Sports

ਪਾਕਿਸਤਾਨ ਜ਼ਿੰਬਾਬਵੇ ਤੋਂ ਅਖੀਰਲੀ ਗੇਂਦ ‘ਚ ਹਾਰਿਆ,ਵਰਲਡ ਕੱਪ ਵਿੱਚ 5ਵਾਂ ਵੱਡਾ ਉਲਟਫੇਰ

zimbabwe defeat pakistan

ਬਿਊਰੋ ਰਿਪੋਰਟ : ਪਾਕਿਸਤਾਨ ਦੀ ਟੀਮ T-20 ਵਰਲਡ ਕੱਪ ਵਿੱਚ ਵੱਡੇ ਉਲਟਫੇਰ ਦਾ ਸ਼ਿਕਾਰ ਹੋਈ ਹੈ। ਪਰਥ ਵਿੱਚ ਜ਼ਿੰਬਾਬਵੇ ਨਾਲ ਖੇਡੇ ਗਏ ਮੁਕਾਬਲੇ ਵਿੱਚ ਪਾਕਿਤਾਨ 1 ਦੌੜ ਤੋਂ ਹਾਰ ਗਈ ਹੈ। ਟਾਸ ਜਿੱਤ ‘ਤੇ ਪਹਿਲਾਂ ਜ਼ਿੰਬਾਬਵੇ ਨੇ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਗਵਾਕੇ 130 ਦੌੜਾਂ ਬਣਾਇਆ ਸਨ। ਜਵਾਬ ਵਿੱਚ ਪਾਕਿਸਤਾਨ ਦੀ ਟੀਮ 8 ਵਿਕਟਾਂ ਗਵਾਕੇ 129 ਦੌੜਾਂ ਹੀ ਬਣਾ ਸਕੀ। ਇਸ ਹਾਰ ਦੇ ਬਾਅਦ ਪਾਕਿਸਤਾਨ ਦੀ ਟੀਮ ਸੈਮੀਫਾਈਨਲ ਦੀ ਦੌੜ ਤੋਂ ਤਕਰੀਬਨ ਬਾਹਰ ਹੋ ਗਈ ਹੈ। ਇਹ ਟੀ-20 ਵਰਲਡ ਕੱਪ ਦਾ ਦੂਜਾ ਵੱਡਾ ਉਲਟਫੇਰ ਸੀ । ਇਸ ਤੋਂ ਪਹਿਲਾਂ ਪਾਕਿਸਤਾਨ ਵਰਲਡ ਕੱਪ ਦੇ ਪਹਿਲੇ ਮੈਚ ਵਿੱਚ ਭਾਰਤ ਤੋਂ 4 ਵਿਕਟਾਂ ਨਾਲ ਹਰਾਇਆ ਸੀ । ਇਸ ਵਾਰ ਦੇ ਟੀ-20 ਵਰਲਡ ਕੱਪ ਦਾ ਇਹ 5ਵਾਂ ਵੱਡਾ ਉਲਟਫੇਰ ਹੈ, ਇਸ ਤੋਂ ਪਹਿਲਾਂ ਵੈਸਟਇੰਡੀਜ਼,ਇੰਗਲੈਂਡ,ਸ੍ਰੀਲੰਕਾ  ਦੀ ਟੀਮ ਉਲਟਫੇਕ ਦਾ ਸ਼ਿਕਾਰ ਹੋ ਚੁੱਕੀ ਹੈ ।

ਆਖੀਰਲੇ ਓਵਰ ਵਿੱਚ ਫੈਸਲਾ

20ਵੇ ਓਵਰ ਵਿੱਚ ਪਾਕਿਸਤਾਨ ਨੂੰ ਜਿੱਤ ਲਈ 11 ਦੌੜਾਂ ਦੀ ਜ਼ਰੂਰਤ ਸੀ, 6 ਵਿਕਟਾਂ ਡਿੱਗ ਚੁੱਕਿਆਂ ਸਨ, ਨਵਾਜ਼ ਅਤੇ ਮੁਹੰਮਦ ਵਸੀਮ ਮੈਦਾਨ ‘ਤੇ ਸਨ । ਗੇਂਦਬਾਜ਼ੀ ਬਰੈਡ ਇਨਵਾਂਸ ਕਰ ਰਹੇ ਸਨ,ਪਹਿਲੀ ਗੇਂਦ ‘ਤੇ ਨਵਾਜ਼ ਨੇ
3 ਦੌੜਾਂ ਹਾਸਲ ਕੀਤੀਆਂ ਹੁਣ 5 ਗੇਂਦਾਂ ‘ਤੇ 8 ਦੌੜਾਂ ਚਾਹੀਦੀਆਂ ਸਨ । ਦੂਜੀ ਗੇਂਦ ‘ਤੇ ਮਹੁੰਮਦ ਵਸੀਨ ਨੇ ਚੌਕਾ ਮਾਰਿਆ ਜਿਸ ਤੋਂ ਬਾਅਦ 4 ਗੇਂਦਾਂ ‘ਤੇ ਪਾਕਿਸਤਾਨ ਨੂੰ ਜਿੱਤ ਦੇ ਲਈ 4 ਦੌੜਾਂ ਦੀ ਜ਼ਰੂਰਤ ਸੀ । ਤੀਸਰੀ ਗੇਂਦ ਉੱਤੇ ਵਸੀਮ ਨੇ 1 ਰਨ ਲਿਆ,ਪਾਕਿਸਤਾਨ ਨੂੰ ਹੁਣ 3 ਗੇਂਦਾਂ ਵਿੱਚ ਜਿੱਤ ਦੇ ਲਈ 3 ਦੌੜਾਂ ਚਾਹੀਦੀਆਂ ਸਨ। ਚੌਥੀ ਗੇਂਦ ‘ਤੇ ਨਵਾਜ਼ ਸ਼ਾਰਟ ਆਫ ਲੈਂਥ ਗੇਂਦ ਨੂੰ ਕੱਟ ਕਰਨਾ ਚਾਉਂਦੇ ਸਨ ਪਰ ਉਹ ਅਸਫਲ ਰਹੇ ਅਤੇ ਡਾਟ ਬਾਲ ਹੋਈ, ਹੁਣ ਪਾਕਿਸਤਾਨ ਨੂੰ 2 ਗੇਂਦਾਂ ਤੇ 3 ਦੌੜਾਂ ਦੀ ਜ਼ਰੂਰਤ ਸੀ । ਪੰਜਵੀ ਗੇਂਦ ‘ਤੇ ਨਵਾਜ਼ ਕੈਚ ਆਉਟ ਹੋ ਗਏ ਸਨ। ਹੁਣ ਅਖੀਰਲੀ ਛੇਵੀਂ ਗੇਂਦ ‘ਤੇ ਪਾਕਿਸਤਾਨ ਨੂੰ ਜਿੱਤ ਦੇ ਲ਼ਈ 1 ਗੇਂਦ ‘ਤੇ 3 ਦੌੜਾਂ ਦੀ ਜ਼ਰੂਰਤ ਸੀ ਪਰ ਦੂਜੀ ਦੌੜ ਲੈਣ ਦੇ ਚੱਕਰ ਵਿੱਚ ਪਾਕਿਸਤਾਨ ਦੇ ਸ਼ਾਹੀਨ ਸ਼ਾਹ ਅਫਰੀਦੀ ਰਨ ਆਊਟ ਹੋ ਗਏ ।

