Punjab

ਜ਼ੀਰਾ ਫੈਕਟਰੀ ਨਾਲ ਸੀ ਜ਼ਮੀਨ,ਲਾਲਚ ‘ਚ ਵੇਚੀ ਨਹੀਂ,ਕਿਡਨੀ ਫੇਲ੍ਹ ਹੋਈ,ਅੱਜ ਸਾਹ ਵੀ ਮੁੱਕ ਗਏ!

Zira factory rajvir singh died

ਬਿਊਰੋ ਰਿਪੋਰਟ : ਸ਼ਰਾਬ ਫੈਕਟਰੀ ਤੋਂ ਨਿਕਲਣ ਵਾਲੇ ਜ਼ਹਿਰੀਲੇ ਪਾਣੀ ਅਤੇ ਰਾਖ ਦੇ ਖਿਲਾਫ 6 ਮਹੀਨੇ ਤੋਂ ਜ਼ੀਰਾ ਵਿੱਚ ਲੋਕ ਡੱਟੇ ਹਨ । ਜ਼ਰਿਰੀਲੇ ਪਾਣੀ ਨਾਲ ਹੁਣ ਤੱਕ ਕਈ ਲੋਕਾਂ ਅਤੇ ਪਸ਼ੂਆਂ ਦੀ ਮੌਤ ਹੋ ਗਈ । ਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਨੂੰ ਅਧਾਰ ਬਣਾਕੇ ਫੈਕਟਰੀ ਮਾਲਕ ਸਰਕਾਰ ਅਤੇ ਅਦਾਲਤ ਨੂੰ ਧੋਖਾ ਦਿੰਦੇ ਰਹੇ ਹਨ। ਪਰ ਹੁਣ ਜ਼ੀਰਾ ਫੈਕਟਰੀ ਤੋਂ ਨਿਕਲਣ ਵਾਲੇ ਪਾਣੀ ਦੀ ਵਜ੍ਹਾ ਕਰਕੇ ਇਲਾਕੇ ਵਿੱਚ ਹੋਈ ਤਾਜ਼ਾ ਮੌਤ ਬਾਰੇ ਸਰਕਾਰ ਨੂੰ ਜ਼ਰੂਰ ਜਾਣਨਾ ਚਾਹੀਦਾ ਹੈ । 28 ਦਸੰਬਰ ਨੂੰ ਹੋਈ ਮੌਤ ਤੋਂ ਪਹਿਲਾਂ ਰਾਜਵੀਰ ਸਿੰਘ ਗਿੱਲ ਨੇ ਦੱਸਿਆ ਸੀ ਕਿਸ ਤਰ੍ਹਾਂ ਜ਼ੀਰਾ ਸ਼ਰਾਬ ਫੈਕਟਰੀ ਨੇ ਨਾ ਸਿਰਫ਼ ਉਸ ਦੀ ਜ਼ਿੰਦਗੀ ਨੂੰ ਮੌਤ ਦੇ ਕੰਡੇ ‘ਤੇ ਖੜਾ ਕਰ ਦਿੱਤਾ ਬਲਕਿ ਪੂਰਾ ਪਰਿਵਾਰ ਹੀ ਬਿਮਾਰ ਹੋ ਗਿਆ । ਜ਼ੀਰਾ ਫੈਕਟਰੀ ਦੇ ਪਾਣੀ ਨਾਲ ਰਾਜਵੀਰ ਦੀਆਂ ਦੋਵੇ ਕਿਡਨੀਆਂ ਖਰਾਬ ਹੋ ਗਈਆਂ ਸਨ ਹਰ ਪੰਜ ਦਿਨ ਬਾਅਦ ਉਸ ਨੂੰ ਡੈਲੇਸੀਜ਼ ਕਰਵਾਉਣਾ ਪੈਂਦਾ ਸੀ। 1 ਮਹੀਨੇ ਵਿੱਚ ਹੁਣ ਤੱਕ ਉਹ ਢਾਈ ਲੱਖ ਦਾ ਖਰਚ ਕਰ ਚੁੱਕਿਆ ਸੀ । ਪਰ ਇਸ ਦੇ ਬਾਵਜੂਦ ਉਹ ਨਹੀਂ ਬਚ ਸਕਿਆ। ਮੌਤ ਤੋਂ ਕੁਝ ਦਿਨ ਪਹਿਲਾਂ ਉਹ ਮੋਰਚੇ ਦੇ ਨਾਂ ‘ਤੇ ਆਪਣੇ ਬੱਚਿਆ ਦਾ ਵਾਸਤਾ ਦੇਕੇ ਇੱਕ ਸੁਨੇਹਾ ਜ਼ਰੂਰ ਛੱਡ ਗਿਆ ਹੈ।

