India

PM ਮੋਦੀ ਦਾ ਨੌਜਵਾਨ ਕੌਸ਼ਲ ਦਿਵਸ ਮੌਕੇ ਸੰਬੋਧਨ, ਦੇਸ਼ ਵਾਸੀਆਂ ਲਈ ਅਹਿਮ ਸੁਨੇਹਾ

‘ਦ ਖ਼ਾਲਸ ਬਿਊਰੋ:- ਅੱਜ ਨੌਜਵਾਨ ਕੌਸ਼ਲ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਦੇਸ਼ ਵਾਸੀਆਂ ਨੂੰ ਕੌਸ਼ਲ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਕੋਰੋਨਾ ਦੇ ਇਸ ਸੰਕਟ ਨੇ World Culture ਦੇ ਨਾਲ-ਨਾਲ Job of Culture ਨੂੰ ਵੀ ਬਦਲ ਦਿੱਤਾ ਹੈ।

 

ਪ੍ਰਧਾਨ ਮੰਤਰੀ ਕਿਹਾ ਕਿ ਅੱਜ ਦੇ ਦਿਨ ਪੰਜ ਸਾਲ ਪਹਿਲਾਂ ਨੌਜਵਾਨ ਕੌਸ਼ਲ ਦਿਵਸ ਦੀ ਸ਼ੁਰੂਆਤ ਕੀਤੀ ਗਈ ਸੀ, ਤਾਂ ਜੋ ਦੇਸ਼ ਦੇ ਨੌਜਵਾਨਾਂ ਨੂੰ ਕੁਸ਼ਲਤਾ ਦੇ ਨਾਲ-ਨਾਲ ਜਾਣਕਾਰੀ ਵੀ ਮਿਲ ਸਕੇ।

ਇਸ ਮੌਕੇ ਖਾਸ ਤੌਰ ‘ਤੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਇਕ ਸਫਲ ਵਿਅਕਤੀ ਦੀ ਨਿਸ਼ਾਨੀ ਇਹੀ ਹੁੰਦੀ ਹੈ ਕਿ ਉਹ ਆਪਣੀਆਂ ਕੁਸ਼ਲਤਾਵਾਂ ਵਧਾਉਣ ਦਾ ਕੋਈ ਵੀ ਮੌਕਾ ਜਾਣ ਨਹੀਂ ਦਿੰਦਾ, ਸਗੋਂ ਉਹ ਕੁਸ਼ਲਤਾ ਵਧਾਉਣ ਦੇ ਹੋਰ ਮੌਕੇ ਲੱਭਦਾ ਰਹਿੰਦਾ ਹੈ। ਉਹਨਾਂ ਕਿਹਾ ਕਿ ਹਰ ਚੁਣੌਤੀ ਦਾ ਹੱਲ ਕਿਸੇ ਕੰਮ ਨੂੰ ਵਾਰ-ਵਾਰ ਦੁਹਰਾਉਣ ਨਾਲ ਹੀ ਕੱਢਿਆ ਜਾ ਸਕਦਾ ਹੈ।

 

ਉਹਨਾਂ ਕਿਹਾ ਕਿ ਜੇਕਰ ਇਨਸਾਨ ਨਵੀਆਂ ਤੋਂ ਨਵੀਆਂ ਚੀਜਾਂ ਸਿੱਖਦਾ ਰਹੇ ਤਾਂ ਉਸ ਦਾ ਆਪਣੇ ਜੀਵਨ ਪ੍ਰਤਿ ਉਤਸ਼ਾਹ ਕਦੇ ਵੀ ਘਟਦਾ ਨਹੀਂ ਹੈ। ਜੇਕਰ ਕੁਝ ਸਿੱਖਣ ਦੀ ਇੱਛਾ ਹੀ ਨਹੀਂ ਤਾਂ ਜਿੰਦਗੀ ਰੁਕ ਜਾਂਦੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਕਰਕੇ ਹੀ ਯੋਗਤਾ ਦੇ ਨਾਲ-ਨਾਲ ਜਾਣਕਾਰੀ ਵਧਾਉਣ ਲਈ ਦੇਸ਼ ਅੰਦਰ ਸੈਂਕੜੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਨਾਲ ਹੀ ITI ਦੀ ਸੰਖਿਆ ਵੀ ਵਧਾਈ ਗਈ ਹੈ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਸ ਕੋਸ਼ਿਸ਼ ਦੌਰਾਨ 5 ਕਰੋੜ ਤੋਂ ਵੱਧ ਲੋਕਾਂ ਦੀ ਸਕਿੱਲ ਡਿਪੈਲਪਮੈਂਟ ਦਾ ਵਿਕਾਸ ਕੀਤਾ ਜਾ ਚੁੱਕਿਆ ਹੈ ਅਤੇ ਇਸ ਦੀਆਂ ਕੋਸ਼ਿਸ਼ਾਂ ਨਿਰੰਤਰ ਜਾਰੀ ਹਨ।

 

ਦੁਨੀਆ ਦੇ ਅਨੇਕ ਸੈਕਟਰਾਂ ਵਿੱਚ ਕੁਸ਼ਲ ਲੋਕਾਂ ਦੀ ਲੋੜ ਹੈ, ਅਤੇ ਕੋਸ਼ਿਸ਼ ਇਹੀ ਹੈ ਕਿ ਬਾਹਰਲੇ ਦੇਸ਼ਾਂ ਦੇ ਕੰਮਾਂ ਬਾਰੇ ਜਾਣਕਾਰੀ ਮਿਲ ਸਕੇ ਤਾਂ ਜੋ ਸਾਡੇ ਨੌਜਵਾਨ ਆਪਣੀ ਕੁਸ਼ਲਤਾ ਵਿੱਚ ਵਾਧਾ ਕਰਕੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣ।

 

ਅਖੀਰ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਬਾਰੇ ਸੁਚੇਤ ਕਰਦਿਆਂ ਸਰਕਾਰ ਵੱਲੋਂ ਦੱਸੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।