ਪਾਕਿਸਤਾਨ ਦੀ ਫਲਾਮ ਬੱਲੇਬਾਜ਼ੀ

ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਦਾ ਬੱਲਾ ਇੱਕ ਵਾਰ ਮੁੜ ਤੋਂ ਫਲਾਪ ਸਾਬਿਤ ਹੋਇਆ ਹੈ। ਭਾਰਤ ਦੇ ਖਿਲਾਫ਼ ਰਿਜ਼ਵਾਨ ਨੇ 12 ਗੇਂਦਾਂ ਉੱਤੇ 4 ਦੌੜਾਂ ਬਣਾਇਆ ਸਨ। ਜ਼ਿੰਬਾਬਵੇ ਦੇ ਖਿਲਾਫ਼ ਵੀ ਉਨ੍ਹਾਂ ਦੇ ਬੱਲੇ ਤੋਂ 16 ਗੇਂਦਾਂ ਵਿੱਚ ਸਿਰਫ਼ 14 ਰਨ ਹੀ ਨਿਕਲੇ । ਉਧਰ ਬਾਬਰ ਆਜ਼ਮ ਵੀ ਟੀਮ ਇੰਡੀਆ ਦੇ ਸਾਹਮਣੇ ਖਾਤਾ ਨਹੀਂ ਖੋਲ ਸਕੇ ਸਨ, ਜਿੰਬਾਬਵੇ ਦੇ ਖਿਲਾਫ ਵੀ ਉਹ 9 ਗੇਂਦਾਂ ‘ਤੇ 4 ਦੌੜਾਂ ਹੀ ਬਣਾ ਸਕੇ। ਇਖਤਿਆਰ ਅਹਿਮਦ ਵੀ ਫਲਾਪ ਰਹੇ ਉਨ੍ਹਾਂ ਨੇ 10 ਗੇਂਦਾਂ ‘ਤੇ ਸਿਰਫ਼ 5 ਦੌੜਾਂ ਹੀ ਬਣਾਇਆ। ਸਿਕੰਦਰ ਰਜ਼ਾ ਵੀ ਜ਼ਿਆਦਾ ਦੇਰ ਮੈਦਾਨ ਵਿੱਚ ਟਿਕ ਨਹੀਂ ਸਕੇ ਉਹ 17 ਦੌੜਾਂ ਬਣਾਕੇ ਆਊਟ ਹੋ ਗਏ ।

ਪਾਕਿਸਤਾਨ ਅਤੇ ਜ਼ਿੰਬਾਬਵੇ ਦਾ ਰਿਕਾਰਡ

ਰਿਕਾਰਡ ਮੁਤਾਬਿਕ ਪਾਕਿਸਤਾਨ ਅਤੇ ਜ਼ਿੰਬਾਬਵੇ ਦੀ ਟੀਮ ਕੁੱਲ 18 ਵਾਰ ਟੀ-20 ਵਿੱਚ ਆਹਮੋ ਸਾਹਮਣੇ ਰਹੀ ਹੈ 16 ਵਾਰ ਪਾਕਿਸਤਾਨ ਜਿੱਤਿਆ ਜਦਕਿ ਇੱਕ ਇਸ ਜਿੱਤ ਨਾਲ ਦੂਜੀ ਵਾਰ ਜ਼ਿੰਬਾਬਵੇ ਦੀ ਟੀਮ ਜਿੱਤੀ ਹੈ। ਇਸ ਤੋਂ ਪਹਿਲਾਂ 2021 ਵਿੱਚ ਜ਼ਿੰਬਾਬਵੇ ਨੇ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾਇਆ ਸੀ।