ਮੌਤ ਤੋਂ ਪਹਿਲਾਂ ਰਾਜਵੀਰ ਦਾ ਅਖੀਰਲਾ ਪੈਗਾਮ

ਮੌਤ ਤੋਂ ਪਹਿਲਾਂ ਇੱਕ ਇੰਟਰਵਿਊ ਵਿੱਚ ਰਾਜਵੀਰ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਖੇਤ ਜ਼ੀਰਾ ਫੈਕਟਰੀ ਦੇ ਨਾਲ ਲੱਗ ਦੇ ਸਨ। ਸਿਰਫ਼ 500 ਮੀਟਰ ਦਾ ਹੀ ਫਰਕ ਸੀ। ਜਦੋਂ ਫੈਕਟਰੀ ਦੀ ਉਸਾਰੀ ਹੋ ਰਹੀ ਸੀ ਤਾਂ ਉਨ੍ਹਾਂ ਨੂੰ ਜ਼ਮੀਨ ਵੇਚਣ ਦੇ ਲਈ ਵੱਡਾ ਲਾਲਚ ਦਿੱਤਾ ਗਿਆ ਪਰ ਉਨ੍ਹਾਂ ਨੇ ਨਹੀਂ ਵੇਚੀ,ਖੇਤੀ ਦੌਰਾਨ ਅਕਸਰ ਫੈਕਟਰੀ ਤੋਂ ਨਿਕਲਣ ਵਾਲੀ ਰਾਖ ਉਨ੍ਹਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਕਰਦੀ ਸੀ । ਫੈਕਟਰੀ ਤੋਂ ਨਿਕਲਣ ਵਾਲੇ ਪਾਣੀ ਦੀ ਵਜ੍ਹਾ ਕਰਕੇ ਜ਼ਮੀਨ ਦਾ ਹੇਠਲਾ ਪਾਣੀ ਵੀ ਜ਼ਹਿਰੀਲੀ ਹੋ ਗਿਆ ਸੀ। ਕਣਕ ‘ਤੇ ਰਾਖ ਚੜ ਜਾਂਦੀ ਸੀ ਉਸੇ ਨੂੰ ਹੀ ਪਰਿਵਾਰ ਨੂੰ ਘਰ ਵਿੱਚ ਇਸਤਮਾਨ ਕਰਨਾ ਪੈਂਦਾ ਸੀ ਜਿਸ ਦਾ ਸਿੱਟਾ ਇਹ ਹੋਇਆ ਕਿ ਹੋਲੀ-ਹੋਲੀ ਪਰਿਵਾਰ ਦੇ ਮੈਂਬਰ ਬਿਮਾਰ ਪੈਣ ਲੱਗ ਗਏ। ਰਾਜਵੀਰ ਦੇ ਸ਼ਰੀਰ ‘ਤੇ ਗੰਦੇ ਪਾਣੀ ਅਤੇ ਰਾਖ ਨੇ ਸਭ ਤੋਂ ਵਧ ਅਸਰ ਕੀਤਾ। ਉਸ ਦੀਆਂ ਕਿਡਨੀਆਂ ਫੇਲ੍ਹ ਹੋ ਗਈਆਂ ਅਤੇ ਹੁਣ ਉਸ ਦੇ ਮੌਤ ਦੀ ਖਬਰ ਵੀ ਆਈ ਹੈ। ਸਿਰਫ਼ ਇੰਨਾਂ ਹੀ ਰਾਜਵੀਨ ਨੇ ਦੱਸਿਆ ਸੀ ਕਿ ਫੈਕਟਰੀ ਤੋਂ ਨਿਕਲਣ ਵਾਲੀ ਰਾਖ ਦੀ ਵਜ੍ਹਾ ਕਰਕੇ ਉਸ ਦੇ ਪਿਤਾ ਨੂੰ ਹੁਣ ਵਿਖਾਈ ਨਹੀਂ ਦਿੰਦਾ ਸੀ। ਛੋਟੇ-ਛੋਟੇ ਬੱਚਿਆ ਦੀ ਚਿੰਤਾ ਉਸ ਨੂੰ ਦਿਨ ਰਾਤ ਸਤਾਈ ਜਾ ਰਹੀ ਸੀ । ਕਿਧਰੇ ਨਾ ਕਿਧਰੇ ਰਾਜਵੀਰ ਨੂੰ ਪਤਾ ਸੀ ਕਿ ਉਸ ਦੇ ਸਾਹ ਹੁਣ ਜ਼ਿਆਦਾ ਦੇਰ ਨਹੀਂ ਹਨ ਇਸੇ ਲਈ ਜਾਣ ਤੋਂ ਪਹਿਲਾਂ ਉਸ ਨੇ ਮੋਰਚੇ ਦੇ ਨਾਂ ਸੁਨੇਹਾ ਵੀ ਦਿੱਤਾ ਸੀ ।

ਰਾਜਵੀਰ ਦਾ ਮੋਰਚੇ ਦੇ ਨਾਲ ਸੁਨੇਹਾ

ਰਾਜਵੀਰ ਨੇ ਦੱਸਿਆ ਕਿ ਉਹ ਬਿਮਾਰ ਹੋਣ ਦੀ ਵਜ੍ਹਾ ਕਰਕੇ ਜ਼ਿਆਦਾ ਮੋਰਚੇ ਵਿੱਚ ਨਹੀਂ ਗਿਆ ਪਰ ਪਰਿਵਾਰ ਦੇ ਹੋਰ ਮੈਂਬਰ ਜ਼ਰੂਰ ਜਾਂਦੇ ਸਨ। ਮੋਰਚੇ ਤੋਂ ਰਾਜਵੀਰ ਸਿੰਘ ਗਿੱਲ ਨੂੰ ਕਾਫੀ ਉਮੀਦਾਂ ਸਨ। ਉਸ ਨੇ ਜਾਂਦੇ-ਜਾਂਦੇ ਕਿਹਾ ਕਿ ਭਾਵੇਂ ਮੇਰੀ ਜ਼ਿੰਦਗੀ ਜ਼ਿਆਦਾ ਦੇਰ ਨਹੀਂ ਰਹੇਗੀ ਪਰ ਉਹ ਮੋਰਚੇ ਵਿੱਚ ਸ਼ਾਮਲ ਹਰ ਇੱਕ ਸ਼ਖ਼ਸ ਨੂੰ ਅਪੀਲ ਕਰਦੇ ਹਨ ਕਿ ਸ਼ਰਾਬ ਫੈਕਟਰੀ ਬੰਦ ਕਰਵਾ ਕੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਜ਼ਰੂਰ ਸਵਾਰ ਦੇਣ।