India

ਯੂ.ਪੀ. ‘ਚ ਆਪਣੇ ਘਰ ‘ਚ ਸੌਂ ਰਹੀਆਂ ਤਿੰਨ ਦਲਿਤ ਭੈਣਾਂ ‘ਤੇ ਬਦਮਾਸ਼ਾਂ ਨੇ ਸੁੱਟਿਆ ਤੇਜ਼ਾਬ

‘ਦ ਖ਼ਾਲਸ ਬਿਊਰੋ:- ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਪਰਸਪੁਰ ਖੇਤਰ ਦੇ ਪੇਸਕਾ ਪਿੰਡ ਦੀ ਵਸਨੀਕ ਦਲਿਤ ਗੁਰਾਈ ਦੀਆਂ ਤਿੰਨ ਧੀਆਂ ‘ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨਾਂ ਲੜਕੀਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।  ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਐੱਸਪੀ ਸ਼ੈਲੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ, “ਸੋਮਵਾਰ ਦੀ ਰਾਤ ਨੂੰ ਤਿੰਨ ਨਾਬਾਲਗ ਲੜਕੀਆਂ ਮਕਾਨ ਦੀ ਛੱਤ ’ਤੇ ਸੁੱਤੀਆਂ ਹੋਈਆਂ ਸਨ ਤੇ ਕਿਸੇ ਅਣਪਛਾਤੇ ਨੇ 17 ਸਾਲ ਦੀ ਵੱਡੀ ਲੜਕੀ ਖੁਸ਼ਬੂ ਨੂੰ ਨਿਸ਼ਾਨਾ ਬਣਾਉਂਦਿਆਂ ਰਸਾਇਣ ਸੁੱਟ ਦਿੱਤਾ, ਜਿਸ ਕਾਰਨ ਉਹ ਤੀਹ ਫ਼ੀਸਦ ਝੁਲਸ ਗਈ। ਉਸ ਨਾਲ ਸੁੱਤੀਆਂ ਉਸ ਦੀਆਂ 7 ਤੇ 5 ਸਾਲ ਦੀਆਂ ਭੈਣਾਂ ਵੀ 7-8 ਫੀਸਦ ਝੁਲਸੀਆਂ ਗਈਆਂ।