀ ਧੀਅ ਜਾਂ ਫਿਰ ਪੁੱਤਰ ਸਪਾਂਸਰ ਕਰ ਸਕਦਾ ਹੈ ਜੋ ਤਿੰਨ ਸਾਲਾਂ ਤੋਂ ਪੱਕਾ ਹੈ । ਜੇਕਰ ਪੁੱਤਰ ਪਤਨੀ ਤੋਂ ਸਪਾਂਸਰ ਕਰਵਾਉਂਦਾ ਹੈ ਤਾਂ 12 ਮਹੀਨੇ ਨਿਊਜ਼ੀਲੈਂਡ ਇਕੱਠੇ ਰਹਿਣਾ ਜ਼ਰੂਰੀ ਹੈ ।

ਸਪਾਂਸਰਸ਼ਿਪ ਨੂੰ ਲੈਕੇ ਵੀ ਬਦਲਾਅ

ਇਸ ਤੋਂ ਇਲਾਵਾ ਨਿਊਜ਼ੀਲੈਂਡ ਸਰਕਾਰ ਨੇ ਸਪਾਂਸਰਸ਼ਿੱਪ ਦੀਆਂ ਸ਼ਰਤਾਂ ਵਿੱਚ ਵੀ ਬਦਲਾਅ ਕੀਤਾ ਹੈ। ਹੁਣ ਸਪਾਂਸਰਸ਼ਿਪ ਵਿੱਚ ਇੱਕ 18 ਸਾਲ ਤੋਂ ਵੱਧ ਬੱਚੇ ਦੀ ਥਾਂ 2 ਬੱਚੇ ਪਤਨੀ ਦੇ ਨਾਲ ਆ ਸਕਣਗੇ । ਸਪਾਂਸਰਸ਼ਿੱਪ ਦੇ ਲਈ ਪਹਿਲਾਂ ਬੁਲਾਉਣ ਵਾਲੇ ਦੀ ਆਮਦਨ ਔਸਤਨ ਨਿਊਜ਼ੀਲੈਂਡ ਆਮਦਨ ਤੋਂ ਦੁੱਗਣੀ ਹੋਣੀ ਚਾਹੀਦੀ ਸੀ, ਪਰ ਹੁਣ ਇਸ ਨੂੰ ਡੇਢ ਗੁਣਾ ਕਰ ਦਿੱਤਾ ਗਿਆ ਹੈ,ਇਹ ਸ਼ਰਤ ਪਹਿਲਾਂ EOI ਯਾਨੀ ਐਕਸਪ੍ਰੈਸ਼ਨ ਆਫ ਇੰਟਰਸਟ ‘ਤੇ ਹੀ ਲਾਗੂ ਹੁੰਦਾ ਸੀ । EOI ਨੂੰ ਇਕ ਬਕਸੇ ਵਿੱਚ ਪਾ ਕੇ ਚੁਣਿਆ ਜਾਵੇਗਾ,ਪਹਿਲਾਂ ਗਰੁੱਪ 2023 ਵਿੱਚ ਲਿਆ ਜਾਵੇਗਾ ਫਿਰ ਹਰ ਤਿੰਨ ਮਹੀਨੇ ਬਾਅਦ । EOI ਦਾਖਲ ਕਰਨ ਵਿੱਚ ਜਲਦਬਾਜ਼ੀ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ 2 ਸਾਲ ਲਈ ਲਾਗੂ ਹੋਵੇਗਾ । ਜਦੋਂ ਤੁਸੀਂ EOI ਪਾਉਗੇ ਉਸੇ ਸਮੇਂ ਤੋਂ ਹੀ ਇਹ ਲਾਗੂ ਹੋਵੇਗਾ