International

ਕੋਰੋਨਾ ਦੀ ਦਵਾਈ ਲੱਭਣ ‘ਚ ਅਮਰੀਕਾ ਨੇ ਮਾਰੀ ਬਾਜ਼ੀ, 27 ਜੁਲਾਈ ਤੋਂ ਮਰੀਜ਼ਾਂ ‘ਤੇ ਵਰਤਿਆ ਜਾਵੇਗਾ ਟੀਕਾ

‘ਦ ਖ਼ਾਲਸ ਬਿਊਰੋ :- ਮਹਾਂਮਾਰੀ ਕੋਰੋਨਾ ਦੇ ਲਗਾਤਾਰ ਵੱਦ ਰਹੇ ਕਹਿਰ ਨੂੰ ਨੱਥ ਪਾਉਣ ਲਈ ਸਾਰਾ ਵਿਸ਼ਵ ਇਸ ਦੀ ਵੈਕਸੀਨ ਬਣਾਉਣ ‘ਚ ਲੱਗਿਆ ਹੋਇਆ ਹੈ, ਅਤੇ ਇਸ ਦੀ ਸਫ਼ਲਤਾ ਅਮਰੀਕਾ ‘ਚ ਟੈਸਟ ਕੀਤੀ ਗਈ ਪਹਿਲੀ ਕੋਵਿਡ -19 ਵੈਕਸੀਨ, ਜੋ ਕਿ ਲੋਕਾਂ ਦੇ ਇਮਿਊਨ ਸਿਸਟਮ ‘ਤੇ ਵਿਗਿਆਨੀਆਂ ਦੁਆਰਾ ਕੀਤੀ ਜਾ ਰਹੀ ਉਮੀਦ ‘ਤੋ ਖਰੀ ਉਤਰੀ ਹੈ। ਹਾਲਾਂਕਿ ਇਸ ਵੈਕਸੀਨ ਦਾ ਇੱਕ ਮਹੱਤਵਪੂਰਨ ਟ੍ਰਾਇਲ ਹੋਣਾ ਹਾਲੇ ਬਾਕੀ ਹੈ।

ਅਮਰੀਕਾ ਦੇ ਚੋਟੀ ਦੇ ਮਾਹਰ ਡਾ. ਐਂਥਨੀ ਫਾਊਚੀ ਨੇ ਐਸੋਸਿਏਟਿਡ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵੈਕਸੀਨ ਦਾ ਬਣਨਾ ਇੱਕ ਚੰਗੀ ਖ਼ਬਰ ਹੈ। ਇਸ ਖ਼ਬਰ ਨੂੰ ਨਿਊ ਯਾਰਕ ਟਾਈਮਜ਼ ਨੇ ਵੀ ਛਾਪਿਆ ਹੈ।

ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਐਂਡ ਮੋਡੇਰਨਾ ਇੰਕ ਵਿਖੇ ਡਾ: ਫਾਊਚੀ ਦੇ ਸਹਿਯੋਗੀਆਂ ਨੇ ਇਸ ਵੈਕਸੀਨ ਨੂੰ ਵਿਕਸਤ ਕੀਤਾ ਹੈ, ਤੇ ਹੁਣ ਇਸ ਦੇ ਟੀਕੇ ਦਾ ਸਭ ਤੋਂ ਮਹੱਤਵਪੂਰਨ ਪੜਾਅ 27 ਜੁਲਾਈ ਤੋਂ ਸ਼ੁਰੂ ਹੋਵੇਗਾ। ਜੋ ਕਿ 30 ਹਜ਼ਾਰ ਲੋਕਾਂ ‘ਤੇ ਇਸ ਦੀ ਜਾਂਚ ਕਰਨ ਮਗਰੋਂ ਹੀ ਪਤਾ ਚੱਲੇਗਾ ਕਿ, “ਕੀ ਇਹ ਵੈਕਸੀਨ ਮਨੁੱਖੀ ਸਰੀਰ ਨੂੰ ਕੋਵਿਡ -19 ਤੋਂ ਬਚਾ ਸਕਦੀ ਹੈ।” ਜਾ ਨਹੀਂ।

ਵਿਗਿਆਨੀਆਂ ਮੁਤਾਬਿਕ 14 ਜੁਲਾਈ ਨੂੰ ਇਸ ਵੈਕਸੀਨ ਦੇ 45 ਲੋਕਾਂ ‘ਤੇ ਕੀਤੇ ਗਏ ਟੈਸਟਾਂ ਦੇ ਨਤੀਜੇ ਜਾਰੀ ਕੀਤੇ ਹਨ। ਕੋਰੋਨਾ ਨਾਲ ਲੜ੍ਹਣ ਇਸ ਦੀ ਦਵਾਈ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ।