punjab govt issues prisoner list to governor

ਬਿਊਰੋ ਰਿਪੋਰਟ : ਕ੍ਰਿਕਟਰ ਦੀਪਕ ਚਾਹਲ ਦੀ ਪਤਨੀ ਜੀਆ ਭਾਰਦਵਾਜ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ । ਧਮਕੀ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਅਧਿਕਾਰੀ ਦੇ ਪੁੱਤਰ ਨੇ ਦਿੱਤੀ ਹੈ। ਦਰਅਸਲ ਸਾਬਕਾ ਅਧਿਕਾਰੀ ਅਤੇ ਉਨ੍ਹਾਂ ਦੇ ਪੁੱਤਰ ਨੇ ਬਿਜਨੈੱਸ ਦੇ ਨਾਂ ‘ਤੇ ਜੀਆ ਤੋਂ 10 ਲੱਖ ਰੁਪਏ ਲਏ ਸਨ । ਜਦੋਂ ਬਿਜਨੈੱਸ ਸ਼ੁਰੂ ਨਾ ਹੋਣ ‘ਤੇ ਪੈਸੇ ਵਾਪਸ ਮੰਗੇ ਗਏ ਤਾਂ ਮੁਲਜ਼ਮਾਂ ਨੇ ਮਾਰਨ ਦੀ ਧਮਕੀ ਦੇ ਦਿੱਤੀ । ਇਨ੍ਹਾਂ ਹੀ ਨਹੀਂ ਬਦਸਲੂਕੀ ਵੀ ਕੀਤੀ। ਦੀਪਕ ਦੇ ਪਿਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਪਾਟਨਰਸ਼ਿੱਪ ਕੀਤੀ ਗਈ ਸੀ

ਕ੍ਰਿਕਟ ਦੀਪਕ ਚਾਹਲ ਦੇ ਪਿਤਾ ਲੋਕੇਂਦਰ ਚਾਹਲ ਆਗਰਾ ਦੇ ਥਾਣੇ ਸ਼ਾਹਗੰਜ ਇਲਾਕੇ ਦੀ ਮਾਨਸਰੋਵਰ ਕਾਲੋਨੀ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕੀ ਪਾਰੀਖ ਸਪੋਰਟਸ ਐਂਡ ਸ਼ਾਪ ਦੇ ਮਾਲਿਕ ਧਰੁਵ ਪਾਰੀਖ ਦੇ ਪਿਤਾ ਕਮਲੇਸ਼ ਪਾਰੀਖ ਦਾ ਬੂਟਾ ਦਾ ਵਪਾਰ ਹੈ । ਉਨ੍ਹਾਂ ਦੱਸਿਆ ਕੀ ਮੇਰੀ ਨੂੰਹ ਜੀਆ ਭਾਰਦਵਾਜ ਨੇ ਇਸ ਵਿੱਚ ਪਾਰਟਨਰਸ਼ਿੱਪ ਦੇ ਲਈ ਆਨਲਾਈਨ ਐਗਰੀਮੈਂਟ ਕੀਤਾ ਸੀ । ਨੈੱਟ ਬੈਂਕਿੰਗ ਦੇ ਜ਼ਰੀਏ 7 ਅਕਤੂਬਰ 2022 ਨੂੰ 10 ਲੱਖ ਰੁਪਏ ਦਿੱਤੇ ਗਏ ਸਨ ।

ਰੁਪਏ ਵਾਪਸ ਮੰਗਣ ‘ਤੇ ਧਮਕੀ ਦਿੱਤੀ

ਲੋਕੇਂਦਰ ਚਾਹਲ ਨੇ ਸ਼ਿਕਾਇਤ ਵਿੱਚ ਦੱਸਿਆ ਕੀ ਮੁਲਜ਼ਮ ਕਮਲੇਸ਼ ਪਾਰੀਖ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਵਿੱਚ ਸੂਬਾ ਕ੍ਰਿਕਟ ਟੀਮ ਦਾ ਮੈਨੇਜਰ ਹੈ ਅਤੇ ਪੁੱਤਰ ਧਰੁਵ ਪਾਰੀਖ ਦੀ ਆਗਰਾ ਵਿੱਚ MG ਰੋਡ ‘ਤੇ ਪਾਰੀਖ ਸਪੋਰਟਸ ਦੇ ਨਾਂ ਨਾਲ ਫਰਮ ਹੈ । ਪੈਸਾ ਵਾਪਸ ਮੰਗਣ ‘ਤੇ ਮੁਲਜ਼ਮ ਨੇ ਉੱਚੀ ਪਹੁੰਚ ਦਾ ਹਵਾਲਾ ਦਿੰਦੇ ਹੋਏ ਧਮਕੀ ਦਿੱਤੀ । ਇਲਜ਼ਾਮ ਹੈ ਕੀ ਗੰਦੀ-ਗੰਦੀ ਗਾਲਾਂ ਵੀ ਕੱਢਿਆ ਨਾਲ ਹੀ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ । ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ।